FacebookTwitterg+Mail

'ਡੀਅਰ ਜ਼ਿੰਦਗੀ' ਭਾਰਤ ਵਿਚ ਗੂਗਲ ਪਲੇਅ 'ਤੇ ਸਭ ਤੋਂ ਲੋਕਪ੍ਰਿਯ ਫਿਲਮ

dear zindagi
02 December, 2017 09:48:35 AM

ਨਵੀਂ ਦਿੱਲੀ(ਬਿਊਰੋ)— ਗੂਗਲ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਹੈ ਕਿ 'ਡੀਅਰ ਜ਼ਿੰਦਗੀ' ਭਾਰਤ ਵਿਚ ਗੂਗਲ ਪਲੇਅ 'ਤੇ ਸਾਲ ਦੀ ਸਭ ਤੋਂ ਲੋਕਪ੍ਰਿਯ ਫਿਲਮ ਬਣ ਗਈ ਹੈ। ਇਸ ਦੇ ਬਾਅਦ, ਮਜ਼ਬੂਤ ਮਹਿਲਾ ਪਾਤਰਾਂ ਵਾਲੀਆਂ ਫਿਲਮਾਂ 'ਮੋਆਨਾ' ਅਤੇ 'ਵੰਡਰ ਵੂਮੈਨ' ਹਨ। ਕੰਪਨੀ ਨੇ ਕਿਹਾ ਕਿ 'ਫੋਟੋ ਐਡੀਟਰ-ਬਿਊਟੀ ਕੈਮਰਾ ਐਂਡ ਫੋਟੋ ਫਿਲਟਰ' ਅਤੇ 'ਮੈਸੰਜਰ ਲਾਈਟ' 2017 ਵਿਚ ਚੋਟੀ ਦੇ ਟ੍ਰੇਡਿੰਗ ਐਪ ਰਹੇ।
ਸਥਾਨਕ ਰੂਪ ਨਾਲ ਵਿਕਸਤ ਬਾਹੂਬਲੀ-ਦਿ ਗੇਮ ਨੇ 'ਡਬਲਿਊ ਡਬਲਿਊ ਚੈਂਪੀਅਨਜ਼, ਸੁਪਰ ਮਾਰੀਓ ਰਨ ਅਤੇ ਪਾਕੇਮਨ ਡਿਊਲ ਵਰਗੀਆਂ ਕੌਮਾਂਤਰੀ ਖੇਡਾਂ ਨੂੰ ਮਾਤ ਦੇ ਦਿੱਤੀ। ਜ਼ਿਕਰਯੋਗ ਹੈ ਕਿ ਗੂਗਲ ਹਰੇਕ ਸਾਲ ਆਪਣੀ ਡਿਜੀਟਲ ਵੰਡ ਸੇਵਾ ਗੂਗਲ ਪਲੇਅ 'ਤੇ ਸਭ ਤੋਂ ਵੱਧ ਲੋਕਪ੍ਰਿਯ ਐਪਸ, ਗੇਮਸ, ਮਿਊਜ਼ਿਕ, ਮੂਵੀਜ਼ ਅਤੇ ਕਿਤਾਬਾਂ ਦੀ ਸੂਚੀ ਪ੍ਰਕਾਸ਼ਿਤ ਕਰਦਾ ਹੈ। ਕੰਪਨੀ ਨੇ ਕਿਹਾ ਕਿ ਕਰਨ ਜੌਹਰ, ਰਿਸ਼ੀ ਕਪੂਰ ਅਤੇ ਰਘੁਰਾਮ ਜੀ ਰਾਜਨ ਦੇ ਐਡੀਸ਼ਨਾਂ ਸਮੇਤ ਭਾਰਤੀ ਲੇਖਕ ਚੋਟੀ ਦੀਆਂ 5 ਕਿਤਾਬਾਂ ਦੀ ਸੂਚੀ ਵਿਚ ਸਭ ਤੋਂ ਉੱਪਰ ਰਹੇ।


Tags: Dear ZindagiRishi KapoorKaran Joharਡੀਅਰ ਜ਼ਿੰਦਗੀਕਰਨ ਜੌਹਰ ਰਿਸ਼ੀ ਕਪੂਰ