ਮੁੰਬਈ(ਬਿਊਰੋ)— ਭਾਰਤੀ ਫਿਲਮਾਂ ਲਈ ਚੀਨ ਦਾ ਇਕ ਵੱਡਾ ਮਾਰਕਿਟ ਬਣ ਕੇ ਉੱਭਰ ਰਿਹਾ ਹੈ। ਬਾਲੀਵੁੱਡ ਫਿਲਮਾਂ ਨੂੰ ਚੀਨ 'ਚ ਮਸ਼ਹੂਰ ਕਰਨ ਦਾ ਕਰੈਡਿਟ ਆਮਿਰ ਖਾਨ ਦੀ ਫਿਲਮ 'ਦਬੰਗ' ਨੂੰ ਜਾਂਦਾ ਹੈ। ਆਮਿਰ ਖਾਨ ਦੀ ਇਸ ਫਿਲਮ ਨੇ ਉੱਥੇ 1400 ਕਰੋੜ ਦੀ ਕਮਾਈ ਕੀਤੀ ਸੀ। 'ਦਬੰਗ' ਚੀਨ 'ਚ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਬਾਲੀਵੁੱਡ ਫਿਲਮ ਹੈ। 'ਦੰਗਲ' ਤੋਂ ਬਾਅਦ ਆਮਿਰ ਖਾਨ ਦੀ ਫਿਲਮ 'ਸੀਕ੍ਰੇਟ ਸੁਪਰਸਟਾਰ' ਨੇ ਵੀ ਚੀਨ 'ਚ ਜ਼ਬਰਦਸਤ ਕਮਾਈ ਕੀਤੀ ਸੀ। ਆਮਿਰ ਖਾਨ ਦੀ ਇਸ ਫਿਲਮ ਨੇ ਚੀਨ 'ਚ 831.47 ਕਰੋੜ ਦੀ ਕਮਾਈ ਕੀਤੀ ਸੀ। ਚੀਨ 'ਚ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਬਾਲੀਵੁੱਡ ਫਿਲਮਾਂ 'ਚ ਤੀਜਾ ਨਾਲ ਆਯੂਸ਼ਮਾਨ ਖੁਰਾਨਾ ਦੀ 'ਅੰਧਾਧੁਨ' ਦਾ ਹੈ। ਚੀਨ 'ਚ 'ਅੰਧਾਧੁਨ ਪਿਯਾਨੋ ਮੈਨ' ਦੇ ਨਾਮ ਨਾਲ ਰਿਲੀਜ਼ ਹੋਈ ਸੀ। ਇਸ ਫਿਲਮ ਨੇ ਚੀਨ 'ਚ 303 ਕਰੋੜ ਰੁਪਏ ਦਾ ਕੁਲੈਕਸ਼ਨ ਕੀਤਾ ਸੀ। 2015 'ਚ ਆਈ ਸਲਮਾਨ ਖਾਨ ਦੀ ਫਿਲਮ 'ਬਜਰੰਗੀ ਭਾਈਜਾਨ' ਨੇ ਭਾਰਤ 'ਚ ਕਈ ਰਿਕਾਰਡ ਤੋੜ੍ਹੇੇ। ਉੱਥੇ ਹੀ ਇਹ ਫਿਲਮ ਸਾਲ 2017 'ਚ ਚੀਨ 'ਚ ਰਿਲੀਜ਼ ਕੀਤੀ ਗਈ ਸੀ। 'ਬਜਰੰਗੀ ਭਾਈਜਾਨ' ਨੇ ਚੀਨ 'ਚ 295.76 ਕਰੋੜ ਦੀ ਕਮਾਈ ਕੀਤੀ ਸੀ। ਇਰਫਾਨ ਖਾਨ ਅਤੇ ਪਾਕਿਸਤਾਨੀ ਅਦਾਕਾਰਾ ਸਭਾ ਕਮਰ ਦੀ ਫਿਲਮ 'ਹਿੰਦੀ ਮੀਡੀਅਮ' ਨੂੰ ਭਾਰਤ 'ਚ ਕਾਫੀ ਪਸੰਦ ਕੀਤਾ ਗਿਆ ਸੀ। ਚੀਨ 'ਚ ਵੀ ਇਸ ਫਿਲਮ ਨੇ ਜ਼ਬਰਦਸਤ ਕਮਾਈ ਕੀਤੀ ਸੀ। ਚੀਨ 'ਚ 'ਹਿੰਦੀ ਮੀਡੀਅਮ' ਦਾ ਕੁੱਲ ਕੁਲੈਕਸ਼ਨ 219.17 ਕਰੋੜ ਸੀ।