FacebookTwitterg+Mail

ਫਾਰਮ ਹਾਊਸ 'ਚੋਂ ਦਰੱਖਤ ਕਟਵਾ ਕੇ ਬੁਰੇ ਫਸੇ ਦਲੇਰ ਮਹਿੰਦੀ, ਲੱਗਾ ਭਾਰੀ ਜੁਰਮਾਨਾ

daler mehndi
27 June, 2019 05:20:51 PM

ਗੁਰੂਗ੍ਰਾਮ(ਬਿਊਰੋ)— ਅਰਾਵਲੀ 'ਚ ਵਸੇ ਪਿੰਡ 'ਸਾਂਪ ਕੀ ਨੰਗਲੀ' 'ਚ ਪ੍ਰਸਿੱਧ ਪੰਜਾਬੀ ਗਾਇਕ ਦਲੇਰ ਮਹਿੰਦੀ ਦੇ ਫਾਰਮ ਹਾਊਸ 'ਚ ਬਿਨਾਂ ਆਗਿਆ ਦੇ 196 ਦਰੱਖਤ ਕੱਟ ਦਿੱਤੇ ਗਏ। ਜੰਗਲ ਵਿਭਾਗ ਨੇ ਜਾਂਚ ਤੋਂ ਬਾਅਦ ਫਾਰਮ ਹਾਊਸ ਦੇ ਕੇਅਰ ਟੇਕਰ ਤੋਂ 88,840 ਰੁਪਏ ਜੁਰਮਾਨਾ ਵਸੂਲਿਆ ਹੈ। ਨਾਲ ਹੀ ਇਕ ਦਰੱਖਤ ਦੇ ਬਦਲੇ 'ਚ 10 ਬੂਟੇ ਲਗਾਉਣ ਦਾ ਹੁਕਮ ਦਿੱਤਾ ਹੈ। 

ਜੰਗਲ ਵਿਭਾਗ ਨੂੰ 20 ਜੂਨ ਨੂੰ ਸੂਚਨਾ ਮਿਲੀ ਸੀ ਕਿ ਪ੍ਰਸਿੱਧ ਗਾਇਕ ਦਲੇਰ ਮਹਿੰਦੀ ਦੇ ਫਾਰਮ ਹਾਊਸ 'ਚ ਕਾਫੀ ਵੱਡੀ ਗਿਣਤੀ 'ਚ ਬਿਨਾਂ ਆਗਿਆ ਦੇ ਦਰੱਖਤ ਕੱਟ ਦਿੱਤੇ ਗਏ ਹਨ। ਅਧਿਕਾਰੀਆਂ ਨੇ ਉਸੇ ਦਿਨ ਟੀਮ ਬਣਾ ਕੇ ਮੌਕੇ 'ਤੇ ਭੇਜੀ। ਫਾਰਮ ਹਾਊਸ 'ਚ ਕਈ ਦਰੱਖਤ ਕੱਟੇ ਗਏ ਸਨ, ਜਿਸ ਤੋਂ ਬਾਅਦ ਵਿਭਾਗ ਨੇ ਜੁਰਮਾਨੇ ਦੀ ਰਾਸ਼ੀ ਤੈਅ ਕਰ ਦਿੱਤੀ। 21 ਜੂਨ ਨੂੰ ਰਾਸ਼ੀ ਵਸੂਲੀ ਗਈ ਅਤੇ ਨਾਲ ਹੀ ਇਕ ਦਰੱਖਤ ਦੇ ਬਦਲੇ ਘੱਟ ਤੋਂ ਘੱਟ 10 ਬੂਟੇ ਲਗਾਉਣ ਦਾ ਹੁਕਮ ਦਿੱਤਾ। ਬੂਟੇ ਲਗਾਉਣ ਦੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ। ਉੱਧਰ ਫਾਰਮ ਹਾਊਸ ਦੇ ਕਰਮਚਾਰੀ ਵੈਜਨਾਥ ਦਾ ਕਹਿਣਾ ਹੈ ਕਿ ਸਾਹਿਬ (ਦਲੇਰ ਮਹਿੰਦੀ) ਨੂੰ ਇਸ ਵਾਰ ਮਾਨਸੂਨ ਦੌਰਾਨ ਵੱਖ-ਵੱਖ ਪ੍ਰਕਾਰ ਦੇ 10 ਹਜ਼ਾਰ ਬੂਟੇ ਲਗਾਉਣ ਦੇ ਹੁਕਮ ਦਿੱਤੇ ਗਏ ਹਨ। ਇਸ ਦੇ ਲਈ ਜੇ. ਸੀ. ਬੀ. ਨਾਲ ਖੱਡਿਆਂ ਦੀ ਖੋਦਾਈ ਕੀਤੀ ਜਾ ਰਹੀ ਸੀ। ਦਿਹਾੜੀ ਜ਼ਿਆਦਾ ਬਣਾਉਣ ਦੇ ਚੱਕਰ 'ਚ ਜੇ. ਸੀ. ਬੀ. ਚਾਲਕ ਨੇ ਕੁਝ ਪੁਰਾਣੇ ਦਰੱਖਤ ਕੱਟ ਦਿੱਤੇ। ਦਲੇਰ ਮਹਿੰਦੀ ਹਰਿਆਲੀ ਨੂੰ ਪਸੰਦ ਕਰਦੇ ਹਨ। ਉਹ ਚਾਹੁੰਦੇ ਹਨ ਕਿ ਫਾਰਮ ਹਾਊਸ 'ਚ ਵੱਖ-ਵੱਖ ਪ੍ਰਕਾਰ ਦੇ ਵੱਡੀ ਗਿਣਤੀ 'ਚ ਬੂਟੇ ਲਗਾਏ ਜਾਣ। ਫਾਰਮ ਹਾਊਸ 'ਚ ਕਾਫੀ ਗਿਣਤੀ 'ਚ ਵਲਾਇਤੀ ਬਬੂਲ ਦੇ ਦਰੱਖਤ ਹਨ। ਉਨ੍ਹਾਂ 'ਚੋਂ 196 ਦਰੱਖਤ ਕੱਟ ਦਿੱਤੇ ਗਏ। ਬਿਨਾਂ ਆਗਿਆ  ਦੇ ਕਿਤੇ ਵੀ ਦਰੱਖਤ ਕੱਟਣ 'ਤੇ ਪਾਬੰਦੀ ਹੈ। ਦਰੱਖਤ ਕੱਟਣ ਦੀ ਸੂਚਨਾ 'ਤੇ ਵਿਭਾਗ ਨੇ ਕਾਰਵਾਈ ਕਰਦੇ ਹੋਏ ਜੁਰਮਾਨਾ ਵਸੂਲਿਆ ਹੈ। 


Tags: Daler MehndiFarm HouseFineCutting Treesਦਲੇਰ ਮਹਿੰਦੀ

About The Author

manju bala

manju bala is content editor at Punjab Kesari