FacebookTwitterg+Mail

'ਦਾਸਤਾਨ-ਏ-ਮੀਰੀ ਪੀਰੀ' ਫਿਲਮ ਨੂੰ ਦੇਖਣ ਲਈ ਕੈਨੇਡਾ ਦੇ ਦਰਸ਼ਕਾਂ 'ਚ ਉਤਸ਼ਾਹ

dastaan e miri piri canada promotion
30 May, 2019 03:35:56 PM

ਜਲੰਧਰ(ਬਿਊਰੋ) – ਸਿੱਖ ਧਰਮ ਦੇ ਇਤਿਹਾਸ ਨੂੰ ਦਰਸ਼ਾਉਂਦੀ ਫਿਲਮ 'ਦਾਸਤਾਨ-ਏ-ਮੀਰੀ ਪੀਰੀ' 5 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਪੰਜਾਬੀ 3ਡੀ ਐਨੀਮੈਟਿਡ ਫਿਲਮ 'ਦਾਸਤਾਨ-ਏ-ਮੀਰੀ ਪੀਰੀ' ਨੂੰ ਜਿੱਥੇ ਪੰਜਾਬ ਦੇ ਦਰਸ਼ਕਾਂ ਨੂੰ ਇੰਤਜ਼ਾਰ ਹੈ ਉਥੇ ਹੀ ਵਿਦੇਸ਼ਾਂ 'ਚ ਵੀ ਇਸ ਫਿਲਮ ਨੂੰ ਦੇਖਣ ਲਈ ਦਰਸ਼ਕਾਂ ਅਤੇ ਸਿੱਖ ਸੰਗਤਾਂ 'ਚ ਕਾਫੀ ਉਤਸ਼ਾਹ ਹੈ । ਹਾਲ ਹੀ 'ਚ ਫਿਲਮ ਦੀ ਟੀਮ ਵੱਲੋਂ ਕੈਨੇਡਾ ਦੇ ਵੈਨਕੂਵਰ 'ਚ ਇਸ ਫਿਲਮ ਦੀ ਪ੍ਰਮੋਸ਼ਨ ਕੀਤੀ ਗਈ, ਜਿੱਥੇ ਫਿਲਮ ਬਾਰੇ ਦਰਸ਼ਕਾਂ ਨੂੰ ਜਾਣਕਾਰੀ ਦਿੱਤੀ ਗਈ ਤੇ ਦਰਸ਼ਕਾਂ ਨੇ ਵੱਲੋਂ ਫਿਲਮ ਨੂੰ ਦੇਖਣ ਪ੍ਰਤੀ ਕਾਫੀ ਉਤਸ਼ਾਹ ਦਿਖਾਇਆ ।

Punjabi Bollywood Tadka
ਦੱਸਣਯੋਗ ਹੈ ਕਿ ਇਸ ਫਿਲਮ ਨੂੰ ਵਿਨੋਦ ਲਾਂਜੇਵਰ ਨੇ ਡਾਇਰੈਕਟ ਕੀਤਾ ਹੈ ਤੇ ਕਹਾਣੀ ਨੂੰ ਗੁਰਜੋਤ ਸਿੰਘ ਆਹਲੂਵਾਲੀਆ ਨੇ ਲਿਖੀ ਹੈ।ਇਸ ਦੀ ਰਿਸਰਚ ਨੂੰ ਸੰਪੂਰਨ ਡਾ. ਆਈ. ਐਸ. ਗੋਗੋਆਣੀ ਨੇ ਕੀਤਾ ਹੈ ਅਤੇ ਫਿਲਮ ਦਾ ਸਕ੍ਰੀਨਪਲੇਅ ਸਾਗਰ ਕੋਟੀਕਰ ਤੇ ਸਾਹਨੀ ਸਿੰਘ ਨੇ ਲਿਖਿਆ ਹੈ।1604 ਈ. 'ਤੇ ਅਧਾਰਿਤ ਇਹ ਫਿਲਮ ਸਿੱਖਾਂ ਦੇ ਪੰਜਵੇਂ ਗੁਰੁ ਸ਼੍ਰੀ ਗੁਰੁ ਅਰਜਨ ਦੇਵ ਜੀ ਅਤੇ ਛੇਵੇ ਗੁਰੂ ਸ਼੍ਰੀ ਗੁਰੁ ਹਰਿਗੋਬਿੰਦ ਜੀ ਦੇ ਮੁਗਲਾਂ ਦੇ ਅਤਿਆਚਾਰਾਂ ਦੇ ਖਿਲਾਫ ਦੋ ਤਲਵਾਰਾਂ ਮੀਰੀ ਪੀਰੀ ਧਾਰਨ ਕਰਨ ਨੂੰ ਸਮਰਪਿਤ ਹੈ।ਮੀਰੀ ਤੇ ਪੀਰੀ ਦੋਵੇ ਸੰਸਾਰਿਕ ਤੇ ਅਧਿਆਤਿਮਕ ਸ਼ਕਤੀ ਨੂੰ ਦਰਸ਼ਾਉਂਦੀ ।Punjabi Bollywood Tadkaਇਸ ਫਿਲਮ ਨੂੰ ਮੇਜਰ ਸਿੰਘ ਸੰਧੂ, ਦਿਲਰਾਜ ਸਿੰਘ ਗਿੱਲ, ਨਵਦੀਪ ਕੌਰ ਗਿੱਲ ਨੇ ਪ੍ਰੋਡਿਊਸ ਕੀਤਾ ਹੈ।ਨੋਬਲਪ੍ਰੀਤ ਸਿੰਘ, ਬਲਰਾਜ ਸਿੰਘ ਤੇ ਮਨਮੋਹਤ ਸਿੰਘ ਮਾਰਸ਼ਲ ਇਸ ਫਿਲਮ ਦੇ ਸਹਿ ਨਿਰਮਾਤਾ ਹਨ। 'ਵਾਈਟ ਹਿੱਲ ਸਟੂਡੀਓ' ਵਲੋਂ ਇਸ ਫਿਲਮ ਨੂੰ ਵਰਲਡਵਾਈਡ ਰਿਲੀਜ਼ ਕੀਤਾ ਜਾਵੇਗਾ।  


Tags: Dastaan E Miri Piri3D Animated FilmReligious FilmPunjabi MovieCanada Promotion

Edited By

Lakhan

Lakhan is News Editor at Jagbani.