FacebookTwitterg+Mail

ਇਸ ਸਾਲ ਦੀ ਸਭ ਤੋਂ ਚਰਚਿਤ ਫਿਲਮ ਹੋਵੇਗੀ ‘ਜੋਰਾ : ਦਿ ਸੈਕਿੰਡ ਚੈਪਟਰ’

deep sidhu jora the second chapter
05 February, 2020 09:10:44 AM

ਜਲੰਧਰ(ਬਿਊਰੋ)— ਇਸ ਸਾਲ ਦਰਸ਼ਕਾਂ ਨੂੰ ਰੋਮਾਂਟਿਕ, ਕਾਮੇਡੀ ਤੇ ਵਿਆਹਾਂ ਨਾਲ ਸਬੰਧਤ ਫ਼ਿਲਮਾਂ ਦੇ ਨਾਲ-ਨਾਲ ਐਕਸ਼ਨ ਫ਼ਿਲਮਾਂ ਵੀ ਦੇਖਣ ਨੂੰ ਮਿਲਣਗੀਆਂ। ਇਸ ਸਾਲ ਅੱਧੀ ਦਰਜਨ ਤੋਂ ਵੱਧ ਐਕਸ਼ਨ ਫਿਲਮਾਂ ਰਿਲੀਜ਼ ਹੋਣਗੀਆਂ। ਸੋਸ਼ਲ ਮੀਡੀਆ ’ਤੇ ਕੀਤੇ ਗਏ ਇਕ ਸਰਵੇਖਣ ਮੁਤਾਬਕ ਪੰਜਾਬੀ ਫ਼ਿਲਮ ‘ਜੋਰਾ : ਦਿ ਸੈਕਿੰਡ ਚੈਪਟਰ’ ਇਸ ਸਾਲ ਦੀ ਸਭ ਤੋਂ ਵੱਡੀ ਚਰਚਿਤ ਫ਼ਿਲਮ ਸਾਬਤ ਹੋ ਸਕਦੀ ਹੈ। ਫਿਲਮ ਪ੍ਰਤੀ ਦਰਸ਼ਕਾਂ ਦਾ ਉਤਸ਼ਾਹ ਸੋਸ਼ਲ ਮੀਡੀਆ ’ਤੇ ਖੂਬ ਦੇਖਿਆ ਜਾ ਸਕਦਾ ਹੈ। 6 ਮਾਰਚ ਨੂੰ ਰਿਲੀਜ਼ ਹੋਣ ਵਾਲੀ ਇਸ ਫ਼ਿਲਮ ਦਾ ਹੀਰੋ ਦੀਪ ਸਿੱਧੂ ਹੈ। ਜੋਰਾ ਬਾਈ ਦੇ ਨਾਂ ਨਾਲੇ ਜਾਣੇ ਜਾਂਦੇ ਦੀਪ ਸਿੱਧੂ ਦੀ ਬਤੌਰ ਹੀਰੋ ਇਹ ਚੌਥੀ ਪੰਜਾਬੀ ਫ਼ਿਲਮ ਹੈ।

ਅਮਰਦੀਪ ਸਿੰਘ ਗਿੱਲ ਵਲੋਂ ਲਿਖੀ ਤੇ ਡਾਇਰੈਕਟ ਕੀਤੀ ਗਈ ਇਹ ਫ਼ਿਲਮ ਦੀਪ ਸਿੱਧੂ ਦੀ ਅਦਾਕਾਰੀ, ਐਕਸ਼ਨ ਤੇ ਖੂਬਸੂਰਤ ਫ਼ਿਲਮੀ ਡਾਇਲਾਗਸ ਦੀ ਸੌਗਾਤ ਹੋਵੇਗੀ। ਕਾਬਿਲ-ਏ-ਗੌਰ ਹੈ ਕਿ ਦੀਪ ਸਿੱਧੂ ਤੇ ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਦੀ ਜੋੜੀ ਦੀ ਪਹਿਲੀ ਫ਼ਿਲਮ ‘ਜੋਰਾ’ ਨੂੰ ਥੀਏਟਰਾਂ ਦੇ ਨਾਲ-ਨਾਲ ਡਿਜੀਟਲ ਪਲੇਟਫ਼ਾਰਮ ’ਤੇ ਵੱਡਾ ਹੁੰਗਾਰਾ ਮਿਲਿਆ ਸੀ।

ਫ਼ਿਲਮ ਦੇ ਬਾਕੀ ਅਹਿਮ ਕਲਾਕਾਰਾਂ ’ਚ ਮਾਹੀ ਗਿੱਲ, ਜਪਜੀ ਖਹਿਰਾ, ਹੌਬੀ ਧਾਲੀਵਾਲ, ਅਸ਼ੀਸ਼ ਦੁੱਗਲ, ਮੁਕੇਸ਼ ਤਿਵਾੜੀ, ਮਹਾਵੀਰ ਭੁੱਲਰ, ਯਾਦ ਗਰੇਵਾਲ, ਕੁੱਲ ਸਿੱਧੂ, ਸੋਨਪ੍ਰੀਤ ਜਵੰਧਾ, ਪਾਲੀ ਸੰਧੂ, ਬਲਜੀਤ ਸਿੰਘ, ਅਮਨ, ਕਰਨ ਬਟਨ, ਹਰਿੰਦਰ ਭੁੱਲਰ, ਅੰਮ੍ਰਿਤ ਅੰਬੀ, ਸਤਿੰਦਰ ਕੌਰ, ਦਵਿੰਦਰ ਪੁਰਬਾ ਤੇ ਅਸ਼ੋਕ ਤਾਂਗੜੀ ਦੇ ਨਾਂ ਸ਼ਾਮਲ ਹਨ। ‘ਬਠਿੰਡੇ ਵਾਲੇ ਬਾਈ ਫਿਲਮਜ਼’ ਤੇ ‘ਲਾਊਡ ਰੌਰ ਫ਼ਿਲਮਜ਼’ ਦੀ ਪੇਸ਼ਕਸ਼ ਨਿਰਮਾਤਾ ਮਨਦੀਪ ਸਿੰਘ ਸਿੱਧੂ, ਹਰਪ੍ਰੀਤ ਸਿੰਘ ਦੇਵਗਨ, ਜੈਰੀ ਬਰਾੜ, ਵਿਮਲ ਚੋਪੜਾ ਤੇ ਅਮਰਿੰਦਰ ਸਿੰਘ ਰਾਜੂ ਦੀ ਇਸ ਫਿਲਮ ਦਾ ਮਿਊਜ਼ਿਕ ਵੀ ਆਮ ਫ਼ਿਲਮਾਂ ਨਾਲੋਂ ਖਾਸ ਹੋਵੇਗਾ।

ਸੂਤਰਾਂ ਮੁਤਾਬਕ ਇਹ ਫ਼ਿਲਮ ਪੰਜਾਬ ਦੀਆਂ ਕੁਝ ਸਿਆਸੀ ਸ਼ਖ਼ਸੀਅਤਾਂ, ਗਾਇਕਾਂ ਤੇ ਸਰਕਾਰੀ ਤੰਤਰ ’ਤੇ ਵੀ ਵਿਅੰਗ ਕਰਦੀ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਫ਼ਿਲਮ ਪੰਜਾਬ ਦੀ ਸਿਆਸਤ ’ਚ ਨਵੀਂ ਚਰਚਾ ਵੀ ਛੇੜ ਸਕਦੀ ਹੈ। ਬੇਸ਼ੱਕ ਫ਼ਿਲਮ ਦੀ ਟੀਮ ਇਨ੍ਹਾਂ ਤੱਥਾਂ ਦੀ ਪੁਸ਼ਟੀ ਨਹੀਂ ਕਰਦੀ ਪਰ ਸੂਤਰਾਂ ਦਾ ਕਹਿਣਾ ਹੈ ਕਿ ਇਹ ਫ਼ਿਲਮ ਪੰਜਾਬ ਦੀ ਸਿਆਸਤ ’ਤੇ ਵਿਅੰਗ ਕਰਦੀ ਹੋਈ ਰਾਜਨੀਤੀ, ਪੁਲਸ ਤੇ ਗੁੰਡਾਤੰਤਰ ਦੁਆਲੇ ਘੁੰਮਦੀ ਹੈ। ਫ਼ਿਲਮ ਦੇ ਟੀਜ਼ਰ ਤੋਂ ਬਾਅਦ ਫਿਲਹਾਲ ਇਸ ਦੇ ਟ੍ਰੇਲਰ ਦੀ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ। ਫ਼ਿਲਮ ਦਾ ਟ੍ਰੇਲਰ ਫ਼ਿਲਮ ਬਾਰੇ ਕਈ ਪਰਤਾਂ ਖੋਲ੍ਹ ਸਕਦਾ ਹੈ।


Tags: Deep SidhuJora The Second ChapterSoni SinghSinggaPunjabi Celebrity

About The Author

manju bala

manju bala is content editor at Punjab Kesari