FacebookTwitterg+Mail

ਜੋ ਕਰਦੇ ਨੇ ਯਾਰੀ 'ਚ ਚੀਟ, ਉਨ੍ਹਾਂ ਲਈ 'ਸਨੇਕ' ਲੈ ਕੇ ਆਇਆ ਦੀਪ (ਵੀਡੀਓ)

deep jandu new song snake out now
25 March, 2019 10:14:25 PM

ਜਲੰਧਰ (ਬਿਊਰੋ)— ਪੰਜਾਬੀ ਮਿਊਜ਼ਿਕ ਡਾਇਰੈਕਟਰ ਤੇ ਸਿੰਗਰ ਦੀਪ ਜੰਡੂ ਦੇ ਗੀਤ ਨੌਜਵਾਨਾਂ ਵਲੋਂ ਖੂਬ ਪਸੰਦ ਕੀਤੇ ਜਾਂਦੇ ਹਨ। ਹਾਲ ਹੀ 'ਚ ਦੀਪ ਜੰਡੂ ਦਾ ਨਵਾਂ ਗੀਤ 'ਸਨੇਕ' ਰਿਲੀਜ਼ ਹੋਇਆ ਹੈ, ਜਿਸ ਨੂੰ ਉਨ੍ਹਾਂ ਦੇ ਫੈਨਜ਼ ਭਰਵਾਂ ਹੁੰਗਾਰਾ ਦੇ ਰਹੇ ਹਨ। 'ਸਨੇਕ' ਗੀਤ ਉਨ੍ਹਾਂ ਲੋਕਾਂ 'ਤੇ ਬਣਾਇਆ ਗਿਆ ਹੈ, ਜੋ ਯਾਰੀ 'ਚ ਚੀਟ ਕਰਦੇ ਹਨ ਤੇ ਆਪਣਿਆਂ ਨੂੰ ਧੋਖਾ ਦਿੰਦੇ ਹਨ। ਦੀਪ ਜੰਡੂ ਦੇ ਨਾਲ ਇਸ ਗੀਤ 'ਚ ਗੀਤਾਂ ਦੀ ਮਸ਼ੀਨ ਯਾਨੀ ਕਿ ਕਰਨ ਔਜਲਾ ਦੀ ਰੈਪ ਵੀ ਸੁਣਨ ਨੂੰ ਮਿਲ ਰਹੀ ਹੈ। ਨਾਲ ਹੀ ਇਸ ਗੀਤ ਦੇ ਬੋਲ ਵੀ ਕਰਨ ਔਜਲਾ ਨੇ ਲਿਖੇ ਹਨ।

'ਸਨੇਕ' ਗੀਤ ਦਾ ਮਿਊਜ਼ਿਕ ਸੰਗਰਾ ਵਾਈਬਸ ਨੇ ਦਿੱਤਾ ਹੈ, ਜਿਸ ਨੂੰ ਪ੍ਰੋਡਿਊਸਰ ਪਰਮਾ ਮਿਊਜ਼ਿਕ ਨੇ ਕੀਤਾ ਹੈ। ਗੀਤ ਦੀ ਵੀਡੀਓ ਰੁਪਨ ਬਲ, ਰੁਬਲ ਜੀ. ਟੀ. ਆਰ. ਤੇ ਡਾਇਰੈਕਟਰ ਵਿਜ਼ ਨੇ ਬਣਾਈ ਹੈ। 'ਸਨੇਕ' ਗੀਤ ਓਪਿੰਦਰ ਧਾਲੀਵਾਲ ਤੇ ਰਾਇਲ ਮਿਊਜ਼ਿਕ ਗੈਂਗ ਦੀ ਪੇਸ਼ਕਸ਼ ਹੈ। ਯੂਟਿਊਬ 'ਤੇ ਦੀਪ ਜੰਡੂ ਦਾ 'ਸਨੇਕ' ਗੀਤ ਰਾਇਲ ਮਿਊਜ਼ਿਕ ਗੈਂਗ (ਆਰ. ਐੱਮ. ਜੀ.) ਦੇ ਬੈਨਰ ਹੇਠ ਰਿਲੀਜ਼ ਹੋਇਆ ਹੈ, ਜਿਸ ਨੂੰ ਖੂਬ ਸ਼ੇਅਰ ਤੇ ਲਾਈਕ ਕੀਤਾ ਜਾ ਰਿਹਾ ਹੈ। ਗੀਤ ਦੀ ਟੀਮ ਦੀ ਗੱਲ ਕਰੀਏ ਤਾਂ ਇਸ ਗੀਤ ਨੂੰ ਬਣਾਉਣ 'ਚ ਪ੍ਰਿਤ, ਦੀਪ ਰਿਹਾਨ, ਸੁੱਖ ਬਾਜਵਾ ਤੇ ਸੰਦੀਪ ਰਿਹਾਨ ਦਾ ਵੀ ਯੋਗਦਾਨ ਰਿਹਾ ਹੈ।


Tags: deep jandukaran aujlasnakeparma musicsangra vibespritroyal music gang

Edited By

Rahul Singh

Rahul Singh is News Editor at Jagbani.