FacebookTwitterg+Mail

ਦਲੇਰ ਮਹਿੰਦੀ ਨੇ ਕੰਵਰਦੀਪ ਨੂੰ 'ਮੇਰੇ ਸਾਈਆਂ' ਗੀਤ ਲਈ ਦਿੱਤੀਆਂ ਵਧਾਈਆਂ

daler mehndi and kanwardeep
30 March, 2019 03:13:27 PM

ਜਲੰਧਰ (ਬਿਊਰੋ) : ਪੰਜਾਬੀ ਗਾਇਕ ਕੰਵਰਦੀਪ ਦਾ ਗੀਤ 'ਮੇਰੇ ਸਾਈਆਂ' ਬੀਤੇ ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਹੈ, ਜਿਸ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਕੰਵਰਦੀਪ ਦੇ ਗੀਤ 'ਮੇਰੇ ਸਾਈਆਂ' ਨੂੰ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮੀ ਗਾਇਕ ਤੇ ਅਦਾਕਾਰ ਦਲੇਰ ਮਹਿੰਦੀ ਨੇ ਵੀ ਪ੍ਰਸ਼ੰਸਾਂ ਕੀਤੀ ਹੈ। ਇਸ ਦੀ ਇਕ ਵੀਡੀਓ ਕੰਵਰਦੀਪ ਨੇ ਆਪਣੇ ਆਫੀਸ਼ੀਅਲ ਅਕਾਊਂਟ 'ਤੇ ਵੀ ਸ਼ੇਅਰ ਕੀਤੀ ਹੈ, ਜਿਸ 'ਚ ਦਲੇਰ ਮਹਿੰਦੀ ਆਪਣੇ ਬਚਪਨ ਦੇ ਸਾਥੀ ਤੇ ਦੋਸਤ ਕੰਵਰਦੀਪ ਦੇ ਗੀਤ 'ਮੇਰੇ ਸਾਈਆਂ' ਦੀ ਤਾਰੀਫ ਕਰਦੇ ਨਜ਼ਰ ਆ ਰਹੇ ਹਨ। ਦਲੇਰ ਮਹਿੰਦੀ ਨੇ ਕਿਹਾ ਕਿ ਮੈਂ ਕੰਵਰਦੀਪ ਦੀ ਆਵਾਜ਼ ਨੂੰ ਕਾਫੀ ਪਸੰਦ ਕਰਦਾ ਹਾਂ। ਮੈਂ ਆਪਣੇ ਸਰੋਤਿਆਂ ਨੂੰ ਅਪੀਲ ਕਰਦਾ ਹਾਂ ਕਿ ਤੁਸੀਂ ਵੀ ਇਕ ਵਾਰ ਕੰਵਰਦੀਪ ਦੇ ਗੀਤ ਨੂੰ ਜ਼ਰੂਰ ਸੁਣਨਾ। 


ਦੱਸ ਦਈਏ ਕਿ ਕੰਵਰਦੀਪ ਦਾ ਗੀਤ 'ਮੇਰੇ ਸਾਈਆਂ' ਐਕਸਪਰਟ ਪਿਕਚਰਜ਼ ਦੇ ਯੂਟਿਊਬ ਬੈਨਰ ਹੇਠ ਰਿਲੀਜ਼ ਹੋਇਆ। ਗੀਤ ਨੂੰ ਆਵਾਜ਼ ਦੇਣ ਦੇ ਨਾਲ-ਨਾਲ ਇਸ ਦੀ ਕੰਪੋਜ਼ੀਸ਼ਨ ਤੇ ਬੋਲ ਵੀ ਕੰਵਰਦੀਪ ਦੇ ਹਨ। ਕੰਵਰਦੀਪ ਵਲੋਂ ਗਾਏ 'ਮੇਰੇ ਸਾਈਆਂ' ਗੀਤ ਨੂੰ ਮਿਊਜ਼ਿਕ ਦਿਨੇਸ਼ ਡੀ. ਕੇ. ਨੇ ਦਿੱਤਾ ਹੈ। ਗੀਤ ਦੀ ਵੀਡੀਓ ਬੇਹੱਦ ਖੂਬਸੂਰਤ ਹੈ ਤੇ ਰੂਹ ਨੂੰ ਸਕੂਨ ਦਿੰਦੀ ਹੈ, ਜਿਸ ਨੂੰ ਤਿਆਰ ਟੀਮ ਆਸ਼ੂ ਫਿਲਮਜ਼ ਨੇ ਕੀਤਾ ਹੈ। 'ਮੇਰੇ ਸਾਈਆਂ' ਗੀਤ ਦੇ ਪ੍ਰੋਡਿਊਸਰ ਸੁਰਜੀਤ ਸਿੰਘ ਹਨ। 


Tags: Daler MehndiMere SaiyaanKanwardeepDinesh DKAnil SharmaTeam AshufilmsSurjit SinghPunjabi Singer

Edited By

Sunita

Sunita is News Editor at Jagbani.