FacebookTwitterg+Mail

ਸਿੰਗਲ ਟਰੈੱਕ 'ਪੈਸਾ' ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ : ਮਨੋਜ ਸਿੰਘ ਹੈਪੀ

deep sidhu
10 February, 2018 06:25:20 PM

ਜਲੰਧਰ— ਗਾਇਕ ਦੀਪ ਸਿੱਧੂ ਦੇ ਨਵੇਂ ਸਿੰਗਲ ਟਰੈਕ 'ਪੈਸਾ' ਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਐੱਸ. ਪੀ. ਖੇੜਾ ਤੇ ਅਮਰੀਕ ਪੰਡਵਾ ਅਨੁਸਾਰ ਇਸ ਸਿੰਗਲ ਟਰੈਕ ਨੂੰ ਪੇਸ਼ਕਾਰ ਮਨੋਜ ਸਿੰਘ ਹੈਪੀ (ਯੂ. ਐੱਸ. ਏ.) ਪ੍ਰੋਡਿਊਸਰ ਰਾਜੇਸ਼ ਸਪੀਡੋ ਯੂ. ਐੱਸ. ਏ. ਤੇ ਜੀਤ ਰਿਕਾਰਡਜ਼ ਨੇ ਰਿਲੀਜ਼ ਕੀਤਾ ਹੈ ਤੇ ਮਿਊਜ਼ਿਕ ਆਕਾਸ਼ ਵਲੋਂ ਤਿਆਰ ਕੀਤਾ ਗਿਆ ਹੈ ਜਿਸ ਨੂੰ ਗਿੱਲ ਤਲਵੰਡੀ ਫੱਤੂ ਨੇ ਕਲਮਬੱਧ ਕੀਤਾ ਹੈ। ਵੀਡੀਓ ਤੀਸ਼ਾ ਫਿਲਮ ਤੇ ਲਾਲੀ ਬੈਂਸ ਵਲੋਂ ਪੰਜਾਬ ਦੀਆਂ ਵੱਖ-ਵੱਖ ਲੋਕੇਸ਼ਨਾਂ 'ਤੇ ਸ਼ੂਟ ਕੀਤਾ ਗਿਆ ਹੈ ਜੋ ਕਿ ਯੂ ਟਿਊਬ ਦੇ ਨਾਲ-ਨਾਲ ਪੰਜਾਬੀ ਚੈਨਲਾਂ 'ਤੇ ਚੱਲ ਰਿਹਾ ਹੈ। ਇਸ ਸਿੰਗਲ ਟਰੈਕ 'ਚ ਚਰਨਜੀਤ ਝੱਲੀ (ਯੂ. ਐੱਸ. ਏ.), ਪ੍ਰਵੀਨ ਲੱਡੂ (ਯੂ. ਐੱਸ. ਏ.), ਅਸ਼ੋਕ ਮੋਮੀ (ਯੂ. ਐੱਸ. ਏ.), ਸਤਵਿੰਦਰ ਬਾਵਾ ਨੇ ਪੂਰਾ ਸਹਿਯੋਗ ਦਿੱਤਾ ਹੈ।


Tags: Deep Sidhu Paisa Akash DK Lally Bains Punjabi Singer Jeet Records

Edited By

Kapil Kumar

Kapil Kumar is News Editor at Jagbani.