FacebookTwitterg+Mail

'ਦੇ ਦੇ ਪਿਆਰ ਦੇ' ਦਾ ਨਵਾਂ ਗੀਤ 'ਚਲੇ ਆਣਾ' ਹੋਇਆ ਰਿਲੀਜ਼

de de pyaar de new song release
03 May, 2019 09:54:34 AM

ਮੁੰਬਈ(ਬਿਊਰੋ)— ਅਜੇ ਦੇਵਗਨ ਇਕ ਵਾਰ ਫਿਰ ਆਪਣੇ ਰੋਮਾਂਟਿਕ ਕਾਮੇਡੀ ਦੇ ਤੜਕੇ ਨਾਲ ਬਾਕਸ ਆਫਿਸ 'ਤੇ ਧਮਾਲ ਮਚਾਉਣ ਲਈ ਤਿਆਰ ਹਨ। ਫਿਲਮ 'ਦੇ ਦੇ ਪਿਆਰ ਦੇ' ਦੇ ਹੁਣ ਤੱਕ ਸਾਹਮਣੇ ਆਏ ਸਾਰੇ ਗੀਤ ਲੋਕਾਂ ਨੂੰ ਕਾਫੀ ਪਸੰਦ ਆਏ ਹਨ, ਉਥੇ ਹੀ ਹੁਣ ਫਿਲਮ ਦਾ ਇਕ ਕਾਫੀ ਭਾਵੁਕ ਗੀਤ 'ਚਲੇ ਆਣਾ' ਰਿਲੀਜ਼ ਹੋਇਆ ਹੈ। ਇਸ ਨਵੇਂ ਰਿਲੀਜ਼ ਗੀਤ 'ਚ ਅਜੇ ਦੇਵਗਨ ਆਪਣੇ ਵਲੋਂ 26 ਸਾਲ ਛੋਟੀ ਰਕੁਲ ਪ੍ਰੀਤ ਸਿੰਘ ਦੇ ਪਿਆਰ ਦੀ ਜੁਦਾਈ 'ਚ ਡੂਬੇ ਨਜ਼ਰ ਆ ਰਹੇ ਹਨ ਤਾਂ ਉਥੇ ਹੀ ਰਕੁਲ ਦੀ ਬੇਚੈਨੀ ਵੀ ਅਜੇ ਲਈ ਘੱਟ ਨਹੀਂ ਹੈ। ਇਹ ਗੀਤ ਸੇਡ ਸਾਂਗ ਹੁੰਦੇ ਹੋਏ ਵੀ ਉਦਾਸੀ ਨਹੀਂ ਸਗੋਂ ਦਿਲ 'ਚ ਕਈ ਤਰ੍ਹਾਂ ਦੇ ਇਮੋਸ਼ਨ ਜਗਾਉਣ ਵਾਲਾ ਹੈ।

ਇਸ ਗੀਤ ਦੀ ਗੱਲ ਕਰੀਏ ਤਾਂ ਇਸ ਨੂੰ ਪਲੇਬੈਕ ਸਿੰਗਰ ਅਰਮਾਨ ਮਲਿਕ ਨੇ ਗਾਇਆ ਹੈ।  ਗੀਤ ਦਾ ਮਿਊਜ਼ਿਕ ਅਰਮਾਨ ਦੇ ਭਰਾ ਅਮਾਨ ਮਲਿਕ ਨੇ ਦਿੱਤਾ ਹੈ। ਗਾਨੇ ਦੇ ਬੋਲ ਗੀਤਕਾਰ ਕੁਣਾਲ ਵਰਮਾ ਨੇ ਲਿਖੇ ਹਨ ਤਾਂ ਉਥੇ ਹੀ ਇਸ ਗੀਤ ਨੂੰ ਟੀ ਸੀਰੀਜ ਮਿਊਜ਼ਿਕ ਲੇਬਲ ਤਹਿਤ ਲਾਂਚ ਕੀਤਾ ਗਿਆ ਹੈ। ਦੱਸ ਦੇਈਏ ਕਿ ਹੁਣ ਤੱਕ 'ਦੇ ਦੇ ਪਿਆਰ ਦੇ' ਦੇ ਤਿੰਨ ਗੀਤ ਰਿਲੀਜ਼ ਹੋ ਚੁੱਕੇ ਹਨ ਅਤੇ ਇਹ ਸਾਰੇ ਹੀ ਗੀਤ ਲੋਕਾਂ ਨੂੰ ਕਾਫੀ ਪਸੰਦ ਆਏ ਹਨ। ਫਿਲਮ 'ਦੇ ਦੇ ਪਿਆਰ ਦੇ' 17 ਮਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।


Tags: De De Pyaar DeChale AanaAjay DevgnTabuRakul PreetArmaan MalikAmaal MallikKunaal V

Edited By

Manju

Manju is News Editor at Jagbani.