FacebookTwitterg+Mail

'ਦਾਸਤਾਨ-ਏ-ਮੀਰੀ ਪੀਰੀ' ਫਿਲਮ ਨੂੰ ਬਣਾਉਣ 'ਚ ਲੱਗਾ 3 ਸਾਲ ਦਾ ਸਮਾਂ

dastaan e miri piri punjabi film
05 October, 2018 01:52:11 PM

ਜਲੰਧਰ (ਬਿਊਰੋ)— ਪੰਜਾਬੀ ਫਿਲਮ 'ਦਾਸਤਾਨ-ਏ-ਮੀਰੀ ਪੀਰੀ' 2 ਨਵੰਬਰ, 2018 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ਨੂੰ ਬਣਾਉਣ 'ਚ 3 ਸਾਲ ਦਾ ਲੰਮਾ ਸਮਾਂ ਲੱਗਾ ਹੈ। ਅਜਿਹਾ ਇਸ ਲਈ ਹੋਇਆ ਤਾਂ ਕਿ ਫਿਲਮ 'ਚ ਇਤਿਹਾਸਕ ਤੱਥ ਬਿਲਕੁਲ ਸਹੀ ਤੇ ਵਧੀਆ ਢੰਗ ਨਾਲ ਦਿਖਾਏ ਜਾਣ। 'ਦਾਸਤਾਨ-ਏ-ਮੀਰੀ ਪੀਰੀ' ਫਿਲਮ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਬੀਧੀ ਚੰਦ ਜੀ ਦੀ ਜ਼ਿੰਦਗੀ 'ਤੇ ਆਧਾਰਿਤ ਹੈ।

ਹਾਲ ਹੀ 'ਚ ਫਿਲਮ ਦਾ ਟੀਜ਼ਰ ਰਿਲੀਜ਼ ਹੋਇਆ, ਜਿਸ ਨੂੰ ਦੇਖ ਕੇ ਇਹ ਕਹਿਣਾ ਬਣਦਾ ਹੈ ਕਿ ਫਿਲਮ ਬਾਕਮਾਲ ਹੋਵੇਗੀ। ਸਿੱਖ ਇਤਿਹਾਸ 'ਤੇ ਉਂਝ ਕਾਫੀ ਫਿਲਮਾਂ ਬਣਾਈਆਂ ਜਾ ਚੁੱਕੀਆਂ ਹਨ ਪਰ ਜਿਹੜੀ ਫਿਲਮ ਖਾਸ ਰਹੀ, ਉਹ ਸੀ 'ਚਾਰ ਸਾਹਿਬਜ਼ਾਦੇ' ਤੇ ਹੁਣ 'ਦਾਸਤਾਨ-ਏ-ਮੀਰੀ ਪੀਰੀ' ਦੇ ਟੀਜ਼ਰ ਨੂੰ ਦੇਖ ਕੇ ਇਹ ਲੱਗਦਾ ਹੈ ਕਿ ਉਸ ਪੱਧਰ ਦੀ ਇਹ ਦੂਜੀ ਫਿਲਮ ਹੋਣ ਵਾਲੀ ਹੈ। ਫਿਲਮ ਦੇ ਟੀਜ਼ਰ 'ਚ ਬਾਲੀਵੁੱਡ ਗਾਇਕ ਕੈਲਾਸ਼ ਖੇਰ ਦੀ ਆਵਾਜ਼ ਸੁਣਨ ਨੂੰ ਮਿਲ ਰਹੀ ਹੈ, ਜਿਨ੍ਹਾਂ ਨੇ ਖੂਬਸੂਰਤ ਢੰਗ ਨਾਲ ਇਸ ਦੇ ਗੀਤਾਂ ਨੂੰ ਸ਼ਿੰਗਾਰਿਆ ਹੈ।

'ਦਾਸਤਾਨ-ਏ-ਮੀਰੀ ਪੀਰੀ' ਇਕ 3ਡੀ ਐਨੀਮੇਸ਼ਨ ਫਿਲਮ ਹੈ। ਫਿਲਮ ਨੂੰ ਮੇਜਰ ਸਿੰਘ, ਗੁਰਮੀਤ ਸਿੰਘ ਤੇ ਦਿਲਦਾਰ ਸਿੰਘ ਨੇ ਪ੍ਰੋਡਿਊਸ ਕੀਤਾ ਹੈ। ਫਿਲਮ ਨੂੰ ਵਿਨੋਦ ਲਾਂਜੇਵਰ ਤੇ ਗੁਰਜੋਤ ਸਿੰਘ ਨੇ ਡਾਇਰੈਕਟ ਕੀਤਾ ਹੈ, ਜੋ ਛਟਮਪੀਰ ਪ੍ਰੋਡਕਸ਼ਨਜ਼ ਦੇ ਬੈਨਰ ਹੇਠ ਰਿਲੀਜ਼ ਹੋਵੇਗੀ।


Tags: Dastaan E Miri Piri 3D Animation Film Sri Guru Hargobind Sahib Ji Baba Bidhi Chand

Edited By

Rahul Singh

Rahul Singh is News Editor at Jagbani.