FacebookTwitterg+Mail

ਬਲਰਾਜ ਦਾ ਨਵਾਂ ਗੀਤ Darja Khuda ਹੋਇਆ ਰਿਲੀਜ਼

darja khuda balraj new song
09 October, 2019 11:29:00 AM

ਜਲੰਧਰ(ਬਿਊਰੋ)— ਸੁਪਰਹਿੱਟ ਸਿੰਗਲ ਟਰੈਕ 'ਜਾਨ 'ਤੇ ਬਣੀ', 'ਰੱਬ ਵਿਚੋਲਾ', 'ਇਸ਼ਕ ਬਾਜ਼ੀਆਂ', 'ਫੀਲ', 'ਪਰੀ' ਅਤੇ 'ਕੀਮਤ' ਤੋਂ ਇਲਾਵਾ ਕਈ ਹਿੱਟ ਸਿੰਗਲ ਟਰੈਕਾਂ ਨਾਲ ਦਰਸ਼ਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਗਾਇਕ ਬਲਰਾਜ ਦਾ ਨਵਾਂ ਗੀਤ ‘ਦਰਜਾ ਗੁਦਾ’ ਰਿਲੀਜ਼ ਹੋ ਚੁਕਿਆ ਹੈ। ਇਸ ਗੀਤ ਨੂੰ ਉਨ੍ਹਾਂ ਨੇ ਆਪਣੀ ਮਿੱਠੀ ਆਵਾਜ਼ ਨਾਲ ਸ਼ਿੰਗਾਰਿਆ ਹੈ। ਬਾਕੀ ਗੀਤਾਂ ਵਾਂਗੂ ਬਲਰਾਜ ਦੇ ਇਸ ਗੀਤ ਨੂੰ ਵੀ ਖਾਸ ਪਸੰਦ ਕੀਤਾ ਜਾ ਰਿਹਾ ਹੈ। ਬਲਰਾਜ ਦੇ ਇਸ ਗੀਤ ਨੂੰ ਟੀ-ਸੀਰੀਜ਼ ਰਿਕਾਰਡਸ ਦੇ ਯੂਟਿਊਬ ਚੈਨਲ ’ਤੇ ਰਿਲੀਜ਼ ਕੀਤਾ ਗਿਆ ਹੈ।

ਇਸ ਗੀਤ ਦੇ ਬੋਲ ਸਿੰਘਜੀਤ ਨੇ ਸ਼ਿੰਗਾਰੇ ਹਨ, ਜਿਸ ਨੂੰ ਮਿਊਜ਼ਿਕ ਜੀ. ਗੁਰੀ ਨੇ ਦਿੱਤਾ ਹੈ। ਇਸ ਗੀਤ ਦੀ ਵੀਡੀਓ Divya Sutdhar ਵਲੋਂ ਤਿਆਰ ਕੀਤੀ ਗਈ ਹੈ। ਦੱਸਣਯੋਗ ਹੈ ਕਿ ਬਲਰਾਜ ਦੇ ਗੀਤ 'ਦਰਜਾ ਗੁਦਾ’ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।  ਉਮੀਦ ਕੀਤੀ ਜਾ ਰਹੀ ਹੈ ਕਿ ਬਲਰਾਜ ਦੇ ਬਾਕੀ ਗੀਤਾਂ ਵਾਂਗੂ ਇਸ ਗੀਤ ਨੂੰ ਵੀ ਦਰਸ਼ਕਾਂ ਵਲੋਂ ਪਿਆਰ ਮਿਲੇਗਾ।


Tags: Darja KhudaBalrajNew SongG GuriSingh JeetPunjabi Singer

About The Author

manju bala

manju bala is content editor at Punjab Kesari