FacebookTwitterg+Mail

ਗੀਤ 'ਸਰਦਾਰ' ਸਰੋਤਿਆਂ ਦੀ ਪਸੰਦ 'ਤੇ ਖਰਾ ਉਤਰਿਆ : ਦੀਪ ਢਿੱਲੋਂ

09 May, 2017 09:00:04 AM
ਜਲੰਧਰ— ਪੰਜਾਬੀ ਗਾਇਕੀ 'ਚ ਵਿਸ਼ੇਸ਼ ਪਛਾਣ ਰੱਖਣ ਵਾਲੀ ਜੋੜੀ ਦੀਪ ਢਿੱਲੋਂ-ਜੈਸਮੀਨ ਜੱਸੀ ਨੇ 'ਹਾਜ਼ਰੀ', 'ਹਾਜ਼ਰੀ-2', 'ਰੀਲ ਟੂ ਚਿਪ', 'ਜੱਟ', 'ਜਵਾਨੀ', 'ਨਜ਼ਾਰੇ', 'ਬੈਸਟ ਫ਼ਰੈਂਡ', 'ਦਿਓਰ ਦਾ ਵਿਆਹ', 'ਪੀ. ਜੀ', 'ਫ਼ੋਰਡ', 'ਲੁਕਣ ਕਿਤੇ ਨੀ ਦੇਣੇ ਮੈਂ ਵੇਖੀ ਡਾਂਗਾਂ ਖੜਕਦੀਆਂ', 'ਤੇਰੀ ਬੇਬੇ ਲਿਬੜੀ-ਤਿੱਬੜੀ ਜਿਹੀ ਮੈਨੂੰ ਗਲ ਨਾਲ ਲਾਉਂਦੀ ਐ', 'ਕੁੜਤਾ-ਪਜਾਮਾ', 'ਪੱਗ-ਲਹਿੰਗਾ' ਕੈਸਿਟਾਂ/ਗੀਤਾਂ ਨਾਲ ਸਰੋਤਿਆਂ ਦਾ ਰੱਜਵਾਂ ਪਿਆਰ ਪ੍ਰਾਪਤ ਕਰਨ ਤੋਂ ਬਾਅਦ ਪੰਜਾਬ ਦੇ ਉਘੇ ਪੇਸ਼ਕਾਰ ਬੰਟੀ ਬੈਂਸ ਦੀ ਪ੍ਰੋਡਕਸ਼ਨ ਅਤੇ ਹੈਮੀ ਕਾਹਲੋਂ ਵੱਲੋਂ ਤਿਆਰ ਕੀਤਾ ਇਕ ਗੀਤ 'ਸਰਦਾਰ' ਲੈ ਕੇ ਦੀਪ ਢਿੱਲੋਂ ਸਰੋਤਿਆਂ ਦੇ ਰੂ-ਬ-ਰੂ ਹੋਏ ਹਨ। ਇਸ ਗੀਤ ਨੂੰ ਜਿੰਦਰ ਖਾਨਪੁਰੀ ਨੇ ਲਿਖਿਆ ਤੇ ਮਿਊਜ਼ਿਕ ਨੇਸ਼ਨ ਬ੍ਰਦਰਜ਼ ਵੱਲੋਂ ਤਿਆਰ ਕੀਤਾ ਗਿਆ ਹੈ। ਸਰਦਾਰ ਬੰਦੇ ਦੀ ਸਿਫ਼ਤ ਬਿਆਨ ਕਰਦੇ ਇਸ ਗੀਤ ਨੂੰ ਸਿਰਫ਼ 4 ਦਿਨਾਂ 'ਚ ਲੱਖਾਂ ਦਰਸ਼ਕਾਂ ਨੇ ਪਸੰਦ ਕੀਤਾ ਹੈ।

Tags: Deep DhillonSardarBunty Bains Aman SainiConceived Hammy KahlonJinder Khanpuriਦੀਪ ਢਿੱਲੋਂ ਸਰਦਾਰ