ਮੁੰਬਈ (ਬਿਊਰੋ)— ਟੀ. ਵੀ. ਦੇ ਮਸ਼ਹੂਰ ਰਿਐਲਿਟੀ ਸ਼ੋਅ 'ਡਾਂਸ ਦੀਵਾਨੇ' ਤੱਕ ਪਹੁੰਚੇ ਅਬੋਹਰ ਦੇ ਵੇਦ ਪ੍ਰਕਾਸ਼ ਅੱਲਾਹ ਸੈਮੀਫਾਈਨਲ 'ਚ ਪਹੁੰਚ ਚੁੱਕੇ ਹਨ। ਤੀਜੀ ਕੈਟਾਗਰੀ 'ਚ ਅੱਲਾਹ ਇੱਥੇ ਤੱਕ ਪਹੁੰਚੇ ਹਨ। ਹੁਣ ਉਨ੍ਹਾਂ ਦਾ ਮੁਕਾਬਲਾ ਆਪਣੀ ਕੈਟਾਗਰੀ ਦੇ ਬਾਕੀ ਮੁਕਾਬਲੇਬਾਜ਼ਾਂ ਨਾਲ ਹੋਵੇਗਾ, ਜਿਨ੍ਹਾਂ 'ਚੋਂ 2 ਲੋਕ ਫਾਈਨਲ 'ਚ ਪਹੁੰਚਣਗੇ।
ਵੇਦ ਪ੍ਰਕਾਸ਼ ਅੱਲਾਹ ਗਰੀਬ ਪਰਿਵਾਰ ਨਾਲ ਸੰਬੰਧ ਰੱਖਦਾ ਹੈ। ਅਜਿਹੇ 'ਚ ਸੈਮੀਫਾਈਨਲ ਤੱਕ ਪਹੁੰਚਣਾ ਬਹੁਤ ਵੱਡੀ ਸਫਲਤਾ ਮੰਨਿਆ ਜਾ ਰਿਹਾ ਹੈ। ਵੇਦ ਅੱਲਾਹ ਨੇ ਦੱਸਿਆ ਕਿ ਉਸ ਦੀ ਪਰਫਾਰਮੈਂਸ ਦਿਨੋਂ-ਦਿਨ ਬਿਹਤਰ ਹੋ ਰਹੀ ਹੈ ਜਿਸ ਨਾਲ ਸ਼ੋਅ ਦੀ ਜੱਜ ਮਾਧੁਰੀ ਦੀਕਸ਼ਿਤ ਕਾਫੀ ਪ੍ਰਭਾਵਿਤ ਹੈ।
ਬੀਤੇ ਸ਼ਨੀਵਾਰ ਉਨ੍ਹਾਂ ਕਟੱਪਾ ਦੀ ਭੂਮਿਕਾ 'ਚ ਪਰਫਾਰਮ ਕੀਤਾ, ਜਿਸ ਦੀ ਕਾਫੀ ਤਾਰੀਫ ਹੋਈ ਸੀ। ਉਨ੍ਹਾਂ ਦੀ ਮਾਂ ਨੇ ਕਿਹਾ ਕਿ ਬੇਟੇ ਨੇ ਉਨ੍ਹਾਂ ਦਾ ਨਾਂ ਰੋਸ਼ਨ ਕਰ ਦਿੱਤਾ ਹੈ। ਉੱਥੇ ਹੀ ਉਸ ਦੇ ਦੋਸਤਾਂ ਦਾ ਕਹਿਣਾ ਹੈ ਕਿ ਵੇਦ ਹੀ ਸ਼ੋਅ ਜਿੱਤ ਕੇ ਆਵੇਗਾ। ਇਸ ਤੋਂ ਇਲਾਵਾ ਯੂਟਿਊਬ 'ਤੇ ਅੱਜ ਵੀ ਉਨ੍ਹਾਂ ਦੇ ਡਾਂਸ ਵੀਡੀਓਜ਼ ਲਗਾਤਾਰ ਦੇਖੇ ਜਾ ਰਹੇ ਹਨ।