FacebookTwitterg+Mail

ਫੋਨ 'ਤੇ ਡੇਟ ਮੰਗਣ 'ਤੇ ਵੀ ਦਲੇਰ ਮਹਿੰਦੀ ਨੇ ਅਮਿਤਾਭ ਨੂੰ ਕਰਵਾਇਆ 3 ਮਹੀਨੇ ਦਾ ਇੰਤਜ਼ਾਰ

daler mehndi and amitabh bachchan
03 February, 2019 05:03:24 PM

ਮੁੰਬਈ (ਬਿਊਰੋ) — ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਨੂੰ ਭੰਗੜਾ ਕਿੰਗ ਦਲੇਰ ਮਹਿੰਦੀ ਨਾਲ ਕੰਮ ਕਰਨ ਲਈ ਤਿੰਨ ਮਹੀਨਿਆਂ ਦੀ ਉਡੀਕ ਕਰਨੀ ਪਈ। ਇਸ ਗੱਲ ਦਾ ਖੁਲਾਸਾ ਖੁਦ ਦਲੇਰ ਮਹਿੰਦੀ ਨੇ ਇਕ ਈਵੈਂਠ ਦੌਰਾਨ ਕੀਤਾ। ਇਕ ਮੀਡੀਆ ਈਵੈਂਟ ਦੌਰਾਨ ਦਲੇਰ ਮਹਿੰਦੀ ਨੇ ਆਪਣੇ ਫਿਲਮੀ ਕਰੀਅਰ ਨਾਲ ਜੁੜੀਆਂ ਗੱਲਾਂ ਕੀਤੀਆਂ। ਉਨ੍ਹਾਂ ਨੇ ਦੱਸਿਆ ਕਿ ਕਿਵੇਂ ਅਮਿਤਾਭ ਬੱਚਨ ਨੇ ਫੋਨ ਕਰਕੇ ਮੈਨੂੰ ਆਪਣੇ ਨਾਲ ਕੰਮ ਕਰਨ ਲਈ ਕਿਹਾ ਸੀ ਅਤੇ ਮੈਂ ਬਿਜ਼ੀ ਸ਼ੈਡਿਊਲ ਕਾਰਨ ਡੇਟ ਨਾ ਦੇ ਸਕਿਆ। 

'ਮੈਂ ਡਰ ਦੀ ਰੱਬ-ਰੱਬ ਕਰਦੀ' ਤੋਂ ਬਾਅਦ ਆਇਆ ਸੀ ਫੋਨ
ਦਲੇਰ ਮਹਿੰਦੀ ਨੇ ਆਪਣੀ ਪਹਿਲੀ ਫਿਲਮ ਬ੍ਰੇਕ ਬਾਰੇ ਦੱਸਿਆ ਕਿ ਜਦੋਂ ਮੇਰਾ ਗੀਤ 'ਬੋਲੋ ਤਾਰਾ ਰਾਰਾ' ਹਿੱਟ ਹੋ ਗਿਆ ਤਾਂ ਇਸ ਤੋਂ ਬਾਅਦ 'ਮੈਂ ਡਰਦੀ ਰੱਬ ਰੱਬ ਕਰਦੀ' ਨੂੰ ਵੀ ਕਾਫੀ ਸਫਲਤਾ ਮਿਲੀ। ਇਸ ਤੋਂ ਬਾਅਦ ਮੈਨੂੰ ਅਮਿਤਾਬ ਬੱਚਨ ਦਾ ਫੋਨ ਆਇਆ। ਦਲੇਰ ਨੇ ਦੱਸਿਆ ਕਿ ਅਮਿਤਾਭ ਨੇ ਫੋਨ 'ਤੇ ਮੇਰੇ ਨਾਲ ਕੰਮ ਕਰਨ ਦੀ ਇੱਛਾ ਜ਼ਾਹਰ ਕੀਤੀ ਸੀ ਅਤੇ ਮੈਨੂੰ ਪੁੱਛਿਆ ਸੀ ਕਿ ਤੁਸੀਂ ਕਰੋਗੇ?
Punjabi Bollywood Tadka
ਅਮਿਤਾਭ ਬੱਚਨ ਦੀ ਆਵਾਜ਼ ਸੁਣ ਆ ਗਿਆ ਸੀ ਚੱਕਰ
ਦਲੇਰ ਮਹਿੰਦੀ ਨੇ ਦੱਸਿਆ ਕਿ ਮੈਂ ਤਾਂ ਅਮਿਤਾਭ ਬੱਚਨ ਦਾ ਵੱਡਾ ਫੈਨ ਸੀ, ਹਾਂ ਅਤੇ ਰਹਾਂਗਾ। ਜਦੋਂ ਮੈਂ ਇਹ ਆਵਾਜ਼ ਸੁਣੀ ਤਾਂ ਮੈਨੂੰ ਚੱਕਰ ਜਿਹਾ ਆ ਗਿਆ। ਇਸ ਤੋਂ ਬਾਅਦ ਮੈਂ ਅਮਿਤਾਬ ਬੱਚਨ ਨੂੰ ਜਵਾਬ ਦਿੱਤਾ ਕਿ ਕਦੇ ਕਿਸੇ ਨੂੰ ਇਸ ਤਰ੍ਹਾਂ ਫੋਨ ਨਾ ਕਰਿਆ ਕਰੋ। ਮੈਨੂੰ ਤਾਂ ਬੱਸ ਚੱਕਰ ਆਇਆ ਹੈ, ਕੋਈ ਹੋਰ ਹੁੰਦਾ ਤਾਂ ਦਿਲ ਦਾ ਦੌਰਾ ਪੈ ਸਕਦਾ ਸੀ।
Punjabi Bollywood Tadka
ਅਮਿਤਾਭ ਬੱਚਨ ਦੀ ਕੋਸ਼ਿਸ਼ ਤੋਂ ਬਾਅਦ ਵੀ ਨਹੀਂ ਨਿਕਲ ਸਕੀ ਡੇਟ
ਦਲੇਰ ਮਹਿੰਦੀ ਨੇ ਅੱਗੇ ਆਖਿਆ ਅਮਿਤਾਭ ਬੱਚਨ ਨੇ ਕਿਹਾ ਤੁਸੀਂ ਮੇਰੇ ਨਾਲ ਕੰਮ ਕਰਨ ਲਈ ਮੁੰਬਈ ਆ ਜਾਓ। ਮੈਂ ਉਸ ਸਮੇਂ ਕਾਫੀ ਬਿਜ਼ੀ ਸੀ। ਮੈਂ ਇੱਕ ਸਾਲ 'ਚ 370 ਸ਼ੋਅ ਕੀਤੇ ਸਨ। ਇਸ ਲਈ ਮੈਂ ਅਮਿਤਾਬ ਨੂੰ ਕਿਹਾ ਕਿ ਮੈਂ ਉਨ੍ਹਾਂ ਨਾਲ ਕੰਮ ਕਰਨ ਲਈ ਤਿਆਰ ਤਾਂ ਹਨ ਪਰ ਤਿੰਨ ਮਹੀਨੇ ਬਾਅਦ ਹੀ ਕੰਮ ਕਰ ਸਕਾਂਗਾ। ਤਿੰਨ ਮਹੀਨੇ ਤੋਂ ਪਹਿਲਾਂ ਦਲੇਰ ਮਹਿੰਦੀ ਕੋਲ ਕੋਈ ਤਾਰੀਖ ਨਹੀਂ ਸੀ। ਜਦੋਂ ਕਿਸੇ ਹੀਲੇ ਵਸੀਲੇ ਵੀ ਗੱਲ ਨਹੀਂ ਬਣੀ ਤਾਂ ਕੰਮ ਲਈ ਅਮਿਤਾਭ ਬੱਚਨ ਨੂੰ ਤਿੰਨ ਮਹੀਨਿਆਂ ਤੱਕ ਦਲੇਰ ਮਹਿੰਦੀ ਦੀ ਉਡੀਕ ਕਰਨੀ ਪਈ।

 


Tags: Daler Mehndi Amitabh Bachchan 3 Month

Edited By

Sunita

Sunita is News Editor at Jagbani.