ਹੈਦਰਾਬਾਦ— ਫਿਲਮ ਪ੍ਰਡਿਊਸਰ, ਡਾਇਰੈਕਟਰ ਅਤੇ ਸਾਬਕਾ ਕੋਇਲਾ ਮੰਤਰੀ ਦਸਰੀ ਨਾਰਾਇਣ ਰਾਵ (75) ਦਾ ਬੀਤੇ ਮੰਗਲਵਾਰ ਨੂੰ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ ਹਿੰਦੀ, ਤੇਲੁਗੁ ਅਤੇ ਤਾਮਿਲ ਦੀਆਂ 125 ਤੋਂ ਜ਼ਿਆਦਾ ਫਿਲਮਾਂ ਡਾਇਰੈਕਟ ਕੀਤੀਆਂ ਸਨ। ਉਨ੍ਹਾਂ ਦਾ ਨਾਂ 'ਗਿਨੀਜ਼ ਬੁੱਕ ਆਫ ਵਰਲਡ' 'ਚ ਦਰਜ ਹੈ। ਉਨ੍ਹਾਂ ਨੇ ਰਾਸ਼ਟਰੀ ਫਿਲਮ ਪੁਰਸਕਾਰ ਮਿਲਿਆ ਸੀ। ਉਨ੍ਹਾਂ ਦੀਆਂ ਹਿੰਦੀ ਫਿਲਮਾਂ 'ਚ 'ਪਿਆਸਾ ਸਾਵਨ', 'ਆਜ ਕਾ ਐੱਮ. ਐੱਲ. ਏ' ਆਦਿ ਹਨ। ਕੁਝ ਸਮੇਂ ਪਹਿਲਾਂ ਹੀ ਉਹ ਬਿਮਾਰ ਹੋਏ ਸਨ। ਕੋਲ ਘੋਟਾਲੇ 'ਚ ਉਨ੍ਹਾਂ ਨੂੰ ਦੋਸ਼ੀ ਬਣਾਇਆ ਗਿਆ ਸੀ।