FacebookTwitterg+Mail

ਮੌਤ ਤੋਂ ਕੁਝ ਘੰਟੇ ਪਹਿਲਾਂ ਰਫੀ ਸਾਹਿਬ ਨੇ ਗਾਇਆ ਸੀ ਫੇਮਸ ਗੀਤ, ਸੁਣੋ ਹੋਰ ਵੀ ਨਗਮੇ (ਵੀਡੀਓ)

death anniversary mohammed rafi
31 July, 2019 04:45:42 PM

ਜਲੰਧਰ (ਬਿਊਰੋ) — ਬਾਲੀਵੁੱਡ ਸਿੰਗਰ ਮਹੁਮੰਦ ਰਫੀ ਹਿੰਦੀ ਸਿਨੇਮਾ ਦੇ ਮਹਾਨ ਸਿੰਗਰਾਂ 'ਚੋਂ ਇਕ ਮੰਨੇ ਜਾਂਦੇ ਹਨ। 'ਆਨੇ ਸੇ ਉਸ ਕੇ ਆਏ ਬਹਾਰ, ਜਾਨੇ ਸੇ ਉਨ ਕੇ ਜਾਏ ਬਹਾਰ...' ਸੁਰਾਂ ਦੇ ਸਰਤਾਜ ਮਹੁਮੰਦ ਰਫੀ ਸਾਹਿਬ ਦੀ ਅੱਜ 39ਵੀਂ ਬਰਸੀ ਹੈ। ਜੀ ਹਾਂ, ਇਸ ਮਹਾਨ ਸਿੰਗਰ ਨੇ 31 ਜੁਲਾਈ 1980 ਨੂੰ ਇਸ ਦੁਨੀਆ ਨੂੰ ਅਲਵਿਦਾ ਆਖ ਦਿੱਤਾ ਸੀ ਪਰ ਅੱਜ ਵੀ ਉਨ੍ਹਾਂ ਦੇ ਬਿਹਤਰੀਨ ਗੀਤ ਸਾਡੇ ਦਿਲਾਂ 'ਤੇ ਰਾਜ ਕਰਦੇ ਹਨ। ਮਹੁਮੰਦ ਰਫੀ ਦਾ ਗਲਾ ਅਜਿਹਾ ਸੀ ਜਿਵੇਂ ਉਨ੍ਹਾਂ ਦੇ ਗੀਤਾਂ 'ਚ ਖੁਦ ਸਰਸਵਤੀ ਵਿਰਾਜਮਾਨ ਹੋਵੇ। ਇਸੇ ਕਾਰਨ ਕਿਸੇ ਨੇ ਕਿਹਾ ਸੀ ਕਿ ਜੇਕਰ ਪ੍ਰਮਾਤਮਾ ਦੀ ਆਵਾਜ਼ ਕੋਈ ਸੁਣ ਸਕਦਾ ਹੈ ਤਾਂ ਉਸ ਦੀ ਆਵਾਜ਼ ਬਿਲਕੁਲ ਮਹੁਮੰਦ ਰਫੀ ਵਾਂਗ ਹੀ ਹੋਵੇਗੀ ਅਤੇ ਇਹ 100 ਪ੍ਰਤੀਸ਼ਤ ਸੱਚ ਹੈ। ਜੀ ਹਾਂ, ਮਹੁਮੰਦ ਰਫੀ ਦੀ ਆਵਾਜ਼ ਇੰਨੀ ਜ਼ਿਆਦਾ ਮਿੱਠੀ ਹੈ ਕਿ ਅੱੱਜ ਵੀ ਲੋਕ ਉਨ੍ਹਾਂ ਦੇ ਗੀਤ ਸੁਣਨੇ ਪਸੰਦ ਕਰਦੇ ਹਨ। ਉਨ੍ਹਾਂ ਨੇ ਹਿੰਦੀ ਗੀਤਾਂ ਦੇ ਨਾਲ-ਨਾਲ ਵਿਦੇਸ਼ੀ ਗੀਤ ਵੀ ਗਾ ਚੁੱਕੇ ਹਨ। 

ਸ਼ਾਇਦ ਹੀ ਤੁਸੀਂ ਜਾਣਦੇ ਹੋਵੋਗੇ ਕਿ ਫਿਲਮ 'ਆਸ-ਪਾਸ' ਦਾ ਗੀਤ ਉਨ੍ਹਾਂ ਦਾ ਆਖਰੀ ਗੀਤ ਸੀ। ਇਸ ਨੂੰ ਰਫੀ ਸਾਹਿਬ ਨੇ ਆਪਣੀ ਮੌਤ ਤੋਂ ਕੁਝ ਘੰਟੇ ਪਹਿਲੇ ਰਿਕਾਰਡ ਕੀਤਾ ਸੀ। ਇਸ ਦੇ ਕੁਝ ਘੰਟਿਆਂ ਬਾਅਦ ਉਨ੍ਹਾਂ ਦਾ ਦਿਹਾਂਤ ਹੋ ਗਿਆ, ਜਿਸ ਤੋਂ ਬਾਅਦ ਇੰਡਸਟਰੀ 'ਚ ਸੋਗ ਦੀ ਲਹਿਰ ਦੌੜ ਉੱਠੀ ਸੀ। ਇਹ ਗੀਤ ਸੀ ਫਿਲਮ 'ਆਸ-ਪਾਸ' ਦਾ 'ਸ਼ਾਮ ਫਿਰ ਕਿਉਂ ਉਦਾਸ ਹੈ ਦੋਸਤ, ਤੂੰ ਕਹੀਂ ਆਸਪਾਸ ਹੈ ਦੋਸਤ'

ਸਾਲ 1966 'ਚ ਰਿਲੀਜ਼ ਹੋਈ ਫਿਲਮ 'ਸੂਰਜ' ਦਾ ਗੀਤ 'ਬਹਾਰੋਂ ਫੂਲ ਬਰਸਾਓ' ਤਾਂ ਹਰ ਕਿਸੇ ਨੇ ਸੁਣਿਆ ਹੀ ਹੋਵੇਗਾ। ਇੰਨਾ ਹੀ ਨਹੀਂ ਅੱਜ ਵੀ ਕਈ ਵਿਆਹਾਂ 'ਚ ਇਸ ਗੀਤ ਨੂੰ ਬਹੁਤ ਹੀ ਸੌਂਕ ਨਾਲ ਲਾਇਆ ਜਾਂਦਾ ਹੈ।

ਰਾਜਕੁਮਾਰ ਦੀ ਫਿਲਮ 'ਹੀਰ ਰਾਂਝਾ' ਸਾਲ 1970 'ਚ ਰਿਲੀਜ਼ ਹੋਈ ਸੀ, ਜਿਸ ਦਾ ਗੀਤ 'ਯੇ ਦੁਨੀਆ ਯੇ ਮਹਿਫਿਲ' ਅੱਜ ਵੀ ਬਹੁਤ ਹੀ ਚਾਅ ਨਾਲ ਸੁਣਦੇ ਹਨ। 

ਸਾਲ 1969 'ਚ ਆਈ ਫਿਲਮ 'ਪ੍ਰਿੰਸ' ਦਾ ਗੀਤ ਤਾਂ ਤੁਸੀਂ ਸੁਣਿਆ ਹੀ ਹੋਵੇਗਾ। ਜੀ ਹਾਂ, 'ਬਦਨ ਪੇ ਸਿਤਾਰੇ ਲਪੇਟੇ ਹੁਏ' ਵੀ ਗੀਤ ਮਹੁਮੰਦ ਰਫੀ ਨੇ ਗਾਇਆ ਹੈ।

ਫਿਲਮ 'ਤਾਜਮਹਿਲ' ਦਾ ਗੀਤ 'ਜੋ ਵਾਦਾ ਕੀਯਾ ਨਿਭਾਣਾ ਪੜੇਗਾ' ਨੂੰ ਲਤਾ ਮੰਗੇਸ਼ਕਰ ਤੇ ਮਹੁਮੰਦ ਰਫੀ ਨੇ ਆਪਣੀ ਮਿੱਠੜੀ ਆਵਾਜ਼ 'ਚ ਗਾਇਆ ਸੀ।

ਸਾਲ 1971 'ਚ ਰਾਜੇਂਦਰ ਕੁਮਾਰ ਤੇ ਸਾਧਨਾ ਦੀ ਫਿਲਮ 'ਆਪ ਆਏ ਤੋ ਬਾਹਰ ਆਈ' ਦਾ ਗੀਤ 'ਮੁਝੇ ਤੇਰੀ ਮੁਹੱਬਤ ਕਾ ਸਹਾਰਾ' ਤਾਂ ਤੁਹਾਨੂੰ ਯਾਦ ਹੋਵੇਗਾ। ਇਹ ਕਲਾਸਿਕ ਗੀਤ ਸੁਣ ਕੇ ਤੁਸੀਂ ਜ਼ਰੂਰ ਹੀ ਰੋ ਪਵੋਗੇ।


Tags: Death AnniversaryMohammed RafiTu Kahin Aas Paas HaiMujhe Teri Mohabbat Ka SaharaJo Wada KiyaBadan Pe Sitare Lapete Huye

Edited By

Sunita

Sunita is News Editor at Jagbani.