ਜਲੰਧਰ (ਬਿਊਰੋ) — ਪੰਜਾਬੀ ਗਾਇਕ ਤੇ ਗੀਤਕਾਰ ਦੀਪ ਜੰਡੂ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਬੇਹੱਦ ਹੀ ਖਾਸ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ 'ਚ ਦੀਪ ਜੰਡੂ ਆਪਣੀ ਧਰਮ ਪਤਨੀ ਨਾਲ ਨਜ਼ਰ ਆ ਰਹੇ ਹਨ। ਇਸ ਤਸਵੀਰ ਨੂੰ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ 'ਤੇ ਸ਼ੇਅਰ ਕਰਦਿਆਂ ਉਨ੍ਹਾਂ ਨੇ ਲਿਖਿਆ ਹੈ, 'ਦਿ ਰੀਅਲ ਬੌਸ...।' ਇਸ ਤਸਵੀਰ 'ਚ ਦੋਵੇਂ ਪਤੀ-ਪਤਨੀ ਬਹੁਤ ਹੀ ਖੂਬਸੂਰਤ ਨਜ਼ਰ ਆ ਰਹੇ ਹਨ। ਤਸਵੀਰ 'ਚ ਦੇਖ ਸਕਦੇ ਹੋ ਲੋਕਾਂ ਨੂੰ ਆਪਣੀ ਬੀਟ 'ਤੇ ਨਚਾਉਣ ਵਾਲੇ ਦੀਪ ਜੰਡੂ ਕੁਰਸੀ 'ਤੇ ਬੈਠੇ ਨਜ਼ਰ ਆ ਰਹੇ ਹਨ ਅਤੇ ਉਨ੍ਹਾਂ ਦੀ ਪਤਨੀ ਉਨ੍ਹਾਂ ਨਾਲ ਖੜ੍ਹੇ ਹੋਏ ਨਜ਼ਰ ਆ ਰਹੇ ਹਨ। ਇਸ ਤਸਵੀਰ 'ਤੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੀਆਂ ਨਾਮੀ ਹਸਤੀਆਂ ਨੇ ਚੁਟਕੀ ਲੈਂਦੇ ਹੋਏ ਕੁਮੈਂਟਸ ਰਾਹੀਂ ਆਪਣੀ ਹਾਸੇ ਵਾਲੇ ਰਿਐਕਸ਼ਨ ਦਿੱਤੇ ਹਨ।
![Punjabi Bollywood Tadka](https://static.jagbani.com/multimedia/11_35_18288319500-ll.jpg)
ਦੱਸਣਯੋਗ ਹੈ ਕਿ ਦੀਪ ਜੰਡੂ ਪਹਿਲਾਂ ਵੀ ਬਹੁਤ ਸਾਰੇ ਹਿੱਟ ਗੀਤ 'ਸਨੈਕ', 'ਕਿਉਂ', 'ਅੱਪ ਐਂਡ ਡਾਊਨ', 'ਹੱਦ', 'ਪਾਗੋਲ', 'ਰੈੱਡ ਲਾਈਟ' ਵਰਗੇ ਕਈ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ। ਇਸ ਤੋਂ ਇਲਾਵਾ ਉਹ ਕਈ ਨਾਮੀ ਗਾਇਕਾਂ ਦੇ ਗੀਤਾਂ ਨੂੰ ਮਿਊਜ਼ਿਕ ਦੇ ਚੁੱਕੇ ਹਨ। ਬਹੁਤ ਜਲਦ ਉਹ ਮਿਸ ਪੂਜਾ ਦੇ ਨਾਲ ਗੀਤ ਲੈ ਕੇ ਆ ਰਹੇ ਹਨ, ਜਿਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੀ ਇੰਸਟਾਗ੍ਰਾਮ ਪੋਸਟ ਦੇ ਰਾਹੀਂ ਦਿੱਤੀ ਹੈ।