FacebookTwitterg+Mail

ਦਲੇਰ ਮਹਿੰਦੀ ਨੇ ਪਟਨਾ ਸਾਹਿਬ ‘ਚ ਹੜ੍ਹ ਪੀੜਤਾਂ ਦੀ ਮਦਦ ਲਈ ਕੀਤੀ ਅਪੀਲ

daler mehndi instagram video
06 October, 2019 10:05:34 AM

ਜਲੰਧਰ(ਬਿਊਰੋ)- ਪੰਜਾਬੀ ਗਾਇਕ ਦਲੇਰ ਮਹਿੰਦੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਕ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ‘ਚ ਉਹ ਬਿਹਾਰ ਦੇ ਪਟਨਾ ਸਾਹਿਬ ‘ਚ ਹੜ੍ਹ ਕਾਰਨ ਹੋਈ ਤਬਾਹੀ ਬਾਰੇ ਗੱਲਬਾਤ ਕਰ ਰਹੇ ਹਨ ਅਤੇ ਇਸ ਦੇ ਨਾਲ ਹੀ ਲੋਕਾਂ ਨੂੰ ਪਟਨਾ ਸਾਹਿਬ ‘ਚ ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਲੋਕਾਂ ਦੀ ਮਦਦ ਕਰਨ ਦੀ ਅਪੀਲ ਕਰ ਰਹੇ ਹਨ। ਇਸ ਵੀਡੀਓ ‘ਚ ਉਹ ਕਹਿ ਰਹੇ ਹਨ ਕਿ ਇਹ ਮੌਕਾ ਕਿਸੇ ਨੂੰ ਚੰਗਾ ਜਾਂ ਮਾੜਾ ਕਹਿਣ ਦਾ ਨਹੀਂ ਹੈ, ਸਗੋਂ ਇਸ ਬੁਰੇ ਵਕਤ ‘ਚ ਸਭ ਨੂੰ ਇਨ੍ਹਾਂ ਪੀੜਤ ਲੋਕਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ।


ਦੱਸ ਦਈਏ ਕਿ ਹੜ੍ਹ ਕਾਰਨ ਬਿਹਾਰ ‘ਚ ਵੱਡੀ ਤਬਾਹੀ ਹੋਈ ਹੈ ਅਤੇ ਲੋਕਾਂ ਦੀ ਮਦਦ ਲਈ ਖਾਲਸਾ ਏਡ ਅੱਗੇ ਆਈ ਹੈ ਅਤੇ ਉੱਥੇ ਲੋਕਾਂ ਨੂੰ ਹਰ ਮਦਦ ਮੁੱਹਈਆ ਕਰਵਾ ਰਹੀ ਹੈ ।ਹੜ੍ਹ ਨਾਲ ਨਜਿੱਠਣ ‘ਚ ਕਾਫੀ ਸਮਾਂ ਲੱਗੇਗਾ। ਬਿਹਾਰ ਦੀਆਂ ਤਸਵੀਰਾਂ ਦੇਖੋਂ ਤਾਂ ਭਿਆਨਕ ਨਜ਼ਰ ਆਉਂਦੀਆਂ ਹਨ। ਘਰਾਂ ‘ਚ ਲੱਕ ਤਕ ਪਾਣੀ ਦਾਖਲ ਹੋਇਆ ਹੈ ।
 


Tags: Daler MehndiBihar FloodInstagramVideoHelp

About The Author

manju bala

manju bala is content editor at Punjab Kesari