FacebookTwitterg+Mail

ਜ਼ਾਇਰਾ ਵਸੀਮ ਨੇ ਬਾਲੀਵੁੱਡ ਨੂੰ ਕਿਹਾ ਅਲਵਿਦਾ, ਇਹ ਹੈ ਵਜ੍ਹਾ

dangal star zaira wasim quits films
30 June, 2019 01:18:20 PM

ਮੁੰਬਈ (ਬਿਊਰੋ) — ਬਾਲੀਵੁੱਡ ਐਕਟਰ ਆਮਿਰ ਖਾਨ ਦੀ ਫਿਲਮ 'ਦੰਗਲ' ਨਾਲ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਅਦਾਕਾਰਾ ਜ਼ਾਇਰਾ ਵਸੀਮ ਨੇ ਅੱਜ ਯਾਨੀ ਐਤਵਾਰ ਨੂੰ ਆਪਣੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ, ਜਿਸ ਤੋਂ ਬਾਅਦ ਹਰ ਪਾਸੇ ਹੜਕਪ ਮਚ ਗਿਆ ਹੈ। ਦਰਅਸਲ, ਨੈਸ਼ਨਲ ਐਵਾਰਡ ਜੇਤੂ ਜ਼ਾਇਰਾ ਵਸੀਮ ਨੇ ਧਰਮ ਵਜ੍ਹਾ ਬਣਾ ਕੇ ਬਾਲੀਵੁੱਡ ਨੂੰ ਅਲਵਿਦਾ ਆਖ ਦਿੱਤਾ ਹੈ ਪਰ ਜ਼ਾਇਰਾ ਦੀ ਮੰਨਣਾ ਹੈ ਕਿ ਅਦਾਕਾਰਾ ਬਣਨ ਕਾਰਨ ਮੈਂ ਆਪਣੇ ਇਸਲਾਮ ਧਰਮ ਤੋਂ ਦੂਰ ਹੁੰਦੀ ਜਾ ਰਹੀ ਹਾਂ।

ਜ਼ਾਇਰਾ ਵਸੀਮ ਵਲੋਂ ਸ਼ੇਅਰ ਕੀਤੇ ਗਏ ਇਸ ਪੋਸਟ 'ਚ ਉਸ ਦਾ ਦਰਦ ਸਾਫ ਨਜ਼ਰ ਆ ਰਿਹਾ ਹੈ ਕਿ ਉਸ ਲਈ ਇਹ ਫੈਸਲਾ ਕਿੰਨਾ ਵੱਡਾ ਹੈ। ਪੋਸਟ ਸ਼ੇਅਰ ਕਰਦਿਆਂ ਉਸ ਨੇ ਲਿਖਿਆ, ''5 ਸਾਲ ਪਹਿਲਾਂ ਮੈਂ ਬਾਲੀਵੁੱਡ ਜੁਆਇਨ ਕਰਨ ਦਾ ਫੈਸਲਾ ਲਿਆ ਸੀ, ਜਿਸ ਨਾਲ ਮੇਰੀ ਪੂਰੀ ਜ਼ਿੰਦਗੀ ਬਦਲ ਗਈ। ਪਿਛਲੇ 5 ਸਾਲਾਂ ਤੋਂ ਮੈਂ ਆਪਣੇ-ਆਪ ਨਾਲ ਲੜ ਰਹੀ ਹਾਂ। ਅਜਿਹੇ 'ਚ ਮੈਂ ਇੰਨ੍ਹੀਂ ਘੱਟ ਉਮਰ 'ਚ ਇੰਨ੍ਹੀ ਵੱਡੀ ਲੜਾਈ ਨਹੀਂ ਲੜ ਸਕਦੀ। ਇਹੀ ਕਾਰਨ ਹੈ ਕਿ ਮੈਂ ਹੁਣ ਹਿੰਦੀ ਸਿਨੇਮਾ ਜਗਤ ਨੂੰ ਅਲਵਿਦਾ ਆਖ ਰਹੀ ਹਾਂ। ਇਹ ਫੈਸਲਾ ਮੈਂ ਬਹੁਤ ਹੀ ਸੋਚ ਵਿਚਾਰ ਕਰਨ ਤੋਂ ਬਾਅਦ ਲਿਆ ਹੈ।''

 
 
 
 
 
 
 
 
 
 
 
 
 
 
 
 

A post shared by Zaira Wasim (@zairawasim_) on Jun 29, 2019 at 4:54pm PDT


ਦੱਸ ਦਈਏ ਕਿ ਜ਼ਾਇਰਾ ਵਸੀਮ ਨੇ ਬਾਲੀਵੁੱਡ ਦੇ ਮਿਸਟਰ ਪਰਫੈਕਸ਼ਨਸਿਟ ਆਮਿਰ ਖਾਨ ਦੀ ਸੁਪਰਹਿੱਟ ਫਿਲਮ 'ਦੰਗਲ' ਨਾਲ ਬਾਲੀਵੁੱਡ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਦੋਵੇਂ 'ਸੀਕ੍ਰੇਟ ਸੁਪਰਸਟਾਰ' 'ਚ ਵੀ ਨਜ਼ਰ ਆਏ। ਜ਼ਾਇਰਾ ਨੇ ਹਾਲ ਹੀ 'ਚ ਪ੍ਰਿਯੰਕਾ ਚੋਪੜਾ ਤੇ ਫਰਹਾਨ ਅਖਤਰ ਨਾਲ ਆਪਣੀ ਆਉਣ ਵਾਲੀ ਫਿਲਮ 'ਦਿ ਸਕਾਈ ਇੰਜ ਪਿੰਕ' ਦੀ ਸ਼ੂਟਿੰਗ ਪੂਰੀ ਕੀਤੀ ਹੈ। ਅਜਿਹੇ 'ਚ ਜ਼ਾਇਰਾ ਦੇ ਬਾਲੀਵੁੱਡ ਨਾਲੋਂ ਨਾਤਾ ਤੋੜਨ 'ਤੇ ਹੁਣ ਇਹ ਫਿਲਮ ਉਸ ਦੇ ਫਿਲਮੀ ਕਰੀਅਰ ਦੀ ਆਖਰੀ ਫਿਲਮ ਹੋਵੇਗੀ।


Tags: DangalZaira WasimReligionFacebook Page which she later shared across all social media

Edited By

Sunita

Sunita is News Editor at Jagbani.