FacebookTwitterg+Mail

ਵਰੁਣ ਦੇ ਵਿਆਹ ਨੂੰ ਲੈ ਕੇ ਪਿਤਾ ਡੇਵਿਡ ਧਵਨ ਨੇ ਕੀਤਾ ਇਹ ਖੁਲਾਸਾ

david dhawan says varun dhawan can come anytime and announce his marriage
29 May, 2019 03:44:47 PM

ਮੁੰਬਈ(ਬਿਊਰੋ)— ਇਨ੍ਹੀਂ ਦਿਨੀਂ ਬਾਲੀਵੁੱਡ 'ਚ ਐਕਟਰ ਵਰੁਣ ਧਵਨ ਅਤੇ ਨਤਾਸ਼ਾ ਦਲਾਲ ਦੇ ਵਿਆਹ ਨੂੰ ਲੈ ਕੇ ਕਾਫੀ ਚਰਚਾ ਹੋ ਰਹੀ ਹੈ। ਹਰ ਦੂਜੇ ਦਿਨ ਇਸ ਜੋੜੀ ਦੇ ਵਿਆਹ ਨੂੰ ਲੈ ਕੇ ਇਕ ਨਵੀਂ ਖਬਰ ਸਾਹਮਣੇ ਆ ਜਾਂਦੀ ਹੈ। ਬੀਤੇ ਦਿਨੀਂ ਤਾਂ ਉਨ੍ਹਾਂ ਦੇ ਵਿਆਹ ਦੀ ਡੇਟ ਅਤੇ ਵੈਨਊ ਦੀ ਘੋਸ਼ਣਾ ਤੱਕ ਕਰ ਦਿੱਤੀ ਗਈ ਸੀ। ਬਾਅਦ 'ਚ ਵਰੁਣ ਨੇ ਖੁਦ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਫਿਲਹਾਲ ਵਿਆਹ ਦਾ ਮਾਮਲਾ ਦੂਰ ਹੈ।
Punjabi Bollywood Tadka
ਵਰੁਣ-ਨਤਾਸ਼ਾ ਦੇ ਵਿਆਹ ਦੇ ਮਾਮਲੇ 'ਚ ਹੁਣ ਵਰੁਣ ਦੇ ਪਿਤਾ ਅਤੇ ਡੇਵਿਡ ਧਵਨ ਨੇ ਦਿਲਚਸਪ ਖੁਲਾਸਾ ਕੀਤਾ ਹੈ। ਬੇਟੇ ਵਰੁਣ ਧਵਨ ਦੇ ਵਿਆਹ ਨੂੰ ਲੈ ਕੇ ਕੀਤੇ ਗਏ ਸਵਾਲ 'ਤੇ ਡੇਵਿਡ ਨੇ ਕਿਹਾ,''ਮੈਂ ਵੀ ਉਸ ਨੂੰ ਵਿਆਹ ਕਰਦੇ ਹੋਏ ਦੇਖਣਾ ਚਾਹੁੰਦਾ ਹਾਂ ਪਰ ਕੀ ਤੁਹਾਨੂੰ ਲੱਗਦਾ ਹੈ ਕਿ ਉਹ ਮੇਰੀ ਗੱਲ ਸੁਣੇਗਾ? ਉਹ ਕਦੇ ਵੀ ਆਪਣੇ ਵਿਆਹ ਦੀ ਘੋਸ਼ਣਾ ਕਰ ਸਕਦਾ ਹੈ। ਮੈਨੂੰ ਤੇ ਮੇਰੀ ਪਤਨੀ ਨੂੰ ਅਚਾਨਕ ਵਿਆਹ ਦੀਆਂ ਤਿਆਰੀਆਂ ਸ਼ੁਰੂ ਕਰਨੀਆਂ ਪੈਣਗੀਆਂ।''
Punjabi Bollywood Tadka
ਡੇਵਿਡ ਦੀ ਗੱਲ ਤੋਂ ਸਾਫ ਹੈ ਕਿ ਫਿਲਹਾਲ ਵਰੁਣ ਆਪਣੀ ਵਿਆਹ ਦੀ ਡੇਟ ਨੂੰ ਲੈ ਕੇ ਸੀਰੀਅਸ ਨਹੀਂ ਹਨ। ਗੱਲਬਾਤ ਦੌਰਾਨ ਵਰੁਣ ਨੇ ਕਿਹਾ ਸੀ ਕਿ ਉਹ ਵਿਆਹ ਨੂੰ ਲੈ ਕੇ ਬਹੁਤ ਜਲਦਬਾਜ਼ੀ 'ਚ ਹਨ ਪਰ ਦਿੱਲੀ ਅਜੇ ਦੂਰ ਹੈ। ਇਸ ਸਾਲ ਵਰੁਣ ਵਿਆਹ ਦੇ ਮੂਡ 'ਚ ਨਹੀਂ ਹੈ।
Punjabi Bollywood Tadka
ਇਸ ਦੇ ਪਿੱਛੇ ਹੈ ਨਿਰਦੇਸ਼ਕ ਰੈਮੋ ਡਿਸੂਜਾ ਦੀ ਆਉਣ ਵਾਲੀ ਫਿਲਮ 'ਸਟ੍ਰੀਟ ਡਾਂਸਰ', ਜਿਸ ਦੀ ਸ਼ੂਟਿੰਗ 'ਚ ਉਹ ਬਿਜ਼ੀ ਹੈ। ਇਸ ਤੋਂ ਇਲਾਵਾ ਵਰੁਣ ਧਵਨ ਪਾਪਾ ਡੇਵਿਡ ਧਵਨ ਦੀ ਫਿਲਮ 'ਕੂਲੀ ਨੰਬਰ 1' ਦੇ ਰੀਮੇਕ 'ਚ ਸਾਰਾ ਅਲੀ ਖਾਨ ਨਾਲ ਨਜ਼ਰ ਆਉਣਗੇ।


Tags: David DhawanVarun DhawanMarriageNatasha DalalBollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.