ਮੁੰਬਈ (ਬਿਊਰੋ)— ਡੈਨੀਅਲ ਵੈਬਰ ਨੇ ਬੀਤੇ ਦਿਨ 'ਫਾਦਰਜ਼ ਡੇਅ' ਦੇ ਮੌਕੇ ਪਤਨੀ ਸੰਨੀ ਲਿਓਨ ਅਤੇ ਬੇਟੀ ਨਿਸ਼ਾ ਨਾਲ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ। ਇਸ ਤਸਵੀਰ 'ਚ ਸੰਨੀ ਅਤੇ ਨਿਸ਼ਾ ਨਿਊਡ ਨਜ਼ਰ ਆ ਰਹੀਆਂ ਹਨ, ਉੱਥੇ ਡੈਨੀਅਲ ਸੈਮੀ ਨਿਊਡ ਦਿਖ ਰਹੇ ਸਨ। ਇਸ ਤਸਵੀਰ ਨੂੰ ਪੋਸਟ ਕਰਕੇ ਡੈਨੀਅਲ ਨੇ ਲਿਖਿਆ, ''ਅੱਜ ਫਾਦਰਜ਼ ਡੇਅ ਹੈ, ਇਹ ਸਭ ਤੋਂ ਸਰਵ-ਉਤੱਮ ਪ੍ਰੇਮ ਹੈ, ਜੋ ਤੁਸੀਂ ਸੋਚ ਸਕਦੇ ਹੋ। ਧੰਨਵਾਦ ਸੰਨੀ ਲਿਓਨ, ਨਿਸ਼ਾ ਕੌਰ ਨਾਲ ਮਿਲਵਾਉਣ ਲਈ ਅਤੇ ਸਾਡੇ ਦੋਹਾਂ ਨਾਲ ਪ੍ਰੇਮ ਕਰਨ ਲਈ।
ਤੁਸੀਂ ਹਮੇਸ਼ਾ ਤੋਂ ਉਹੀ ਰਹੋਗੇ, ਜਿਸ ਨੂੰ ਸਭ ਤੋਂ ਬਿਹਤਰ ਚੀਜ਼ਾਂ ਦਾ ਪਤਾ ਹੁੰਦਾ ਹੈ। ਉਹ ਮੇਰੀ ਸਭ ਕੁਝ ਹੈ ਅਤੇ ਉਸ ਨੇ ਮੇਰਾ ਦਿਲ ਜਿੱਤ ਲਿਆ ਹੈ।'' ਇਸ ਪੋਸਟ ਰਾਹੀਂ ਡੈਨੀਅਲ ਆਪਣੇ, ਸੰਨੀ ਅਤੇ ਨਿਸ਼ਾ ਨਾਲ ਮਜ਼ਬੂਤ ਰਿਸ਼ਤੇ ਨੂੰ ਦਰਸਾਉਣਾ ਚਾਹੁੰਦੇ ਹਨ। ਇਹ ਤਸਵੀਰਾਂ ਕਾਫੀ ਬੋਲਡ ਹੈ। ਇਸ ਤਸਵੀਰ 'ਚ ਸੰਨੀ ਲਿਓਨ ਦੇ ਪਤੀ ਡੈਨੀਅਲ ਵੈਬਰ ਸ਼ਰਟਲੈੱਸ ਹਨ, ਜਦਕਿ ਸੰਨੀ ਲਿਓਨ ਪੂਰੀ ਤਰ੍ਹਾਂ ਨਿਊਡ ਹਨ। ਇਸ ਤਸਵੀਰ ਨੂੰ ਦੇਖਣ ਤੋਂ ਬਾਅਦ ਲੋਕਾਂ ਨੇ ਸੰਨੀ ਲਿਓਨ ਅਤੇ ਡੈਨੀਅਲ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ ਹੈ।
ਕੁਝ ਯੂਜ਼ਰਸ ਨੇ ਟਰੋਲ ਕਰਨ ਦੀ ਹੱਦ ਪਾਰ ਕਰਦੇ ਹੋਏ ਸੰਨੀ, ਡੈਨੀਅਲ ਅਤੇ ਉਨ੍ਹਾਂ ਦੀ ਬੇਟੀ ਵਿਚਕਾਰ ਰਿਸ਼ਤੇ 'ਤੇ ਵੀ ਸਵਾਲ ਚੁੱਕੇ ਹਨ ਅਤੇ ਇੱਥੋਂ ਤੱਕ ਕਹਿ ਦਿੱਤਾ ਕਿ ਕੀ ਇਕ ਮਾਂ ਨੂੰ ਆਪਣੇ ਬੱਚੇ ਦੇ ਸਾਹਮਣੇ ਇਸ ਤਰ੍ਹਾਂ ਕੱਪੜੇ ਨਹੀਂ ਪਾਉਣੇ ਚਾਹੀਦੇ। ਦੂਜੇ ਪਾਸੇ ਸੰਨੀ ਨੇ ਵੀ ਫਾਦਰਜ਼ ਡੇਅ ਦੇ ਮੌਕੇ 'ਤੇ ਆਪਣੀ ਫੈਮਿਲੀ ਨਾਲ ਇਕ ਖੂਬਸੂਰਤ ਤਸਵੀਰ ਸ਼ੇਅਰ ਕੀਤੀ ਹੈ।