FacebookTwitterg+Mail

ਫੋਕ ਫਿਊਜ਼ਨ ਕੰਪਨੀ ਵੱਲੋਂ ਦਲਵਿੰਦਰ ਦਿਆਲਪੁਰੀ ਦੇ ਗੀਤ ਦੀ ਸ਼ੂਟਿੰਗ ਮੁਕੰਮਲ

dalwinder dayalpuri
05 January, 2019 11:16:10 AM

ਜਲੰਧਰ(ਬਿਊਰੋ) : ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੀ ਮਾਣਮੱਤੀ ਆਵਾਜ਼ ਦੇ ਮਾਲਕ ਗਾਇਕ ਦਲਵਿੰਦਰ ਦਿਆਲਪੁਰੀ ਦੇ ਗੀਤ 'ਕਾਹਨੂੰ ਵਿਆਹ ਕਰਵਾਇਆ' ਦੀ ਸ਼ੂਟਿੰਗ ਫੋਕ ਫਿਊਜ਼ਨ ਕੰਪਨੀ ਦੇ ਬੈਨਰ ਹੇਠ ਮੁਕੰਮਲ ਹੋ ਗਈ ਹੈ। ਇਸ ਗੀਤ ਦੀ ਵੀਡੀਓ ਨੂੰ ਪੰਜਾਬ ਦੀਆਂ ਵੱਖ-ਵੱਖ ਥਾਵਾਂ 'ਤੇ ਫਿਲਮਾਇਆ ਗਿਆ ਹੈ। ਇਸ ਗੀਤ ਨੂੰ ਜਲਦ ਹੀ ਪੰਜਾਬ ਦੀ ਮਸ਼ਹੂਰ ਕੰਪਨੀ 'ਫੋਕ ਫਿਊਜ਼ਨ ਵੱਲੋਂ ਵੱਖ-ਵੱਖ ਚੈਨਲਾਂ 'ਤੇ ਰਿਲੀਜ਼ ਕੀਤਾ ਜਾਵੇਗਾ। ਇਸ ਗੀਤ ਵਿੱਚ ਆਪਣੀ ਮਿੱਠੀ ਆਵਾਜ਼ ਦਾ ਜਾਦੂ ਬਖੇਰਿਆ ਹੈ ਪੰਜਾਬੀ ਲੋਕ ਗਾਇਕਾ ਪ੍ਰਵਾਨ ਭਾਰਟਾ ਨੇ। ਗੀਤ ਦੇ ਬੋਲ ਗੀਤਕਾਰ ਰਛਪਾਲ ਖੇਮਕਰਨੀ ਅਤੇ ਮਿਊਜ਼ਿਕ ਹੈਰੀ-ਬੀ ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਗੀਤ ਦੀ ਵੀਡੀਓ ਨੂੰ ਸੁੰਦਰ ਤਰੀਕੇ ਨਾਲ ਡਾਇਰੈਕਟ ਕੀਤਾ ਹੈ ਰਣਜੀਤ ਉੱਪਲ ਅਤੇ ਧਰਮਿੰਦਰ ਲਾਡੀ ਨੇ। ਇਸ ਗੀਤ ਦੀ ਵੀਡੀਓ ਵਿੱਚ ਪੰਜਾਬ ਦੀ ਮਸ਼ਹੂਰ ਭੰਗੜਾ ਟੀਮ ਦੇ ਕਲਾਕਾਰ ਬਲਵਿੰਦਰ ਸਿੰਘ, ਹਰਪ੍ਰੀਤ ਸਿੰਘ ਚੀਮਾ, ਜਸਪਾਲ ਸਿੰਘ , ਗਗਨਦੀਪ ਸਿੰਘ ਅਤੇ ਮਾਡਲਿੰਗ ਹਰਦੀਪ ਖੈੜਾ ਨੇ ਕੀਤੀ ਹੈ। ਇਸ ਵੀਡੀਓ ਵਿੱਚ ਕਿਰਦਾਰ, ਮੇਅਕੱਪ ਮੈਨ ਸੌਰਵ ਜੱਗੀ, ਫੋਟੋਗ੍ਰਾਫਰ ਵਿਮਲਜੀਤ ਸਿੰਘ ਅਤੇ ਹੈਲਪਰ ਚਿੰਰਜੀ ਲਾਲ ਨੇ ਬਾਖੂਬੀ ਨਿਭਾਇਆ। ਫੋਕ ਫਿਊਜ਼ਨ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ, ਰਣਧੀਰ ਧੀਰਾ ਨੇ ਦੱਸਿਆ ਕਿ ਇਸ ਗੀਤ ਦੀ ਵੀਡੀਓ ਸ਼ੂਟਿੰਗ ਦੌਰਾਨ ਹਰ ਕਲਾਕਾਰ ਨੇ ਦਿਲੋਜਾਨ ਨਾਲ ਮਿਹਨਤ ਕੀਤੀ ਹੈ ਅਤੇ ਇਸ ਦੀ ਦਰਸ਼ਕ ਦਿਲੋਂ ਤਾਰੀਫ ਵੀ ਕਰਨਗੇ।

ਕੈਪਸ਼ਨ- ਫੋਕ ਫਿਊਜ਼ਨ ਕੰਪਨੀ ਵੱਲੋਂ ਗਾਇਕ ਦਲਵਿੰਦਰ ਦਿਆਲਪੁਰੀ ਦੇ ਗੀਤ ਦੀ ਸ਼ੂਟਿੰਗ ਦੌਰਾਨ ਗਾਇਕ ਦਿਆਲਪੁਰੀ ਨਾਲ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਰਣਧੀਰ ਧੀਰਾ ਅਤੇ ਹੋਰ ਸਮੂਹ ਕਲਾਕਾਰ ਅਤੇ ਟੀਮ ਮੈਂਬਰ।


Tags: Dalwinder Dayalpuri kahnu Viah Karwaya New Song ਫੋਕ ਫਿਊਜ਼ਨ ਕੰਪਨੀ

Edited By

Sunita

Sunita is News Editor at Jagbani.