FacebookTwitterg+Mail

ਸ਼ਾਹਰੁਖ ਦੇ ਜਨਮਦਿਨ ਮੌਕੇ ਰਿਲੀਜ਼ ਹੋਇਆ 'ਡੀਅਰ ਜ਼ਿੰਦਗੀ' ਦਾ ਪਹਿਲਾ ਗੀਤ 'ਲਵ ਯੂ ਜ਼ਿੰਦਗੀ' (ਵੀਡੀਓ)

02 November, 2016 04:27:03 PM
ਮੁੰਬਈ— ਸ਼ਾਹਰੁਖ ਖਾਨ ਦੇ ਜਨਮਦਿਨ ਮੌਕੇ ਆਲੀਆ ਭੱਟ ਨਾਲ ਉਨ੍ਹਾਂ ਦੀ ਅਗਾਮੀ ਫਿਲਮ 'ਡੀਅਰ ਜ਼ਿੰਦਗੀ' ਦਾ ਪਹਿਲਾ ਗੀਤ 'ਲਵ ਯੂ ਜ਼ਿੰਦਗੀ' ਰਿਲੀਜ਼ ਕਰ ਦਿੱਤਾ ਗਿਆ ਹੈ। ਇਸ ਫਿਲਮ ਦਾ ਦਰਸ਼ਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਕਿਉਂਕਿ ਸ਼ਾਹਰੁਖ ਤੇ ਆਲੀਆ ਪਹਿਲੀ ਵਾਰ ਇਸ ਫਿਲਮ 'ਚ ਇਕੱਠੇ ਨਜ਼ਰ ਆ ਰਹੇ ਹਨ।
ਆਲੀਆ ਨੇ ਟਵੀਟ ਕਰਕੇ ਇਸ ਗੀਤ ਨੂੰ ਸ਼ੇਅਰ ਵੀ ਕੀਤਾ ਹੈ। ਇਹ ਗੀਤ ਤੁਹਾਡੇ ਮੂਡ ਨੂੰ ਤਾਜ਼ਾ ਕਰ ਦੇਵੇਗਾ। ਗੀਤ ਕਾਫੀ ਫਰੈੱਸ਼ ਹੈ ਤੇ ਗੀਤ ਦੇ ਟਾਈਟਲ ਦੇ ਹੀ ਮੁਤਾਬਕ ਗੀਤ ਨੂੰ ਦੇਖ ਕੇ ਇਹ ਲੱਗ ਰਿਹਾ ਹੈ ਕਿ ਆਲੀਆ ਆਪਣੀ ਜ਼ਿੰਦਗੀ ਨੂੰ ਬਹੁਤ ਇੰਜੁਆਏ ਕਰ ਰਹੀ ਹੈ।
ਗੀਤ ਨੂੰ ਅਮਿਤ ਤ੍ਰਿਵੇਦੀ ਨੇ ਕੰਪੋਜ਼ ਕੀਤਾ ਹੈ ਤੇ ਗੀਤ ਨੂੰ ਆਵਾਜ਼ ਜਸਲੀਨ ਕੌਰ ਨੇ ਦਿੱਤੀ ਹੈ। 25 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਇਸ ਫਿਲਮ ਨੂੰ 'ਇੰਗਲਿਸ਼-ਵਿੰਗਲਿਸ਼' ਦੇ ਡਾਇਰੈਕਟਰ ਗੌਰੀ ਸ਼ਿੰਦੇ ਨੇ ਡਾਇਰੈਕਟ ਕੀਤਾ ਹੈ। ਇਸ ਫਿਲਮ ਦਾ ਨਿਰਮਾਣ ਕਰਨ ਜੌਹਰ ਦੇ ਪ੍ਰੋਡਕਸ਼ਨ ਹਾਊਸ ਧਰਮਾ ਪ੍ਰੋਡਕਸ਼ਨਜ਼ ਨੇ ਰੈੱਡ ਚਿੱਲੀਜ਼ ਤੇ ਹੋਚ ਨਾਲ ਮਿਲ ਕੇ ਕੀਤਾ ਹੈ।

Tags: ਸ਼ਾਹਰੁਖ ਖਾਨ ਜਨਮਦਿਨ ਡੀਅਰ ਜ਼ਿੰਦਗੀ Shahrukh Khan Dear Zindagi Birthday ਆਲੀਆ ਭੱਟ Alia Bhatt