FacebookTwitterg+Mail

ਜ਼ਿੰਦਗੀ ਦੇ ਉਤਾਰ-ਚੜ੍ਹਾਅ ਨੂੰ ਦਿਖਾਉਂਦਾ ਦੀਪ ਜੰਡੂ ਦਾ ਗੀਤ 'ਅੱਪ ਐਂਡ ਡਾਊਨ' ਹੋਇਆ ਰਿਲੀਜ਼ (ਵੀਡੀਓ)

deep jandu new song up and down
06 April, 2018 07:52:29 PM

ਜਲੰਧਰ (ਬਿਊਰੋ)— ਪ੍ਰਸਿੱਧ ਪੰਜਾਬੀ ਸੰਗੀਤਕਾਰ ਤੇ ਗਾਇਕ ਦੀਪ ਜੰਡੂ ਦਾ ਨਵਾਂ ਗੀਤ 'ਅੱਪ ਐਂਡ ਡਾਊਨ' ਰਿਲੀਜ਼ ਹੋਇਆ ਹੈ। ਇਸ ਗੀਤ 'ਚ ਦੀਪ ਜੰਡੂ ਨੇ ਜ਼ਿੰਦਗੀ ਦੇ ਉਤਾਰ-ਚੜ੍ਹਾਅ ਨੂੰ ਬਾਖੂਬੀ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਦੀਪ ਜੰਡੂ ਦਾ ਇਹ ਗੀਤ ਉਸ ਦੇ ਪਹਿਲਾਂ ਰਿਲੀਜ਼ ਹੋਏ ਗੀਤਾਂ ਤੋਂ ਕਾਫੀ ਅਲੱਗ ਹੈ। ਸਾਫਟ ਮਿਊਜ਼ਿਕ ਨਾਲ ਉਸ ਦੀ ਗਾਇਕੀ ਸ਼ਾਨਦਾਰ ਲੱਗ ਰਹੀ ਹੈ। ਗੀਤ ਦੇ ਬੋਲ ਕਰਨ ਔਜਲਾ ਨੇ ਲਿਖੇ ਹਨ ਤੇ ਇਸ ਨੂੰ ਸੰਗੀਤ ਖੁਦ ਦੀਪ ਜੰਡੂ ਨੇ ਦਿੱਤਾ ਹੈ।

    'ਅੱਪ ਐਂਡ ਡਾਊਨ' ਗੀਤ ਵੀਡੀਓ— 

ਗੀਤ ਦੀ ਵੀਡੀਓ ਬਹੁਤ ਹੀ ਅਰਬਨ-ਦੇਸੀ ਟੱਚ ਵਾਲੀ ਹੈ, ਜਿਸ ਨੂੰ ਰੁਪਨ ਬਲ ਨੇ ਬਣਾਇਆ ਹੈ। ਯੂਟਿਊਬ 'ਤੇ ਇਹ ਗੀਤ ਰਾਇਲ ਮਿਊਜ਼ਿਕ ਗੈਂਗ ਦੇ ਬੈਨਰ ਹੇਠ ਰਿਲੀਜ਼ ਹੋਇਆ ਹੈ, ਜਿਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਦੀਪ ਜੰਡੂ ਦਾ ਇਸ ਤੋਂ ਪਹਿਲਾਂ ਰੈਪਰ ਬੋਹੇਮੀਆ ਨਾਲ 'ਗੁਡ ਲਾਈਫ' ਗੀਤ ਰਿਲੀਜ਼ ਹੋਇਆ ਸੀ, ਜਿਸ ਨੂੰ ਯੂਟਿਊਬ 'ਤੇ ਹੁਣ ਤਕ 12 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।


Tags: Deep Jandu Up And Down Rupan Bal Punjabi Song Karan AujlaNew Punjabi Music Videoਮਿਊਜ਼ਿਕ ਅਪਡੇਟਸ

Edited By

Rahul Singh

Rahul Singh is News Editor at Jagbani.