FacebookTwitterg+Mail

ਸਲਮਾਨ ਦੇ ਰਿਐਲਿਟੀ ਸ਼ੋਅ 'ਬਿੱਗ ਬੌਸ 12' ਦੀ ਇਹ ਹੈ ਸਭ ਤੋਂ ਮਹਿੰਗੀ ਜੋੜੀ

danny mahika be the highest paid jodi
22 August, 2018 09:09:19 AM

ਮੁੰਬਈ(ਬਿਊਰੋ)— ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੇ ਰਿਐਲਿਟੀ ਸ਼ੋਅ 'ਬਿੱਗ ਬੌਸ 12' ਦੀ ਲੋਕ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਹਰ ਕਿਸੇ ਨੂੰ ਸ਼ੋਅ ਤੋਂ ਦੁਗਣੇ ਮਜ਼ੇ ਦੀ ਉਮੀਦ ਹੈ। ਹਾਲ ਹੀ 'ਚ ਖਬਰ ਆਈ ਸੀ ਕਿ 'ਬਿੱਗ ਬੌਸ' 'ਚ ਸਾਰੇ ਪਾਰਟੀਸਪੈਂਟਸ (ਮੁਕਾਬਲੇਬਾਜ਼) ਜੋੜੀਆਂ 'ਚ ਐਂਟਰੀ ਨਹੀਂ ਕਰਨਗੇ। ਇਸ ਵਾਰ ਸ਼ੋਅ 'ਚ 21 ਕੰਟੈਸਟੈਂਟਸ ਹੋਣਗੇ, ਜਿਨ੍ਹਾਂ 'ਚ ਸਿਰਫ 6 ਜੋੜੀਆਂ ਹੋਣਗੀਆਂ ਤਿੰਨ ਆਮ ਲੋਕਾਂ ਦੀਆਂ ਤੇ ਤਿੰਨ ਸੇਲੈਬ੍ਰਿਟੀਜ਼ ਦੀ।

Punjabi Bollywood Tadka

ਇਸ ਦੀ ਕੀ ਪਲਾਂਨਿੰਗ ਹੈ, ਇਹ ਤਾਂ ਸ਼ੋਅ ਦੇ ਆਨ-ਏਅਰ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ। ਹਰ ਸਾਲ ਸ਼ੋਅ 'ਚ ਕੰਟੈਸਟੈਂਟਸ ਨੂੰ ਕੁਝ ਪੇਮੈਂਟ ਹੁੰਦੀ ਹੈ ਤੇ ਹਰ ਕੋਈ ਜਾਣਨ ਲਈ ਬੇਤਾਬ ਹੁੰਦਾ ਹੈ ਕਿ ਕਿਸ ਨੂੰ ਕਿੰਨੇ ਪੈਸੇ ਮਿਲੇ ਹਨ। 

Punjabi Bollywood Tadka
ਦੱਸ ਦਈਏ ਇਸ ਵਾਰ ਦੀ ਸਭ ਤੋਂ ਮਹਿੰਗੀ ਜੋੜੀ ਬ੍ਰਿਟਿਸ਼ ਪੌਰਨਸਟਾਰ ਡੈਨੀ ਡੀ ਤੇ ਉਸ ਦੀ ਪਾਟਨਰ ਮਾਹਿਕ ਸ਼ਰਮਾ ਦੀ ਹੈ, ਜੋ ਇਸ ਸਾਲ 95 ਲੱਖ ਹਰ ਹਫਤੇ ਦੀ ਕਮਾਈ ਕਰਨ ਵਾਲੀ ਜੋੜੀ ਹੈ। ਦੋਵੇਂ ਇਸ ਸਮੇਂ 'ਦਿ ਮਾਡਰਨ ਕਲਚਰ' ਨਾਂ ਦੇ ਪ੍ਰੋਜੈਕਟ 'ਤੇ ਕੰਮ ਕਰ ਰਹੇ ਹਨ। ਇਸ ਦੀ ਸ਼ੂਟਿੰਗ ਭਾਰਤ ਤੇ ਅਮਰੀਕਾ 'ਚ ਹੋਣੀ ਹੈ। ਇਸ ਦੇ ਨਾਲ ਹੀ ਬਾਲੀਵੁੱਡ 'ਚ ਖਬਰਾਂ ਇਹ ਵੀ ਹਨ ਕਿ ਇਸ ਵਾਰ ਸ਼ੋਅ 'ਚ ਮਿਲਿੰਦ ਸੋਨਮ ਤੇ ਅੰਕਿਤਾ ਕੰਵਰ ਵੀ ਹਿੱਸਾ ਲੈ ਰਹੇ ਹਨ। ਦੋਵਾਂ ਨੇ ਕੁਝ ਮਹੀਨੇ ਪਹਿਲਾਂ ਹੀ ਵਿਆਹ ਕਰਵਾਇਆ ਸੀ।


Tags: Salman KhanBigg Boss 12British StarDanny DMahika SharmaHighest PaidBollywood Celebrity

Edited By

Sunita

Sunita is News Editor at Jagbani.