ਜਲੰਧਰ (ਬਿਊਰੋ) — ਪੰਜਾਬੀ ਗਾਇਕਾ ਮਿਸ ਪੂਜਾ ਪੰਜਾਬੀ ਸੰਗੀਤ ਜਗਤ 'ਚ ਲੰਬੇ ਸਮੇਂ ਤੋਂ ਦਰਸ਼ਕਾਂ ਦੇ ਦਿਲਾਂ 'ਚ ਖਾਸ ਜਗ੍ਹਾ ਬਣਾਈ ਹੋਈ ਹੈ। ਮਿਸ ਪੂਜਾ ਅਨੇਕਾਂ ਹੀ ਹਿੱਟ ਗੀਤ ਦੇ ਚੁੱਕੇ ਹਨ ਅਤੇ ਬਹੁਤ ਸਾਰੇ ਗਾਇਕਾਂ ਤੇ ਸੰਗੀਤਕਾਰਾਂ ਨਾਲ ਕੋਲੈਬੋਰੇਟ ਕਰ ਚੁੱਕੇ ਹਨ। ਹੁਣ ਮਿਸ ਪੂਜਾ ਗਾਇਕ ਅਤੇ ਸੰਗੀਤਕਾਰ ਦੀਪ ਜੰਡੂ ਨਾਲ ਧਮਾਲ ਮਚਾਉਣ ਲਈ ਆ ਰਹੀ ਹੈ। ਉਹ ਵੀ ਇਕ ਦੋ ਗੀਤਾਂ ਨਾਲ ਨਹੀਂ ਸਗੋਂ ਬਹੁਤ ਜਲਦ ਪੂਰੀ ਐਲਬਮ ਸੁਣਨ ਨੂੰ ਮਿਲੇਗੀ। ਇਸ ਬਾਰੇ ਜਾਣਕਾਰੀ ਦੀਪ ਜੰਡੂ ਨੇ ਆਪਣੇ ਇੰਸਟਾਗ੍ਰਾਮ 'ਤੇ ਤਸਵੀਰ ਸਾਂਝੀ ਕਰਕੇ ਦਿੱਤੀ ਹੈ। ਇਸ ਦੀ ਕੈਪਸ਼ਨ 'ਚ ਦੀਪ ਜੰਡੂ ਨੇ ਲਿਖਿਆ,''ਐਲਬਮ ਮੋਡ ਔਨ, ਬਹੁਤ ਜਲਦ ਤਰੀਕ ਦਾ ਐਲਾਨ ਕਰਾਂਗੇ।'' ਮਿਸ ਪੂਜਾ ਨੇ ਵੀ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਸਾਂਝੀ ਕਰਕੇ ਇਸ ਨਵੇਂ ਗੀਤ ਦੇ ਸੰਕੇਤ ਦਿੱਤੇ ਹਨ।
ਹੁਣ ਦੇਖਣਾ ਹੋਵੇਗਾ ਮਿਸ ਪੂਜਾ ਅਤੇ ਦੀਪ ਜੰਡੂ ਕਦੋਂ ਤੱਕ ਦਰਸ਼ਕਾਂ ਲਈ ਨਵਾਂ ਗੀਤ ਲੈ ਕੇ ਆਉਂਦੇ ਹਨ। ਦੀਪ ਜੰਡੂ ਲਈ ਸਾਲ 2019 ਬਹੁਤ ਹੀ ਖਾਸ ਰਿਹਾ ਹੈ। ਬਹੁਤ ਸਾਰੇ ਗੀਤ ਇਸ ਸਾਲ ਕਈ ਕਲਾਕਾਰਾਂ ਨਾਲ ਮਿਲ ਕੇ ਉਨ੍ਹਾਂ ਬਲਾਕਬਸਟਰ ਹਿੱਟ ਦਿੱਤੇ ਹਨ। ਹੁਣ ਮਿਸ ਪੂਜਾ ਨਾਲ ਉਨ੍ਹਾਂ ਦੇ ਗੀਤ ਦਾ ਫੈਨਜ਼ ਵੱਲੋਂ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ।