FacebookTwitterg+Mail

ਦਲੇਰ ਦੇ ਹੱਥਾਂ 'ਤੇ ਲੱਗੀ ਭਾਜਪਾ ਦੀ 'ਮਹਿੰਦੀ', ਕਦੇ ਵਿਵਾਦਾਂ ਨਾਲ ਜੁੜਿਆ ਸੀ ਨਾਂ

daler mehndidaler mehndi joins bjp
26 April, 2019 04:52:00 PM

ਨਵੀਂ ਦਿੱਲੀ (ਬਿਊਰੋ) — ਮਸ਼ਹੂਰ ਗਾਇਕ ਦਲੇਰ ਮਹਿੰਦੀ ਨੇ ਹਾਲ ਹੀ 'ਚ ਭਾਜਪਾ ਪਾਰਟੀ ਜੁਆਇਨ ਕੀਤਾ ਹੈ। ਸੰਨੀ ਦਿਓਲ ਤੇ ਗੌਤਮ ਗੰਭੀਰ ਵਰਗੇ ਸਿਤਾਰਿਆਂ ਤੋਂ ਬਾਅਦ ਦਲੇਰ ਨੇ ਸੱਤਿਆਧਾਰੀ ਐੱਨ. ਡੀ. ਏ. ਦਾ ਹੱਥ ਫੜ੍ਹਿਆ ਹੈ। ਭੰਗੜੇ ਨੂੰ ਦੁਨੀਆ ਭਰ 'ਚ ਮਸ਼ਹੂਰ ਬਣਾਉਣ ਵਾਲੇ ਦਲੇਰ ਮਹਿੰਦੀ ਦਾ ਜਨਮ ਬਿਹਾਰ ਦੇ ਪਟਨਾ 'ਚ ਹੋਇਆ ਸੀ। ਉਹ ਸ਼ੁਰੂ ਤੋਂ ਹੀ ਮਿਊਜ਼ਿਕ ਨੂੰ ਲੈ ਕੇ ਬੇਹੱਦ ਪੈਸ਼ਨੇੱਟ ਰਹੇ ਹਨ। ਦਲੇਰ ਮਹਿੰਦੀ ਦੇ ਮਾਤਾ-ਪਿਤਾ ਹੀ ਉਨ੍ਹਾਂ ਦੇ ਗੁਰੂ ਸਨ, ਜਿਨ੍ਹਾਂ ਨੇ ਉਨ੍ਹਾਂ ਨੂੰ ਰਾਗ ਤੇ ਸ਼ਬਦਾਂ ਦੀ ਪਛਾਣ ਕਰਵਾਈ।

Punjabi Bollywood Tadka

ਉਹ ਪਟਿਆਲਾ ਘਰਾਣੇ ਸਟਾਈਲ ਦੇ ਮਿਊਜ਼ਿਕ ਤੋਂ ਕਾਫੀ ਪ੍ਰਭਾਵਿਤ ਸਨ ਅਤੇ ਇਸ ਵਿਦਿਆ ਨੂੰ ਸਿੱਖਣ ਲਈ ਤਕਰੀਬਨ 11 ਸਾਲ ਦੀ ਉਮਰ 'ਚ ਦਲੇਰ ਮਹਿੰਦੀ ਨੇ ਆਪਣੇ ਘਰ ਨੂੰ ਛੱਡ ਦਿੱਤਾ ਸੀ ਅਤੇ ਗੋਰਖਪੁਰ ਦੇ ਉਸਤਾਦ ਰਾਹਤ ਅਲੀ ਖਾਨ ਸਾਹਿਬ ਤੋਂ ਟਰੇਨਿੰਗ ਲੈਣ ਪਹੁੰਚੇ ਸਨ। ਉਹ ਉਥੇ ਇਕ ਸਾਲ ਰਹੇ ਅਤੇ ਉਨ੍ਹਾਂ ਨੇ ਮਿਊਜ਼ਿਕ ਨੂੰ ਲੈ ਕੇ ਆਪਣੀ ਸਮਝ ਬਹਿਤਰੀਨ ਬਣਾਈ। 13 ਸਾਲ ਦੀ ਉਮਰ 'ਚ ਉਨ੍ਹਾਂ ਨੇ 20000 ਲੋਕਾਂ ਸਾਹਮਣੇ ਪਰਫਾਰਮ ਕੀਤਾ ਸੀ। ਸਾਲ 1994 'ਚ ਕਜ਼ਾਕਿਸਤਾਨ ਦੀ ਇਕ ਸੰਗੀਤ ਪ੍ਰਤੀਯੋਗਤਾ 'ਚ ਦੂਜੇ ਸਥਾਨ 'ਤੇ ਆਏ ਸਨ। ਕਜ਼ਾਕਿਸਤਾਨ ਦੇ ਇਸ ਸ਼ੋਅ 'ਚ ਉਨ੍ਹਾਂ ਨੇ ਪਿਛਲੇ ਤਿੰਨ ਦਹਾਕੇ ਦੀ ਸਭ ਤੋਂ ਓਰੀਜ਼ੀਨਲ ਆਵਾਜ਼ ਨਾਲ ਨਵਾਜਿਆ ਗਿਆ ਸੀ। ਅਗਲੇ ਹੀ ਸਾਲ ਉਨ੍ਹਾਂ ਨੇ ਆਪਣੀ ਪਹਿਲੀ ਐਲਬਮ ਲਾਂਚ ਕੀਤੀ ਸੀ। ਉਨ੍ਹਾਂ ਦੀ ਪਹਿਲੀ ਐਲਬਮ 'ਬੋਲੋ ਤਾਰਾ ਰਾਰਾ' ਜ਼ਬਰਦਸਤ ਹਿੱਟ ਹੋਈ ਸੀ ਅਤੇ ਇਸ ਐਲਬਮ ਦੇ 20 ਮਿਲੀਅਨ ਤੋਂ ਜ਼ਿਆਦਾ ਕਾਪੀਆਂ ਮਾਰਕਿਟ ਵਿਕੀਆਂ ਸਨ।

Punjabi Bollywood Tadka
ਅਜਿਹੇ ਦੌਰ 'ਚ ਜਦੋਂ ਬਾਲੀਵੁੱਡ ਸਿਰਫ ਪੁਰਾਣੇ ਦੌਰ ਦੇ ਗੀਤਾਂ ਨੂੰ ਰੀਮਿਕਸ ਕਰਕੇ ਕੰਮ ਚੱਲ ਰਿਹਾ ਹੈ, ਦਲੇਰ ਮਹਿੰਦੀ ਹਮੇਸ਼ਾ ਤੋਂ ਹੀ ਆਪਣੇ ਓਰੀਜ਼ੀਨਲ ਕੰਟੈਂਟ ਲਈ ਜਾਣੇ ਜਾਂਦੇ ਹਨ। ਉਨ੍ਹਾਂ ਨੇ ਨਾ ਸਿਰਫ ਆਪਣੀ ਪੌਪ ਐਲਬਮ ਨਾਲ ਸਫਲਤਾ ਹਾਸਲ ਕੀਤੀ ਸਗੋਂ ਬਾਲੀਵੁੱਡ 'ਚ ਵੀ ਪੰਜਾਬੀ ਸੰਗੀਤ ਦਾ ਨਵਾਂ ਦੌਰ ਸ਼ੁਰੂ ਕੀਤਾ। ਸਾਲ 1997 'ਚ ਅਮਿਤਾਭ ਬੱਚਨ ਦੀ ਫਿਲਮ 'ਮ੍ਰਿਤਯੁਦਾਤਾ' 'ਚ ਉਨ੍ਹਾਂ ਦਾ ਗੀਤ ਸੁਪਰਹਿੱਟ ਸਾਬਿਤ ਹੋਇਆ। ਹਾਲਾਂਕਿ ਦਲੇਰ ਮਹਿੰਦੀ ਨਾਲ ਇਕ ਵੱਡਾ ਵਿਵਾਦ ਵੀ ਜੁੜਿਆ ਰਿਹਾ ਹੈ। ਦਲੇਰ ਮਹਿੰਦੀ 'ਤੇ ਦੋਸ਼ ਸੀ ਕਿ ਉਹ ਗੈਰ ਕਾਨੂੰਨੀ ਤਰੀਕੇ ਨਾਲ ਲੋਕਾਂ ਨੂੰ ਵਿਦੇਸ਼ ਭੇਜਦੇ ਸਨ। ਇਸ ਮਾਮਲੇ 'ਚ ਦਲੇਰ ਮਹਿੰਦੀ ਦਾ ਭਰਾ ਮੁੱਖ ਦੋਸ਼ੀ ਸੀ। ਹਾਲਾਂਕਿ ਪਿਛਲੇ ਸਾਲ ਦਲੇਰ ਮਹਿੰਦੀ ਨੂੰ ਸਾਰੇ ਦੋਸ਼ਾਂ ਤੋਂ ਮੁਕਤ ਕਰ ਦਿੱਤਾ ਗਿਆ ਸੀ। ਦਲੇਰ ਮਹਿੰਦੀ ਦੀ ਆਪਣੀ ਇਕ ਖੁਦ ਦੀ ਸੰਸਥਾ ਵੀ ਹੈ, ਜਿਸ ਦਾ ਨਾਂ 'ਦਲੇਰ ਮਹਿੰਦੀ ਗ੍ਰੀਨ ਡਰਾਈਵ' ਹੈ। ਉਨ੍ਹਾਂ ਨੇ ਇਸ ਸੰਸਥਾ ਸਹਾਰੇ ਕਈ ਪਰਿਵਾਰਾਂ ਦੀ ਮਦਦ ਕੀਤੀ ਹੈ ਅਤੇ ਉਨ੍ਹਾਂ ਨੂੰ ਭਾਰਤ ਸੇਵਾ ਰਤਨ ਐਵਾਰਡ ਨਾਲ ਵੀ ਨਵਾਜਿਆ ਗਿਆ ਹੈ।

Punjabi Bollywood Tadka
ਦਲੇਰ ਮਹਿੰਦੀ ਨੇ ਸਾਲ 2000 'ਚ ਆਪਣਾ ਖੁਦ ਦਾ ਰਿਕਾਰਡ ਲੇਬਲ ਵੀ ਸ਼ੁਰੂ ਕੀਤਾ ਸੀ। ਇਸ ਲੇਬਲ ਦਾ ਨਾਂ ਡਿਰਿਕਾਰਡਸ ਹੈ। ਇਸ ਰਿਕਾਰਡ ਲੇਬਲ 'ਚ ਹੁਸੈਨ ਬਖਸ਼ ਤੇ ਸਾਫਰੀ ਬਾਏਜ਼ ਵਰਗੇ ਸਿੰਗਰ ਵੀ ਹਨ। ਦਲੇਰ ਮਹਿੰਦੀ ਦੁਨੀਆ ਦੇ ਕਈ ਹਿੱਸਿਆਂ 'ਚ ਪਰਫਾਰਮ ਕਰ ਚੁੱਕੇ ਹਨ। ਇੰਟਰਨੈੱਟ 'ਤੇ ਕਈ ਅਜਿਹੀਆਂ ਵੀਡੀਓਜ਼ ਹਨ, ਜਿਨ੍ਹਾਂ 'ਚ ਵਿਦੇਸ਼ੀ ਬੱਚੇ ਦਲੇਰ ਮਹਿੰਦੀ ਦੇ ਗੀਤਾਂ 'ਤੇ ਮਸਤੀ ਨਾਲ ਡਾਂਸ ਕਰਦੇ ਦੇਖੇ ਜਾ ਸਕਦੇ ਹਨ। ਇੰਟਰਨੈੱਟ ਦੇ ਦੌਰ 'ਚ ਵੀ ਦਲੇਰ ਮਹਿੰਦੀ ਇਨ੍ਹਾਂ ਵੀਡੀਓਜ਼ ਦੇ ਸਹਾਰੇ ਨੌਜਵਾਨਾਂ ਦੇ ਚਹੇਤੇ ਬਣੇ ਹੋਏ ਹਨ ਅਤੇ ਭਾਜਪਾ ਲਈ ਗੇਮ ਚੇਂਜਰ ਸਾਬਿਤ ਹੋ ਸਕਦੇ ਹਨ। 

Punjabi Bollywood Tadka


Tags: Daler MehndiElections 2019BJPHans Raj HansSunny DeolRang De BasantiPunjabi Celebrity

Edited By

Sunita

Sunita is News Editor at Jagbani.