FacebookTwitterg+Mail

5 ਜੂਨ ਨੂੰ ਸਿਨੇਮਾਘਰਾਂ 'ਚ 'ਭਾਰਤ' ਨੂੰ ਟੱਕਰ ਦਿੰਦੀ ਨਜ਼ਰ ਆਵੇਗੀ ਇਹ ਫਿਲਮ

dark phoenix and bharat salman khan box office collection
17 May, 2019 10:06:28 AM

ਮੁੰਬਈ(ਬਿਊਰੋ)— ਬਾਲੀਵੁੱਡ ਐਕਟਰ ਸਲਮਾਨ ਖਾਨ ਦੀ ਫਿਲਮ 'ਭਾਰਤ' ਦੀ ਰਿਲੀਜ਼ ਡੇਟ ਹੁਣ ਨਜ਼ਦੀਕ ਆ ਗਈ ਹੈ। ਇਸ ਫਿਲਮ ਦਾ ਟਰੇਲਰ, ਗੀਤ ਤੇ ਟੀਜ਼ਰ ਰਿਲੀਜ਼ ਹੋ ਚੁੱਕੇ ਹਨ। ਅਜਿਹੇ 'ਚ ਸਲਮਾਨ ਲਈ ਬਾਕਸਆਫਿਸ 'ਤੇ ਮੁਕਾਬਲਾ ਆਸਾਨ ਨਹੀਂ ਹੋਣ ਵਾਲਾ ਕਿਉਂਕਿ ਉਨ੍ਹਾਂ ਦਾ ਮੁਕਾਬਲਾ ਹਾਲੀਵੁੱਡ ਫਿਲਮ 'ਐਕਸਮੈਨ-ਡਾਰਕ ਫੀਨਿਕਸ' ਨਾਲ ਹੈ। ਦੋਵੇਂ ਫਿਲਮਾਂ 5 ਜੂਨ ਨੂੰ ਸਿਨੇਮਾਘਰਾਂ 'ਚ ਆ ਰਹੀਆਂ ਹਨ।
Punjabi Bollywood Tadka
ਇਹ ਫਿਲਮਾਂ ਇਕ-ਦੂਜੇ ਨੂੰ ਟੱਕਰ ਦਿੰਦੀਆਂ ਨਜ਼ਰ ਆ ਸਕਦੀਆਂ ਹਨ। ਜੇਕਰ 'ਭਾਰਤ' ਦੀ ਗੱਲ ਕਰੀਏ ਤਾਂ ਇਸ 'ਚ ਸਲਮਾਨ ਨਾਲ ਕੈਟਰੀਨਾ ਕੈਫ, ਸੁਨੀਲ ਗਰੋਵਰ, ਦਿਸ਼ਾ ਸਮੇਤ ਕਈ ਸਟਾਰਜ਼ ਨਜ਼ਰ ਆਉਣਗੇ।
Punjabi Bollywood Tadka
ਉਧਰ ਦੂਜੇ ਪਾਸੇ ਜੇਕਰ ਗੱਲ ਕਰੀਏ ਹਾਲੀਵੁੱਡ ਫਿਲਮ ਐਕਸਮੈਨ ਸੀਰੀਜ਼ ਦੀ ਤਾਂ ਇਸ ਸੀਰੀਜ਼ ਦੇ ਫੈਨਜ਼ ਵੀ ਦੁਨੀਆ ਨਾਲ ਇੰਡੀਆ 'ਚ ਵੀ ਘੱਟ ਨਹੀਂ ਹਨ। ਇਸ ਬਾਰ ਫਿਲਮ 'ਚ ਪੁਲਾੜ ਤੇ ਸੁਪਰਪਾਵਰਸ ਨਾਲ ਆਮ ਵਿਗਿਆਨੀਆਂ ਦੀ ਲੜਾਈ ਹੈ।ਬੀਤੇ ਕੁਝ ਸਮੇਂ ਤੋਂ ਦੇਸ਼ 'ਚ ਹਾਲੀਵੁੱਡ ਫਿਲਮਾਂ ਦਾ ਕ੍ਰੇਜ਼ ਲੋਕਾਂ 'ਚ ਕਾਫੀ ਛਾਇਆ ਹੋਇਆ ਹੈ।


Tags: Dark PhoenixBharatSalman KhanBox Office CollectionKatrina KaifDisha PataniSunil Grover GauthiBollywood Celebrity News in Punjabi ਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.