FacebookTwitterg+Mail

ਦਲੇਰ ਮਹਿੰਦੀ ਦੇ ਅਜਿਹੇ ਕਦਮ ਤੋਂ ਪ੍ਰੇਸ਼ਾਨ ਹੋ ਗਏ ਸਨ ਘਰਵਾਲੇ, ਅੱਜ ਹਨ ਇੰਡਸਟਰੀ ਦੇ ਸੁਪਰਸਟਾਰ

daler mehndi
25 August, 2018 01:14:11 PM

ਜਲੰਧਰ(ਬਿਊਰੋ)— ਆਪਣੇ ਗੀਤਾਂ ਨਾਲ ਲੋਕਾਂ ਨੂੰ ਥਿਰਕਾਉਣ 'ਤੇ ਮਜ਼ਬੂਰ ਕਰ ਦੇਣ ਵਾਲੇ ਪੰਜਾਬੀ ਗਾਇਕ ਅਤੇ ਕੰਪੋਜ਼ਰ ਦਲੇਰ ਮਹਿੰਦੀ ਦਾ ਜਨਮ 18 ਅਗਸਤ 1967 ਨੂੰ ਪਟਨਾ ਵਿਖੇ ਹੋਇਆ। ਭੰਗੜਾ ਦੁਨੀਆ ਭਰ 'ਚ ਮਸ਼ਹੂਰ ਕਰਨ ਦਾ ਸਿਹਰਾ ਦਲੇਰ ਮਹਿੰਦੀ ਦੇ ਸਿਰ ਬੱਝਦਾ ਹੈ।

Punjabi Bollywood Tadka

ਦਲੇਰ ਮਹਿੰਦੀ ਨੂੰ ਸੰਗੀਤ ਵਿਰਾਸਤ 'ਚ ਮਿਲੀ, ਇਹੀ ਵਜ੍ਹਾ ਹੈ ਕਿ ਉਨ੍ਹਾਂ ਨੂੰ ਗਾਇਕੀ ਦਾ ਸ਼ੌਂਕ ਬਚਪਨ ਤੋਂ ਸੀ। ਬਚਪਨ 'ਚ ਦਲੇਰ ਮਹਿੰਦੀ ਦਾ ਨਾਂ ਦਲੇਰ ਸਿੰਘ ਸੀ।

Punjabi Bollywood Tadka

ਦਰਅਸਲ ਉਨ੍ਹਾਂ ਦੇ ਮਾਤਾ-ਪਿਤਾ ਨੇ ਉਸ ਸਮੇਂ ਡਾਕੂ ਦਲੇਰ ਸਿੰਘ ਦੇ ਨਾਂ ਤੋਂ ਪ੍ਰਭਾਵਿਤ ਹੋ ਕੇ ਇਹ ਨਾਂ ਰੱਖਿਆ ਸੀ। ਜਦੋਂ ਦਲੇਰ ਵੱਡਾ ਹੋਇਆ ਤਾਂ ਮਸ਼ਹੂਰ ਗਾਇਕ ਪਰਵੇਜ ਮਹਿੰਦੀ ਦੇ ਨਾਂ 'ਤੇ ਉਨ੍ਹਾਂ ਦੇ ਨਾਂ ਅੱਗੇ ਸਿੰਘ ਦੀ ਜਗ੍ਹਾ ਮਹਿੰਦੀ ਜੋੜ ਦਿੱਤਾ ਗਿਆ। 

Punjabi Bollywood Tadka
ਦੱਸ ਦੇਈਏ ਕਿ ਦਲੇਰ ਮਹਿੰਦੀ ਜੋ ਵੀ ਕੁਝ ਕਰਦੇ ਹਨ ਤਾਂ ਉਹ ਹੱਟ ਕੇ ਹੁੰੰਦਾ ਹੈ। ਫਿਰ ਭਾਵੇਂ ਉਹ 'ਬਾਹੂਬਲੀ2' ਫਿਲਮ 'ਚ ਗਾਇਆ ਗੀਤ 'ਸਾਹੋਰ' ਹੀ ਕਿਉਂ ਨਾ ਹੋਵੇ। ਦਲੇਰ ਮਹਿੰਦੀ ਦਾ ਨਾਂ ਉਨ੍ਹਾਂ ਪੰਜਾਬੀ ਗਾਇਕਾਂ 'ਚ ਸ਼ਾਮਲ ਹੈ, ਜਿਨ੍ਹਾਂ ਦਾ ਚਾਰਮ ਲੋਕਾਂ ਦੇ ਦਿਲਾਂ 'ਚ ਅੱਜ ਵੀ ਕਾਇਮ ਹੈ।

Punjabi Bollywood Tadka

ਇਸ ਤੋਂ ਇਲਾਵਾ ਉਹ ਮਸ਼ਹੂਰ ਗਾਇਕ ਗਾਇਕ ਮੀਕਾ ਦਾ ਵੱਡੇ ਭਰਾ ਹਨ। ਦਲੇਰ ਮਹਿੰਦੀ ਨੇ ਆਪਣੀ ਜ਼ਿੰਦਗੀ  'ਚ ਕਈ ਉਤਾਰ-ਚੜਾਅ ਦੇਖੇ ਹਨ। 11 ਸਾਲ ਦੀ ਉਮਰ 'ਚ ਦਲੇਰ ਨੇ ਆਪਣਾ ਘਰ ਛੱਡ ਦਿੱਤਾ ਸੀ, ਜਿਸ ਦੀ ਮੁੱਖ ਵਜ੍ਹਾ ਗੋਰਖਪੁਰ ਦੇ ਰਹਿਣ ਵਾਲੇ ਉਸਤਾਦ ਅਲੀ ਖਾਨ ਸਾਹਿਬ ਤੋਂ ਸਿਖਿਆ ਲੈਣਾ ਸੀ।

Punjabi Bollywood Tadka

ਉਨ੍ਹਾਂ ਦੇ ਕਈ  ਗੀਤ ਮਸ਼ਹੂਰ ਹੋਏ ਸਨ ਪਰ ਪਹਿਲੀ ਐਲਬਮ 'ਬੋਲੇ ਤਾ ਰਾ ਰਾ ਰਾ' ਨੇ ਉਨ੍ਹਾਂ ਨੂੰ ਰਾਤੋਂ-ਰਾਤ ਸਟਾਰ ਬਣਾ ਦਿੱਤਾ ਸੀ।

Punjabi Bollywood Tadka

ਇਸ ਐਲਬਮ ਦੇ ਬੋਲ ਨੂੰ ਦਲੇਰ ਨੇ ਇੰਨੇ ਦਿਲਕਸ਼ ਅੰਦਾਜ਼ 'ਚ ਗਾਇਆ ਕਿ ਉਨ੍ਹਾਂ ਨੂੰ ਨਾ ਕੇਵਲ ਮਿਊਜ਼ਿਕ ਇੰਡਸਟਰੀ 'ਚ ਪਛਾਣ ਮਿਲੀ ਸਗੋਂ ਉਹ ਮਿਊਜ਼ਿਕ ਸਟਾਰ ਵੀ ਬਣ ਗਏ ਸਨ ਅਤੇ ਉਨ੍ਹਾਂ ਦੀ ਇਸ ਐਲਬਮ ਦੀ 2 ਕਰੋੜ ਕਾਪੀਆਂ ਵਿਕੀਆਂ ਸਨ।

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Daler MehndiHappy BirthdayBolo Ta Ra RaMrityudataYamaleela 2MirzyaSoormaNamo Boothatma

Edited By

Sunita

Sunita is News Editor at Jagbani.