FacebookTwitterg+Mail

ਕਲਾਕਾਰ ਡੇਵਿਡ ਰੋਥਨਬਰਗ ਦਾ 42 ਦੀ ਉਮਰ 'ਚ ਹੋਇਆ ਦਿਹਾਂਤ

david rothenberg
17 August, 2018 01:10:00 PM

ਲਾਸ ਵੇਗਾਸ (ਬਿਊਰੋ)— ਲਾਸ ਵੇਗਾਸ ਦੇ ਸਨਮਾਨਿਤ ਕਲਾਕਾਰ ਡੇਵ ਡੇਵ ਦਾ 42 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ। ਡੇਵ ਦੇ ਪਿਤਾ ਨੇ 35 ਸਾਲ ਪਹਿਲਾਂ 1983 ਵਿਚ ਦੱਖਣੀ ਕੈਲੇਫੋਰਨੀਆ ਵਿਚ ਉਨ੍ਹਾਂ ਨੂੰ ਜਿਊਂਦੇ ਸਾੜਨ ਦੀ ਕੋਸ਼ਿਸ਼ ਕੀਤੀ ਸੀ। ਕਲਾਰਕ ਕਾਊਂਟੀ ਦੇ ਕੋਰੋਨਰ ਜਾਨ ਯੂਡਨਬਰਗ ਨੇ ਕੱਲ ਦੱਸਿਆ ਕਿ ਡੇਵਿਡ ਰੋਥਨਬਰਗ (ਡੇਵ ਡੇਵ) ਦਾ ਦਿਹਾਂਤ 15 ਜੁਲਾਈ ਨੂੰ ਲਾਸ ਵੇਗਾਸ ਦੇ ਸਨਰਾਈਜ਼ ਹਸਪਤਾਲ ਵਿਚ ਹੋਇਆ ਸੀ।

ਕੋਰੋਨਰ ਨੇ ਦੱਸਿਆ ਕਿ ਉਨ੍ਹਾਂ ਦੀ ਮੌਤ ਦੇ ਪਿੱਛੇ ਦੇ ਕਾਰਨਾਂ ਦਾ ਪਤਾ ਲਾਉਣ ਲਈ ਟਾਕਸੀਕੋਲਾਜੀ ਅਤੇ ਹੋਰ ਜਾਂਚ ਅਤੇ ਇਕ ਪੁਲਸ ਜਾਂਚ ਦੇ ਨਤੀਜਿਆਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ। ਡੇਵ ਮਾਈਕਲ ਜੈਕਸਨ ਦੇ ਕਰੀਬੀ ਦੋਸਤ ਸਨ।


Tags: David Rothenberg Died Michael Jackson Hospital Las Vegas Professor

Edited By

Kapil Kumar

Kapil Kumar is News Editor at Jagbani.