ਜਲੰਧਰ(ਬਿਊਰੋ) - ਮਹਾਨ ਸਿੱਖ ਇਤਿਹਾਸ ਨੂੰ ਦਰਸਾਉਂਦੀ ਧਾਰਮਕਿ ਐਨੀਮੇਸ਼ਨ ਫਲਿਮ 'ਦਾਸਤਾਨ-ਏ-ਮੀਰੀ ਪੀਰੀ' ਆਉਂਦੀ 5 ਜੂਨ ਨੂੰ ਰਲੀਜ਼ ਹੋਣ ਜਾ ਰਹੀ ਹੈ, ਇਹ ਫਲਿਮ ਸਿੱਖ ਧਰਮ ਦੇ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਵਲੋਂ ਧਾਰੀਆਂ ਦੋ ਤਲਵਾਰਾਂ 'ਤੇ ਆਧਾਰਤਿ ਹੈ। ਸਿੱਖ ਇਤਹਾਸ 'ਚ ਮੀਰੀ-ਪੀਰੀ ਤਲਵਾਰਾਂ ਦੀ ਬਹੁਤ ਮਹਾਨਤਾ ਹੈ।ਇਸ ਧਾਰਮਿਕ ਫਿਲਮ ਨੂੰ ਦੇਖਣ ਦੀ ਅਪੀਲ ਮਿਲਖਾ ਸਿੰਘ ਨੇ ਕੀਤੀ ਹੈ, ਉਨ੍ਹਾਂ ਕਿਹਾ ਕਿ ਇਹ ਧਾਰਮਿਕ ਫਿਲਮ ਹਰ ਵਰਗ ਦੇ ਲੋਕਾਂ ਨੂੰ ਦੇਖਣੀ ਚਾਹੀਦੀ ਹੈ ਤਾਂ ਜੋ ਅਸੀਂ ਸਿੱਖ ਇਤਿਹਾਸ ਤੋਂ ਜਾਣੂ ਹੋ ਸਕੀਏ।
ਫਿਲਮ ਦੇ ਪ੍ਰੋਡਿਊਸਰ ਮੇਜਰ ਸਿੰਘ ਸੰਧੂ, ਗੁਰਮੀਤ ਸਿੰਘ ਦਿਲਰਾਜ ਸਿੰਘ ਗਿੱਲ, ਮਨਮੋਹਿਤ ਸਿੰਘ ਤੇ ਲੇਖਕ ਗੁਰਜੋਤ ਸਿੰਘ ਆਹਲੂਵਾਲੀਆ ਉਚੇਚੇ ਤੋਰ 'ਤੇ ਮਿਲਖਾ ਸਿੰਘ ਦੇ ਘਰ ਪਹੁੰਚ ਕੇ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ।ਜ਼ਿਕਰਯੋਗ ਹੈ ਕਿ ਇਸ ਫਿਲਮ ਨੂੰ ਬਣਾਉਣ ਦਾ ਮੁੱਖ ਮਕਸਦ ਲੋਕਾਂ ਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਵਾਉਣਾ ਹੈ । ਛਟਮਪੀਰ ਪ੍ਰੋਡਕਸ਼ਨ ਵਲੋਂ ਬਣਾਈ ਫਿਲਮ 'ਦਾਸਤਾਨ-ਏ-ਮੀਰੀ ਪੀਰੀ' ਨੂੰ ਵਿਨੋਦ ਲਾਂਜੇਵਰ ਨੇ ਡਾਇਰੈਕਟ ਕੀਤਾ ਹੈ।