FacebookTwitterg+Mail

ਪਹਿਲੀ ਵਾਰ ਬੇਟੇ ਨਾਲ ਦਿਸੇ ਦੀਪ ਜੰਡੂ, ਤਸਵੀਰ ਵਾਇਰਲ

deep jandu picture with his son viral on social media
18 May, 2019 11:25:52 AM

ਜਲੰਧਰ (ਬਿਊਰੋ) : ਹਮੇਸ਼ਾ ਆਪਣੇ ਗੀਤਾਂ ਨੂੰ ਲੈ ਕੇ ਚਰਚਾ 'ਚ ਰਹਿਣ ਵਾਲੇ ਗਾਇਕ ਦੀਪ ਜੰਡੂ ਸੋਸ਼ਲ ਮੀਡੀਆ 'ਤੇ ਖੂਬ ਸੁਰਖੀਆਂ ਬਟੋਰ ਰਹੇ ਹਨ। ਇਸ ਵਾਰ ਸੁਰਖੀਆਂ ਬਟੋਰਨ ਦਾ ਕਾਰਨ ਉਨ੍ਹਾਂ ਦਾ ਕੋਈ ਗੀਤ ਨਹੀਂ ਸਗੋਂ ਇਕ ਤਸਵੀਰ ਹੈ। ਜੀ ਹਾਂ, ਸੋਸ਼ਲ ਮੀਡੀਆ 'ਤੇ ਦੀਪ ਜੰਡੂ ਦੀ ਇਕ ਨੰਨ੍ਹੇ ਬੱਚੇ ਨਾਲ ਇਕ ਤਸਵੀਰ ਵਾਇਰਲ ਹੋ ਰਹੀ ਹੈ। ਹਾਲਾਂਕਿ ਵਾਇਰਲ ਹੋ ਰਹੀ ਇਸ ਤਸਵੀਰ ਨੂੰ ਲੈ ਕੇ ਦੱਸਿਆ ਜਾ ਰਿਹਾ ਹੈ ਕਿ ਇਹ ਤਸਵੀਰ ਦੀਪ ਜੰਡੂ ਦੇ  ਪੁੱਤਰ ਦੀ ਹੈ। ਜੇਕਰ ਦੀਪ ਜੰਡੂ ਦੇ ਆਫੀਸ਼ੀਅਲ ਇੰਸਟਾਗ੍ਰਾਮ ਅਕਾਊਂਟ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਅਕਾਊਂਟ 'ਤੇ ਅਜਿਹੀ ਕੋਈ ਤਸਵੀਰ ਨਹੀਂ ਹੈ ਪਰ ਸੋਸ਼ਲ ਮੀਡੀਆ 'ਤੇ ਵਾਇਰਲ ਤਸਵੀਰ 'ਚ ਦੀਪ ਜੰਡੂ ਆਪਣੇ ਪੁੱਤਰ ਦੇ ਨਾਲ ਨਜ਼ਰ ਆ ਰਹੇ ਹਨ।

Punjabi Bollywood Tadka
ਦੱਸਣਯੋਗ ਹੈ ਕਿ ਦੀਪ ਜੰਡੂ ਅਜਿਹੇ ਰੈਪਰ ਤੇ ਗਾਇਕ ਹਨ, ਜਿਨ੍ਹਾਂ ਨੇ ਆਪਣੇ ਰੈਪ ਨਾਲ ਸਾਰਿਆਂ ਦਾ ਮਨ ਮੋਹਿਆ ਹੈ। ਦੱਸ ਦਈਏ ਕਿ ਦੀਪ ਜੰਡੂ ਦੀ ਇਹ ਤਸਵੀਰ ਪੁਰਾਣੀ ਹੈ, ਜੋ ਕਿ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਦੱਸਿਆ ਜਾ ਰਿਹਾ ਹੈ ਬੀਤੇ ਸਾਲ ਦੀਪ ਜੰਡੂ ਦੇ ਘਰ ਪੁੱਤਰ ਨੇ ਜਨਮ ਲਿਆ ਸੀ।

Punjabi Bollywood Tadka


Tags: Deep JanduInstagramPicture ViralSocial MediaPunjabi Singer

Edited By

Sunita

Sunita is News Editor at Jagbani.