FacebookTwitterg+Mail

'ਡਾਂਸ ਪਲੱਸ ਸੀਜ਼ਨ-2' ਵਿਚ ਭਾਰਤ ਦੇ ਅਗਲੇ ਹੁਨਰਮੰਦ ਕਲਾਕਾਰ ਲੱਭਣਗੇ : ਰੇਮੋ

    1/2
25 June, 2016 07:31:54 AM

ਮੁੰਬਈ— ਆਪਣੇ ਪਹਿਲੇ ਧਮਾਕੇਦਾਰ ਸੀਜ਼ਨ ਤੋਂ ਬਾਅਦ ਡਾਂਸ ਪਲੱਸ ਆਪਣੇ ਦੂਜੇ ਸੀਜ਼ਨ ਨਾਲ ਸਟਾਰ ਪਲੱਸ 'ਤੇ ਵਾਪਸੀ ਕਰ ਰਿਹਾ ਹੈ, ਜਿੱਥੇ ਡਾਂਸ ਦੇ ਗੁਰੂ ਰੇਮੋ ਡਿਸੂਜਾ ਸੁਪਰ ਜੱਜ ਹੋਣਗੇ ਅਤੇ ਧਰਮੇਸ਼ ਯੇਲਾਣਡੇ, ਸ਼ਕਤੀ ਮੋਹਨ ਅਤੇ ਪੁਨੀਤ ਪਾਠਕ ਕੈਪਟਨਜ਼ ਹੋਣਗੇ। ਦੇਸ਼ ਦੀ ਅਗਲੇ ਡਾਂਸਿੰਗ ਕਲਾਕਾਰ ਦੀ ਭਾਲ ਕਰਨ ਲਈ ਮੰਚ ਸਜਾਇਆ ਜਾ ਚੁੱਕਾ ਹੈ ਅਤੇ ਇਸਦਾ ਪਹਿਲਾ ਲੜੀਵਾਰ 2 ਜੁਲਾਈ ਨੂੰ ਸ਼ਨੀਵਾਰ-ਐਤਵਾਰ ਰਾਤ 8 ਵਜੇ ਪ੍ਰਸਾਰਿਤ ਹੋਵੇਗਾ।
ਰੇਮੋ ਡਿਸੂਜਾ ਨੇ ਕਿਹਾ ਕਿ ਡਾਂਸ ਪਲੱਸ ਸੀਜ਼ਨ -2 ਜਨੂਨ ਨੂੰ ਸੈਲੀਬ੍ਰੇਟ ਕਰਨ ਵਾਲਾ ਸ਼ੋਅ ਹੈ। ਹਰ ਮੁਕਾਬਲੇਬਾਜ਼ ਕੋਲ ਇਕ ਕਹਾਣੀ ਅਤੇ ਦਿਲ ਵਿਚ ਡਾਂਸਿੰਗ ਦੀ ਭਖਦੀ ਇੱਛਾ ਹੈ ਜੋ ਨਿਸ਼ਚਿਤ ਰੂਪ ਨਾਲ ਤੁਹਾਨੂੰ ਪ੍ਰਭਾਵਿਤ ਕਰੇਗੀ। ਕੈਪਟਨ ਧਰਮਿੰਦਰ ਮੁਤਾਬਕ ਪਿਛਲੇ ਸੀਜ਼ਨ ਵਿਚ ਅਸੀਂ ਦਰਸ਼ਕਾਂ ਦੀ ਜ਼ਬਰਦਸਤ ਪ੍ਰਤੀਕਿਰਿਆ ਹਾਸਲ ਕੀਤੀ ਅਤੇ ਇਸ ਵਾਰ ਵੀ ਅਸੀਂ ਅਜਿਹੇ ਹੁਨਰਮੰਦ ਕਲਾਕਾਰਾਂ ਦੀ ਭਾਲ ਕਰ ਰਹੇ ਹਾਂ ਜੋ ਆਪਣੇ ਅਨੋਖੇ ਡਾਂਸ ਸਟਾਈਲ ਨਾਲ ਖੁਦ ਨੂੰ ਸਾਬਤ ਕਰਨ। 'ਕਾਕਰੋਚ' ਦੇ ਨਾਂ ਨਾਲ ਮਸ਼ਹੂਰ ਰਾਘਵ ਜੁਆਲ ਪਲੱਸ ਸੀਜ਼ਨ-2 ਦੇ ਹੋਸਟ ਹੋਣਗੇ।


Tags: ਰੇਮੋਡਾਂਸ ਪਲੱਸ ਸੀਜ਼ਨ 2ਹੁਨਰਮੰਦ ਕਲਾਕਾਰRemoDance Plus Season 2skilled artist