FacebookTwitterg+Mail

ਸ਼ਾਹਰੁਖ-ਆਲੀਆ ਦੀ ਫਿਲਮ 'ਡੀਅਰ ਜ਼ਿੰਦਗੀ' ਦਾ ਪਹਿਲਾ ਲੁੱਕ ਆਇਆ ਸਾਹਮਣੇ

    4/5
20 July, 2016 12:08:31 PM

ਮੁੰਬਈ— ਬਾਲੀਵੁੱਡ ਫਿਲਮ 'ਇੰਗਲਿਸ਼-ਵਿੰਗਲਿਸ਼' ਦੀ ਮਸ਼ਹੂਰ ਨਿਰਦੇਸ਼ਕ ਗੌਰੀ ਸ਼ਿੰਦੇ ਦੀ ਆਉਣ ਵਾਲੀ ਫਿਲਮ 'ਡੀਅਰ ਜ਼ਿੰਦਗੀ' ਦਾ ਪਹਿਲਾ ਲੁੱਕ ਸਾਹਮਣੇ ਆ ਗਿਆ ਹੈ, ਜਿਸ 'ਚ ਆਲੀਆ-ਸ਼ਾਹਰੁਖ ਦੇ ਕਿਰਦਾਰਾਂ ਦਾ ਪਤਾ ਚੱਲ ਰਿਹਾ ਹੈ।
ਜਾਣਕਾਰੀ ਅਨੁਸਾਰ ਆਲੀਆ-ਸ਼ਾਹਰੁਖ ਨੇ ਇਸ ਫਿਲਮ ਦੀ ਪਹਿਲੀ ਝਲਕ ਅਨੌਖੇ ਅੰਦਾਜ਼ 'ਚ ਟਵੀਟਰ 'ਤ ਜਾਰੀ ਕੀਤੀ ਹੈ। ਜਿਵੇਂ ਕਿ ਖਬਰਾਂ 'ਚ ਦੱਸਿਆ ਗਿਆ ਸੀ ਕਿ ਇਸ ਫਿਲਮ 'ਚ ਸ਼ਾਹਰੁਖ ਮੈਂਟਰ (ਸਲਾਹਕਾਰ) ਦੀ ਭੂਮਿਕਾ 'ਚ ਨਜ਼ਰ ਆਉਣਗੇ ਅਤੇ ਆਲੀਆ ਉਨ੍ਹਾਂ ਦੀ ਵਿਦਿਆਰਥਨ ਦੇ ਕਿਰਦਾਰ 'ਚ ਨਜ਼ਰ ਆ ਸਕਦੀ ਹੈ, ਤਾਂ ਇਸ ਤਸਵੀਰ ਨੂੰ ਦੇਖ ਕੇ ਵੀ ਕੁਝ ਇਸ ਤਰ੍ਹਾਂ ਦਾ ਹੀ ਲੱਗ ਰਿਹਾ ਹੈ।


Tags: ਆਲੀਆਡੀਅਰ ਜ਼ਿੰਦਗੀਪਹਿਲਾ ਲੁੱਕaliadear zindagifirst look