ਜਲੰਧਰ(ਬਿਊਰੋ)— 'ਤੁਨਕ ਤੁਲਨ ਤੁਨ', 'ਨਾ ਨਾ ਨਾਰੇ' ਗੀਤਾਂ ਨੂੰ ਆਪਣੀ ਦਿਲਕਸ਼ ਆਵਾਜ਼ ਦੇਣ ਵਾਲੇ ਪੰਜਾਬੀ ਗਾਇਕ ਦਲੇਰ ਮਹਿੰਦੀ ਬਾਰੇ ਤਾਂ ਤੁਸੀਂ ਜਾਣਦੇ ਹੀ ਹੋ। ਫੈਨਜ਼ ਨੂੰ ਭਾਵੇਂ ਹੀ ਡਾਂਸ ਨਾ ਆਵੇ ਪਰ ਦਲੇਰ ਮਹਿੰਦੀ ਦੇ ਗੀਤਾਂ 'ਤੇ ਬਿਨਾਂ ਪੈਰਾਂ ਨੂੰ ਥਿਰਕਾਏ ਨਹੀਂ ਰਹਿ ਸਕਦੇ। ਉਨ੍ਹਾਂ ਦੇ ਗੀਤਾਂ ਦੀ ਧੁਨ ਹਰ ਕਿਸੇ ਨੂੰ ਡਾਂਸ ਕਰਨ ਲਈ ਮਜ਼ਬੂਰ ਕਰ ਦਿੰਦੀ ਹੈ। ਕਹਿਣਾ ਗਲਤ ਨਹੀਂ ਹੋਵੇਗਾ ਕਿ ਦਲੇਰ ਮਹਿੰਦੀ ਇਕ ਅਜਿਹਾ ਗਾਇਕ ਹੈ, ਜਿਨ੍ਹਾਂ ਨੇ ਪੰਜਾਬੀ ਮਿਊਜ਼ਿਕ ਨੂੰ ਨਵੀਂ ਪਛਾਣ ਦਿੱਤੀ ਹੈ। ਜਿੰਨੇ ਮਸ਼ਹੂਰ ਦਲੇਰ ਮਹਿੰਦੀ ਹਨ, ਉਨ੍ਹਾਂ ਹੀ ਉਨ੍ਹਾਂ ਦਾ ਪਰਿਵਾਰ ਵੀ ਹੈ। ਇਸ 'ਚ ਦਲੇਰ ਮਹਿੰਦੀ ਦੀ ਨੂੰਹ ਜੈਸਿਕਾ ਦਾ ਨਾਂ ਵੀ ਸ਼ਾਮਲ ਹੈ। ਦਲੇਰ ਮਹਿੰਦੀ ਦੇ ਬੇਟੇ ਹਨ ਗੁਰਦੀਪ ਸਿੰਘ ਮਹਿੰਦੀ, ਜੋ ਕਿ ਪੇਸ਼ੇ ਤੋਂ ਗਾਇਕ ਤੇ ਐਕਟਰ ਬਨ। ਗੁਰਦੀਪ ਵੀ ਆਪਣੇ ਪਿਤਾ ਵਾਂਗ ਸ਼ਾਨਦਾਰ ਪੰਜਾਬੀ ਗੀਤ ਗਾਉਂਦੇ ਹਨ। ਉਨ੍ਹਾਂ ਨੇ 'Tenu kl', 'Dil Vil Ke', 'Aja Sohniye, 'Turne Turna', 'Love Ho Gya', 'Dil Ne Mana' ਵਰਗੇ ਕਈ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ ਹੈ। ਉਨ੍ਹਾਂ ਦੇ ਗੀਤ ਵਿਦੇਸ਼ਾਂ 'ਚ ਕਾਫੀ ਮਸ਼ਹੂਰ ਹਨ। ਗੁਰਦੀਪ ਮਹਿੰਦੀ ਨੇ ਦਿੱਲੀ '1984' ਤੇ 'ਮੇਰੀ ਸ਼ਾਦੀ ਕਰਾਓ' ਵਰਗੀਆਂ ਫਿਲਮਾਂ 'ਚ ਵੀ ਕੰਮ ਕੀਤਾ ਹੈ। ਦਲੇਰ ਮਹਿੰਦੀ ਦੀ ਨੂੰਹ ਜੈਸਿਕਾ ਸਿੰਘ ਮਹਿੰਦੀ ਵੀ ਕਿਸੇ ਤੋਂ ਘੱਟ ਨਹੀਂ ਹੈ। ਹਾਲਾਂਕਿ ਜੈਸਿਕਾ ਖੁਦ ਨੂੰ ਲਾਈਮਲਾਈਟ ਤੋਂ ਕਾਫੀ ਦੂਰ ਰੱਖਦੀ ਹੈ। ਗੁਰਦੀਪ ਤੇ ਜੈਸਿਕਾ ਦਾ ਵਿਆਹ ਜੁਲਾਈ 2016 ਨੂੰ ਯੂਰਪ 'ਚ ਹੋਇਆ ਸੀ। ਗੁਰਦੀਪ ਨੇ ਡੈਬਿਊ ਕਰਨ ਤੋਂ ਬਾਅਦ ਜੈਸਿਕਾ ਨਾਲ ਵਿਆਹ ਕਰਵਾਇਆ ਸੀ। ਵਿਆਹ ਤੋਂ ਪਹਿਲਾਂ ਕਾਫੀ ਸਮੇਂ ਤੱਕ ਦੋਵਾਂ ਨੇ ਇਕ ਦੂਜੇ ਨੂੰ ਡੇਟ ਕੀਚਾ ਸੀ। ਜੈਸਿਕਾ ਅਸਲ 'ਚ ਬੇਹੱਦ ਖੂਬਸੂਰਤ ਹੈ। ਜੈਸਿਕਾ ਦਾ ਜਨਮ ਤੇ ਪਾਲਨ ਪੋਸ਼ਣ ਫਿਨਲੈਂਡ 'ਚ ਹੀ ਹੋਇਆ ਹੈ। ਉਹ 'ਮਿਸ ਇੰਡੀਆ ਯੂਰਪ 2014' ਦੀ ਫਰਸਟ ਰਨਰਅੱਪ ਰਹਿ ਚੁੱਕੀ ਹੈ। ਜੈਸਿਕਾ ਯੂਰਪ ਦੀ ਮਸ਼ਹੂਰ ਮਾਡਲ ਹੈ। ਉਸ ਦਾ ਕਰਲੀ ਹੇਅਰ ਸਟਾਈਲ ਲੋਕਾਂ ਨੂੰ ਖੂਬ ਪਸੰਦ ਆਉਂਦਾ ਹੈ।