ਨਵੀਂ ਦਿੱਲੀ(ਬਿਊਰੋ)— ਮਿਸ ਇੰਡੀਆ ਯੂ. ਕੇ. ਰਹਿ ਚੁੱਕੀ ਡਿਆਨਾ ਉੱਪਲ ਫਿਲਮ ਨਿਰਦੇਸ਼ਨ ਦੀ ਦੁਨੀਆ 'ਚ ਕਦਮ ਰੱਖਣ ਜਾ ਰਹੀ ਹੈ। ਸੂਤਰਾਂ ਮੁਤਾਬਕ ਉਹ ਫਿਲਮਾਂ 'ਚ ਹੱਥ ਆਜਮਾਉਣਾ ਚਾਹੁੰਦੀ ਹੈ। ਖਬਰਾਂ ਦੀ ਮੰਨੀਏ ਤਾਂ ਉਹ ਭਾਰਤ ਦੇ ਨਾਰਥ-ਵੈਸਟਰਨ ਹਿੱਸੇ ਦੀ ਰਹਿਣ ਵਾਲੀ ਬੰਜਾਰਾ ਕਮਿਊਨਿਟੀ 'ਤੇ ਇਕ ਡਾਕੂਮੈਂਟਰੀ ਦੀ ਸ਼ੂਟਿੰਗ ਸ਼ੁਰੂ ਕਰੇਗੀ।

ਹਾਲ ਹੀ 'ਚ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਸ ਲਹਿੰਗਾ ਪਾਇਆ ਹੋਇਆ ਹੈ। ਇਸ ਅੰਦਾਜ਼ 'ਚ ਡਿਆਨਾ ਕਾਫੀ ਖੂਬਸੂਰਤ ਲੱਗ ਰਹੀ ਹੈ।

ਦੱਸਣਯੋਗ ਹੈ ਕਿ ਡਿਆਨਾ ਰਾਜਸਥਾਨ 'ਚ ਸ਼ੂਟਿੰਗ ਕਰੇਗੀ। ਉਹ ਰਾਜਸਥਾਨ ਦੇ ਵੱਡੇ ਸ਼ਹਿਰਾਂ 'ਚ ਸ਼ੂਟਿੰਗ ਕਰਨਾ ਚਾਹੁੰਦੀ ਹੈ। ਇਥੇ ਉਹ ਤਕਰੀਬਨ 3 ਹਫਤਿਆਂ ਤੱਕ ਬੰਜਾਰਿਆਂ ਦੇ ਲਾਈਫ ਸਟਾਈਲ ਨੂੰ ਫਾਲੋ ਕਰੇਗੀ।

ਹਾਲ ਹੀ 'ਚ ਇਕ ਇੰਟਰਵਿਊ ਦੌਰਾਨ ਡਿਆਨਾ ਨੇ ਦੱਸਿਆ, ''ਮੈਂ ਬਹੁਤ ਕਰੀਬ ਤੋਂ ਬੰਜਾਰਿਆਂ ਦੇ ਜੀਵਨ ਅਤੇ ਉਨ੍ਹਾਂ ਦੇ ਰਹਿਣ-ਸਹਿਣ ਨੂੰ ਦਿਖਾਵਾਂਗੀ।

ਇਸ 'ਚ ਅਸੀਂ ਇਹ ਵੀ ਦਿਖਾਵਾਂਗੇ ਕਿ ਸਰਕਾਰ ਇਨ੍ਹਾਂ ਨਾਲ ਕਿਸ ਹੱਦ ਤੱਕ ਤੇ ਕਿਵੇਂ ਮਦਦ ਕਰ ਰਹੀ ਹੈ।''