ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰਾ ਸੰਨੀ ਲਿਓਨ ਦੀ ਵੱਡੀ ਬੇਟੀ ਨਿਸ਼ਾ ਹਾਲ ਹੀ 'ਚ ਆਪਣੇ ਪਿਤਾ ਡੈਨੀਅਲ ਨਾਲ ਮੁੰਬਈ ਸਥਿਤ ਜੁਹੂ 'ਚ ਵਾਕ 'ਤੇ ਨਿਕਲੀ। ਇਸ ਦੌਰਾਨ ਨਿਸ਼ਾ ਪ੍ਰੈਮ 'ਚ ਬੈਠੀ ਨਜ਼ਰ ਆਈ। ਬੇਟੀ ਦੇ ਪ੍ਰੈਮ ਨੂੰ ਫੜ ਕੇ ਡੈਨੀਅਲ ਉਨ੍ਹਾਂ ਨੂੰ ਘੁਮਾਉਂਦੇ ਦਿਖੇ।
ਤਸਵੀਰਾਂ 'ਚ ਕੈਦ ਨਿਸ਼ਾ ਪ੍ਰੈਮ 'ਚ ਬੈਠੀ ਪ੍ਰਿੰਸੇਸ ਵਾਂਗ ਲੱਗ ਰਹੀ ਹੈ। ਉਹ ਕੈਮਰੇ ਨੂੰ ਦੇਖ ਕੇ ਹੱਸਦੀ ਹੋਈ ਦਿਖੀ। ਉਨ੍ਹਾਂ ਦੇ ਪ੍ਰੈਮ 'ਚ ਬਲਿਊ ਐਂਡ ਰੈੱਡ ਕਲਰ ਦੀ ਬੋਤਲ ਰੱਖੀ ਹੋਈ ਹੈ। ਉੱਥੇ ਨਿਸ਼ਾ ਦੇ ਹੱਥ 'ਚ ਗੁਲਾਬੀ ਰੰਗ ਦੇ ਗਾਗਲਸ ਹਨ, ਜਿਸ ਨਾਲ ਉਹ ਖੇਡਦੀ ਨਜ਼ਰ ਆ ਰਹੀ ਹੈ।
ਨਿਸ਼ਾ ਪ੍ਰੈਮ 'ਚ ਬੈਠੇ ਹੋਈ ਮਸਤੀ ਕਰਦੀ ਦਿਖ ਰਹੀ ਹੈ। ਉੱਥੇ ਡੈਨੀਅਲ ਬੇਟੀ ਨੂੰ ਇੰਝ ਘੁਮਾਉਂਦੇ ਹੋਈ ਕਾਫੀ ਕਿਊਟ ਦਿਖ ਰਹੇ ਹਨ। ਤਸਵੀਰਾਂ 'ਚ ਨਿਸ਼ਾ ਦੀ ਪਿਤਾ ਡੈਨੀਅਲ ਨਾਲ ਸਪੈਸ਼ਲ ਬਾਂਡਿੰਗ ਦੇਖਣ ਨੂੰ ਮਿਲੀ।
ਜ਼ਿਕਰਯੋਗ ਹੈ ਕਿ ਸੰਨੀ ਲਿਓਨ ਅਤੇ ਡੈਨੀਅਲ ਨੇ ਨਿਸ਼ਾ ਨੂੰ ਗੋਦ ਲਿਆ ਹੈ।
ਉਸ ਸਮੇਂ ਨਿਸ਼ਾ 21 ਮਹੀਨਿਆਂ ਦੀ ਸੀ। ਹੁਣ ਨਿਸ਼ਾ ਦੇ 2 ਜੁੜਵਾ ਭਰਾ-ਭੈਣ ਵੀ ਹਨ, ਜੋ ਇਸੇ ਸਾਲ ਮਾਰਚ 'ਚ ਸਰੋਗੇਸੀ ਰਾਹੀਂ ਪੈਦਾ ਹੋਏ। ਸੰਨੀ ਲਿਓਨ ਤੇ ਡੈਨੀਅਲ ਦੇ ਹੁਣ ਤਿੰਨ ਬੱਚੇ ਹਨ— ਨਿਸ਼ਾ, ਨੋਆ ਅਤੇ ਅਸ਼ਰ। ਕੁਝ ਦਿਨਾਂ ਪਹਿਲਾਂ ਸੰਨੀ ਆਪਣੇ ਤਿੰਨਾ ਬੱਚਿਆਂ ਨਾਲ ਭਾਰਤ ਵਾਪਸ ਆਈ ਹੈ।
ਸੰਨੀ ਲਿਓਨ ਆਪਣੇ ਜੁੜਵਾ ਬੱਚਿਆਂ ਨੂੰ ਪਹਿਲੀ ਵਾਰ ਭਾਰਤ ਲੈ ਕੇ ਆਈ ਹੈ। ਤਿੰਨ ਬੱਚਿਆਂ ਦੀ ਮਾਂ ਬਣ ਚੁੱਕੀ ਸੰਨੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਹਮੇਸ਼ਾ ਤੋਂ ਤਿੰਨ ਬੱਚੇ ਹੀ ਚਾਹੀਦੇ ਸਨ। ਉਨ੍ਹਾਂ ਨੇ ਦੱਸਿਆ ਸੀ, ''ਮੈਂ ਹਮੇਸ਼ਾ ਤੋਂ ਤਿੰਨ ਬੱਚੇ ਚਾਹੁੰਦੀ ਸੀ ਪਰ ਸਮਾਂ ਬੀਤਦਾ ਗਿਆ ਅਤੇ ਮੇਰਾ ਕੋਈ ਬੱਚਾ ਨਹੀਂ ਹੋਇਆ।
ਸਾਡੇ ਪਰਿਵਾਰ ਨੂੰ ਪੂਰਾ ਕਰਨ ਲਈ ਅਸੀਂ ਸਰੋਗੇਸੀ ਦਾ ਸਹਾਰਾ ਲਿਆ ਅਤੇ ਹੁਣ ਜਾ ਕੇ ਇਹ ਸੁਪਨਾ ਪੂਰਾ ਹੋਇਆ।