FacebookTwitterg+Mail

ਦਲੇਰ ਮਹਿੰਦੀ ਵਲੋਂ ਨਨਕਾਣਾ ਸਾਹਿਬ ਲਈ ਸੋਨੇ ਦਾ ਚੌਰ ਸਾਹਿਬ ਭੇਟ

daler mehndi chaur sahib
10 August, 2019 08:54:53 AM

ਜਲੰਧਰ (ਚਾਵਲਾ) – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ 13 ਅਕਤੂਬਰ ਨੂੰ ਸਜਾਏ ਜਾਣ ਵਾਲੇ ਨਗਰ ਕੀਰਤਨ ਸਮੇਂ ਗੁਰਦੁਆਰਾ ਨਨਕਾਣਾ ਸਾਹਿਬ ਵਿਖੇ ਭੇਟ ਕੀਤੇ ਜਾਣ ਵਾਲਾ ਸੋਨੇ ਦਾ ਚੌਰ ਸਾਹਿਬ ਅੱਜ ਇੱਥੇ ਪ੍ਰਸਿੱਧ ਗਾਇਕ ਦਲੇਰ ਮਹਿੰਦੀ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੂੰ ਸੌਂਪਿਆ।

Punjabi Bollywood Tadka

ਜ਼ਿਕਰਯੋਗ ਹੈ ਕਿ 13 ਅਕਤੂਬਰ ਨੂੰ ਗੁਰਦੁਆਰਾ ਬੰਗਲਾ ਸਾਹਿਬ ਤੋਂ ਇਕ ਵਿਸ਼ਾਲ ਅੰਤਰਰਾਸ਼ਟਰੀ ਨਗਰ ਕੀਰਤਨ ਨਨਕਾਣਾ ਸਾਹਿਬ ਤੱਕ ਸਜਾਇਆ ਜਾਣਾ ਹੈ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਮੌਕੇ ਨਨਕਾਣਾ ਸਾਹਿਬ ਵਿਚ ਸੁਸ਼ੋਭਿਤ ਕਰਨ ਲਈ ਸੋਨੇ ਦੀ ਇਕ ਪਾਲਕੀ, ਸੁਨਹਿਰੀ ਜਿਲਦ ਵਾਲਾ ਸ੍ਰ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਅਤੇ ਸੋਨੇ ਦਾ ਚੌਰ ਸਾਹਿਬ ਲਿਜਾਇਆ ਜਾਣਾ ਹੈ।

Punjabi Bollywood Tadka

ਸੋਨੇ ਦੀ ਪਾਲਕੀ ਸਾਹਿਬ ਅਤੇ ਸੁਨਹਿਰੀ ਜਿਲਦ ਦੀ ਕਾਰਸੇਵਾ ਪਹਿਲਾਂ ਹੀ ਦਮਦਮੀ ਟਕਸਾਲ ਵੱਲੋਂ ਕੀਤੀ ਜਾ ਰਹੀ ਹੈ। ਸੋਨੇ ਦੀ ਪਾਲਕੀ ਲਈ ਜੀਤ ਸਿੰਘ ਨਾਮੀ ਸਿੱਖ ਨੇ ਆਪਣਾ ਸਾਰਾ ਸੋਨਾ ਦਿੱਲੀ ਕਮੇਟੀ ਨੂੰ ਸੌਂਪ ਦਿੱਤਾ ਸੀ ਅਤੇ ਅੱਜ ਗਾਇਕ ਦਲੇਰ ਮਹਿੰਦੀ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਪਰਿਵਾਰ ਸਮੇਤ ਪਹੁੰਚ ਕੇ ਸੋਨੇ ਦਾ ਚੌਰ ਸਾਹਿਬ ਦਿੱਲੀ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੂੰ ਸੌਂਪਿਆ।

Punjabi Bollywood Tadka


Tags: Daler MehndiChaur SahibGurdwara Sri Nankana SahibGuru Nanak 550 GurpurabPakistanPunjabi Singer

Edited By

Sunita

Sunita is News Editor at Jagbani.