FacebookTwitterg+Mail

14 ਸਾਲਾ ਤਨੇਅ ਦੇ ਸਿਰ ਸਜਿਆ 'ਡਾਂਸ ਪਲੱਸ-2' ਦਾ ਤਾਜ

    1/7
26 September, 2016 09:31:39 AM
ਮੁੰਬਈ— ਬਾਲੀਵੁੱਡ ਦੇ ਮਸ਼ਹੂਰ ਕੋਰੀਓਗਰਾਫਰ ਅਤੇ ਨਿਰਦੇਸ਼ਕ ਰੇਮੋ ਡਿਸੂਜ਼ਾ ਦੇ ਡਾਂਸ ਰਿਐਲਿਟੀ ਸ਼ੋਅ 'ਡਾਂਸ ਪਲੱਸ ਸੀਜ਼ਨ-2' ਦਾ ਕੱਲ੍ਹ ਐਤਵਾਰ ਗ੍ਰੈਂਡ ਫਿਨਾਲੇ ਹੋਇਆ, ਜਿਸ 'ਚ ਰਣਬੀਰ ਕਪੂਰ ਆਪਣੀ ਆਉਣ ਵਾਲੀ ਫਿਲਮ 'ਐ ਦਿਲ ਹੈ ਮੁਸ਼ਕਿਲ' ਨੂੰ ਪ੍ਰਮੋਟ ਕਰਨ ਲਈ ਪਹੁੰਚੇ। ਉਨ੍ਹਾਂ ਤੋਂ ਇਲਾਵਾ ਉਨ੍ਹਾਂ ਨਾਲ ਉਲੰਪਿਕ 'ਚ ਕਾਂਸੀ ਦਾ ਤਮਗਾ ਜਿੱਤਣ ਵਾਲੀ ਸਾਕਸ਼ੀ ਮੱਲਿਕ ਵੀ ਇਸ ਸ਼ੋਅ ਦਾ ਹਿੱਸਾ ਬਣੀ। ਇਸ ਸ਼ੋਅ 'ਚ ਪ੍ਰਤੀਭਾਗੀਆਂ ਤੋਂ ਇਲਾਵਾ ਰੇਮੋ ਡਿਸੂਜ਼ਾ ਅਤੇ ਚਾਰ ਮੇਂਟਰਸ ਪੂਨੀਤ ਪਾਠਕ, ਧਰਮੇਸ਼ ਅਤੇ ਸ਼ਕਤੀ ਮੋਹਨ ਨੇ ਵੀ ਖੂਬਸੂਰਤ ਅਤੇ ਜ਼ਬਰਦਸਤ ਪੇਸ਼ਕਾਰੀਆਂ ਦਿੱਤੀਆਂ।
ਜਾਣਕਾਰੀ ਮੁਤਾਬਕ ਸ਼ੋਅ ਦੇ 3 ਫਾਈਨਲ ਪ੍ਰਤੀਭਾਗੀਆਂ ਨੂੰ ਪਛਾੜਦੇ ਹੋਏ 14 ਸਾਲਾ ਪ੍ਰਤੀਭਾਗੀ ਤਨੇਅ ਮਲਹੋਤਰਾ ਜੇਤੂ ਘੋਸ਼ਿਤ ਕੀਤਾ ਗਿਆ। ਤਨੇਅ ਮਲਹੋਤਰਾ ਨੂੰ ਟਰਾਫੀ ਦੇ ਨਾਲ-ਨਾਲ ਪ੍ਰਾਈਜ਼ ਮਨੀ ਦੇ ਤੌਰ 'ਤੇ 25 ਲੱਖ ਰੁਪਏ ਦੀ ਜੇਤੂ ਰਾਸ਼ੀ ਦਿੱਤੀ ਗਈ।
ਜ਼ਿਕਰਯੋਗ ਹੈ ਕਿ ਤਨੇਅ ਮਲਹੋਤਰਾ 'ਡੀਆਈਡੀ ਲਿਟਲ ਮਾਸਟਰ ਸੀਜ਼ਨ 2' 'ਚ ਵੀ ਆਪਣਾ ਹੁਨਰ ਦਿਖਾ ਚੁੱਕਿਆ ਹੈ।

Tags: ਤਨੇਅਡਾਂਸ ਪਲੱਸ 2ਜੇਤੂdance plus 2winnertanay