ਜਲੰਧਰ (ਬਿਊਰੋ) - ਵੱਖ-ਵੱਖ ਗੀਤਾਂ ਨਾਲ ਸੰਗੀਤ ਜਗਤ 'ਚ ਮਕਬੂਲ ਹੋਣ ਵਾਲੇ ਗਾਇਕਾ ਦੇਬੀ ਮਖਸੂਸਪੁਰੀ ਅਤੇ ਰਣਜੀਤ ਰਾਣਾ ਦਾ ਨਵਾਂ ਗੀਤ 'ਤੇਰੀਆਂ ਗੱਲਾਂ' ਰਿਲੀਜ਼ ਹੋਇਆ ਹੈ, ਜਿਸ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਦੇਬੀ ਮਖਸੂਸਪੁਰੀ ਅਤੇ ਰਣਜੀਤ ਰਾਣਾ ਦੇ ਇਸ ਗੀਤ ਦੀ ਉਡੀਕ ਲੰਬੇ ਸਮੇਂ ਤੋਂ ਦੋਵੇਂ ਗਾਇਕਾਂ ਦੇ ਪ੍ਰਸ਼ੰਸਕਾਂ ਵੱਲੋਂ ਕੀਤੀ ਜਾ ਰਹੀ ਹੈ। ਗੀਤ 'ਤੇਰੀਆਂ ਗੱਲਾਂ' ਦੇ ਬੋਲ ਅਤੇ ਕੰਪੋਜ਼ ਦੇਬੀ ਮਖਸੂਪੁਰੀ ਵੱਲੋਂ ਕੀਤਾ ਗਿਆ ਹੈ, ਜਦੋਂ ਕਿ ਰਣਜੀਤ ਰਾਣਾ ਅਤੇ ਦੇਬੀ ਮਖਸੂਸਪੁਰੀ ਦੋਵਾਂ ਨੇ ਮਿਲ ਕੇ ਇਸ ਗੀਤ ਨੂੰ ਗਾਇਆ ਹੈ। ਜੱਸੀ ਬ੍ਰੋਜ਼ ਵੱਲੋਂ ਗੀਤ ਦੇ ਮਿਊਜ਼ਿਕ ਨੂੰ ਤਿਆਰ ਕੀਤਾ ਗਿਆ ਹੈ, ਜਿਸ ਦੀ ਵੀਡੀਓ ਆਰ. ਸਵਾਮੀ ਵੱਲੋਂ ਤਿਆਰ ਕੀਤਾ ਗਿਆ ਹੈ।
ਦੱਸਣਯੋਗ ਹੈ ਕਿ ਰਣਜੀਤ ਰਾਣਾ ਅਤੇ ਦੇਬੀ ਮਖਸੂਸਪੁਰੀ ਦੋਵਾਂ ਦੇ ਇਕੱਲੇ-ਇਕੱਲੇ ਗਾਏ ਗੀਤਾਂ ਨੂੰ ਤਾਂ ਦਰਸ਼ਕਾਂ ਵੱਲੋਂ ਬਹੁਤ ਪਸੰਦ ਕੀਤਾ ਗਿਆ ਹੈ। ਹੁਣ ਇਹ ਦੇਖਣਾ ਕਾਫੀ ਦਿਲਚਸਪ ਹੋਵੇਗਾ ਕਿ ਦੋਵਾਂ ਵਲੋਂ ਗਾਏ ਇਸ ਗੀਤ ਨੂੰ ਦਰਸ਼ਕ ਕਿੰਨਾ ਕੁ ਪੰਸਦ ਕਰਦੇ ਹਨ।