FacebookTwitterg+Mail

ਜਲਦ ਕੁਝ ਨਵਾਂ ਲੈ ਕੇ ਆਉਣਗੇ ਸੁਰਿੰਦਰ ਸ਼ਿੰਦਾ ਤੇ ਦਲੇਰ ਮਹਿੰਦੀ (ਦੇਖੋ ਤਸਵੀਰਾਂ)

daler mehndi and surinder shinda collaborate togehter soon
10 July, 2019 02:10:10 PM

ਜਲੰਧਰ (ਬਿਊਰੋ) — ਬਾਲੀਵੁੱਡ ਅਤੇ ਪੰਜਾਬ ਦੀ ਦਮਦਾਰ ਅਵਾਜ਼ ਮਾਲਕ ਦਲੇਰ ਮਹਿੰਦੀ, ਜਿੰਨ੍ਹਾਂ ਨੇ ਬਹੁਤ ਹੀ ਹਿੱਟ ਗੀਤ ਬਾਲੀਵੁੱਡ ਤੇ ਸੰਗੀਤ ਜਗਤ ਨੂੰ ਦਿੱਤੇ ਹਨ। ਉੱਥੇ ਹੀ ਪੰਜਾਬੀ ਸੰਗੀਤ ਨੂੰ ਸਿਖਰਾਂ 'ਤੇ ਲੈ ਕੇ ਆਉਣ 'ਚ ਵੱਡਾ ਯੋਗਦਾਨ ਪਾਉਣ ਵਾਲੇ ਗਾਇਕ ਸੁਰਿੰਦਰ ਸ਼ਿੰਦਾ ਦਾ ਨਾਂ ਪੰਜਾਬ ਦੇ ਲਜੈਂਡਰੀ ਗਾਇਕਾਂ 'ਚ ਆਉਂਦਾ ਹੈ। ਹੁਣ ਇਹ ਦੋਵੇਂ ਗਾਇਕ ਬਹੁਤ ਜਲਦ ਇਕੱਠੇ ਨਵਾਂ ਪ੍ਰੋਜੈਕਟ ਲੈ ਕੇ ਆ ਸਕਦੇ ਹਨ।

Punjabi Bollywood Tadka

ਜੀ ਹਾਂ, ਹਾਲ ਹੀ 'ਚ ਗਾਇਕ ਦਲੇਰ ਮਹਿੰਦੀ ਨੇ ਆਪਣੇ ਸ਼ੋਸ਼ਲ ਮੀਡੀਆ 'ਤੇ ਸੁਰਿੰਦਰ ਸ਼ਿੰਦਾ ਨਾਲ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਉਨ੍ਹਾਂ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ। ਦਲੇਰ ਮਹਿੰਦੀ ਦਾ ਕਹਿਣਾ ਹੈ 'ਸੁਰਿੰਦਰ ਸ਼ਿੰਦਾ ਜੀ ਨਾਲ ਸ਼ੂਟ ਬਹੁਤ ਵਧੀਆ ਰਿਹਾ, ਜਿਹੜਾ ਕਿ ਸਰਸਵਤੀ ਮਿਊਜ਼ਿਕ ਕਾਲਜ 'ਚ ਹੋਇਆ।'

Punjabi Bollywood Tadka

ਇਸ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਪੰਜਾਬ ਦੀਆਂ ਇਹ ਵੱਡੀਆਂ ਸਖਸ਼ੀਅਤਾਂ ਇਕੱਠੀਆਂ ਨਜ਼ਰ ਆ ਸਕਦੀਆਂ ਹਨ। ਸੁਰਿੰਦਰ ਸ਼ਿੰਦਾ ਜਿੰਨ੍ਹਾਂ ਦਾ ਹਰ ਪੰਜਾਬੀ ਅੱਜ ਵੀ ਮੁਰੀਦ ਹੈ। ਗੀਤਾਂ ਦੇ ਨਾਲ-ਨਾਲ ਆਪਣੇ ਸਮੇਂ 'ਚ ਸੁਰਿੰਦਰ ਸ਼ਿੰਦਾ ਕਈ ਪੰਜਾਬੀ ਫਿਲਮਾਂ 'ਚ ਵੀ ਕੰਮ ਕਰ ਚੁੱਕੇ ਹਨ। ਉੱਥੇ ਹੀ ਪੌਪ ਗਾਇਕ ਦਲੇਰ ਮਹਿੰਦੀ ਪੰਜਾਬ ਦੇ ਨਾਲ-ਨਾਲ ਬਾਲੀਵੁੱਡ ਦੀਆਂ ਬਹੁਤ ਸਾਰੀਆਂ ਫਿਲਮਾਂ ਦੇ ਟਾਈਟਲ ਟਰੈਕਸ ਨੂੰ ਅਵਾਜ਼ ਦੇ ਚੁੱਕੇ ਹਨ। ਦੇਖਣਾ ਹੋਵੇਗਾ ਹੁਣ ਦਲੇਰ ਮਹਿੰਦੀ ਅਤੇ ਸੁਰਿੰਦਰ ਸ਼ਿੰਦਾ ਕਿਹੜਾ ਨਵਾਂ ਪ੍ਰੋਜੈਕਟ ਇਕੱਠੇ ਲੈ ਕੇ ਆਉਂਦੇ ਹਨ।

 


Tags: Daler MehndiSurinder ShindaCollaborateInstagramViralPunjabi Celebrity

Edited By

Sunita

Sunita is News Editor at Jagbani.