FacebookTwitterg+Mail

Video : ਸਪਨਾ ਚੌਧਰੀ ਨੇ ਮੀਕਾ ਸਿੰਘ ਤੇ ਦਲੇਰ ਮਹਿੰਦੀ ਨਾਲ ਦਿਖਾਏ ਡਾਂਸਿੰਗ ਮੂਵਜ਼

daler mehndi
29 August, 2018 03:41:41 PM

ਮੁੰਬਈ (ਬਿਊਰੋ)— 'ਬਿੱਗ ਬੌਸ' ਨਾਲ ਮਸ਼ਹੂਰ ਹੋਈ ਸਪਨਾ ਚੌਧਰੀ ਹਾਲ ਹੀ 'ਚ ਇਕ ਈਵੈਂਟ 'ਚ ਪਹੁੰਚੀ। ਇੱਥੇ ਕਈ ਵੱਡੇ ਸੈਲੇਬਸ ਦੀ ਮੌਜੂਦਗੀ 'ਚ ਸਪਨਾ ਨੇ ਆਪਣਾ ਡਾਂਸਿੰਗ ਸਵੈਗ ਦਿਖਾਇਆ। ਉਨ੍ਹਾਂ ਨੇ ਭਾਜਪਾ ਨੇਤਾ-ਐਕਟਰ ਮਨੋਜ ਤਿਵਾਰੀ, ਗਾਇਕ ਮੀਕਾ ਸਿੰਘ, ਦਲੇਰ ਮਹਿੰਦੀ, ਅੰਕਿਤ ਤਿਵਾਰੀ ਨਾਲ ਸਟੇਜ ਸ਼ੇਅਰ ਕੀਤੀ। ਈਵੈਂਟ 'ਚ ਸਪਨਾ ਚੌਧਰੀ ਦਾ ਅੰਦਾਜ਼ ਦੂਜਿਆਂ ਤੋਂ ਵੱਖਰਾ ਨਜ਼ਰ ਆਇਆ। ਉਨ੍ਹਾਂ ਨੇ ਮਨੋਜ ਤਿਵਾਰੀ, ਦਲੇਰ ਮਹਿੰਦੀ, ਮੀਕਾ ਸਿੰਘ, ਅੰਕਿਤਾ ਤਿਵਾਰੀ ਦੀ ਧੁੰਨ 'ਤੇ ਸ਼ਾਨਦਾਰ ਡਾਂਸ ਕੀਤਾ।

ਦਰਸ਼ਕਾਂ ਨੇ ਸਪਨਾ ਚੌਧਰੀ ਦੀ ਪਰਫਾਰਮੈਂਸ ਨੂੰ ਖੂਬ ਇੰਜੁਆਏ ਕੀਤਾ। ਭਾਜਪਾ ਆਗੂ ਅਤੇ ਭੋਜਪੁਰੀ ਫਿਲਮਾਂ ਦੇ ਸੁਪਰਸਟਾਰ ਮਨੋਜ ਤਿਵਾਰੀ ਨੇ 'ਜੀਆ ਹੋ ਬਿਹਾਰ ਕੇ ਲਾਲਾ' ਗੀਤ ਗਾਇਆ, ਜਿਸ ਨੇ ਸਪਨਾ ਸਮੇਤ ਸਟੇਜ 'ਤੇ ਮੌਜੂਦ ਸਾਰਿਆਂ ਨੂੰ ਨੱਚਣ 'ਤੇ ਮਜਬੂਰ ਕਰ ਦਿੱਤਾ। ਸੋਸ਼ਲ ਮੀਡੀਆ 'ਤੇ ਸਪਨਾ ਚੌਧਰੀ ਦੀਆਂ ਤਸਵੀਰਾਂ ਅਤੇ ਡਾਂਸ ਵੀਡੀਓਜ਼ ਵਾਇਰਲ ਹੋ ਰਹੇ ਹਨ। ਖੁਦ ਸਪਨਾ ਨੇ ਇਸ ਈਵੈਂਟ ਦੀਆਂ ਤਸਵੀਰਾਂ ਆਪਣੇ ਇੰਸਟਾ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ। ਇਕ ਵੀਡੀਓ 'ਚ ਸਪਨਾ ਨੇ ਰਾਜਕੁਮਾਰ ਰਾਓ ਅਤੇ ਸ਼ਰਧਾ ਕਪੂਰ ਦੀ ਫਿਲਮ 'ਸਤ੍ਰੀ' ਦੇ ਗੀਤ 'ਮਿਲੇਗੀ ਮਿਲੇਗੀ 'ਤੇ ਵੀ ਜ਼ਬਰਦਸਤ ਡਾਂਸ ਕੀਤਾ।

ਈਵੈਂਟ 'ਚ ਸਪਨਾ ਦਾ ਬਾਲੀਵੁੱਡ ਸਟਾਈਲ 'ਚ ਡਾਂਸ ਦੇਖਣ ਨੂੰ ਮਿਲਿਆ। ਮੀਕਾ ਸਿੰਘ ਦੀ ਧੁੰਨ 'ਤੇ ਦਲੇਰ ਮਹਿੰਦੀ ਅਤੇ ਸਪਨਾ ਚੌਧਰੀ ਡਾਂਸ ਕਰਦੇ ਦਿਸੇ। ਇਸ ਵਿਚਕਾਰ ਸਪਨਾ-ਦਲੇਰ ਮਹਿੰਦੀ ਵਿਚਕਾਰ ਡਾਂਸਿੰਗ ਜੁਗਲਬੰਦੀ ਦੇਖਣ ਨੂੰ ਮਿਲੀ। ਦੱਸ ਦੇਈਏ ਕਿ ਅੱਜਕਲ ਸਪਨਾ ਚੌਧਰੀ ਦੀ ਲੋਕਪ੍ਰਿਯਤਾ ਕਾਫੀ ਵਧ ਗਈ ਹੈ। ਬਿੱਗ ਬੌਸ 'ਚੋਂ ਨਿਕਲਣ ਤੋਂ ਬਾਅਦ ਸਪਨਾ ਦਾ ਜੋ ਜ਼ਬਰਦਸਤ ਮੇਕਓਵਰ ਹੋਇਆ ਹੈ, ਉਸ ਦੇ ਸਾਰੇ ਪ੍ਰਸ਼ੰਸ਼ਕ ਗਵਾਹ ਹਨ।

 

ਦੇਸੀ ਲੁੱਕ 'ਚ ਨਜ਼ਰ ਆਉਣ ਵਾਲੀ ਸਪਨਾ ਹੁਣ ਕਾਫੀ ਮਾਡਰਨ ਹੋ ਗਈ ਹੈ। ਉਨ੍ਹਾਂ ਦੇ ਇਸ ਮੇਕਓਵਰ ਦੀ ਜਿੰਨੀ ਤਾਰੀਫ ਕੀਤੀ ਜਾਵੇ ਘੱਟ ਹੈ। ਸਪਨਾ ਚੌਧਰੀ ਆਪਣੀ ਹਰ ਤਸਵੀਰ ਅਤੇ ਮੇਕਓਵਰ ਨਾਲ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਰਹੀ ਹੈ। ਲੁਕਸ ਅਤੇ ਸਟਾਈਲ ਦੇ ਮਾਮਲੇ 'ਚ ਉਹ ਬੀ-ਟਾਊਨ ਅਭਿਨੇਤਰੀਆਂ ਨੂੰ ਪਛਾੜਦੀ ਨਜ਼ਰ ਆ ਰਹੀ ਹੈ। ਉਨ੍ਹਾਂ ਨੇ ਕਈ ਫਿਲਮਾਂ 'ਚ ਆਈਟਮ ਨੰਬਰ ਕੀਤੇ ਹਨ। ਉਨ੍ਹਾਂ ਦੇ ਸਟਾਰਡਮ ਦਾ ਪੈਮਾਨਾ ਦਿਨੋਂ-ਦਿਨ ਵਧਦਾ ਜਾ ਰਿਹਾ ਹੈ।

 


Tags: Mika SinghDaler MehndiSapna ChoudharyAnkit TiwariVideo

Edited By

Chanda Verma

Chanda Verma is News Editor at Jagbani.