FacebookTwitterg+Mail

B'Day Spl : ਦੀਪਕ ਤਿਜੋਰੀ ਕੋਲ ਹੈ ਅਜਿਹਾ ਹੁਨਰ ਜੋ ਕਿਸੇ ਖਾਨ ਜਾਂ ਕਪੂਰ ਕੋਲ ਨਹੀਂ

deepak tijori birthday
28 August, 2019 01:06:50 PM

ਮੁੰਬਈ(ਬਿਊਰੋ)— ਬਾਲੀਵੁੱਡ ਅਭਿਨੇਤਾ ਦੀਪਕ ਤਿਜੋਰੀ ਦਾ ਅੱਜ ਜਨਮਦਿਨ ਹੈ। ਕਰੀਬ ਦੋ ਦਹਾਕੇ ਤੋਂ ਜ਼ਿਆਦਾ ਸਮਾਂ ਫਿਲਮ ਇੰਡਸਟਰੀ 'ਚ ਬਤੀਤ ਕਰ ਚੁੱਕੇ ਦੀਪਕ ਤਿਜੋਰੀ ਉਝੰ ਤਾਂ ਕਈ ਫਿਲਮਾਂ 'ਚ ਕੰਮ ਕਰ ਚੁੱਕੇ ਹਨ ਪਰ ਜਦੋਂ ਗੱਲ ਉਨ੍ਹਾਂ ਦੀ ਹਿੱਟ ਫਿਲਮ ਦੀ ਆਉਂਦੀ ਹੈ ਉਸ 'ਚ 'ਆਸ਼ਿਕੀ', 'ਖਿਲਾੜੀ', 'ਜੋ ਜਿਤਾ ਵਹੀ ਸਿਕੰਦਰ', 'ਕਭੀ ਹਾ ਕਭੀ ਨਾ', 'ਅੰਜ਼ਾਮ' ਵਰਗੀਆਂ ਫਿਲਮਾਂ 'ਚ ਉਨ੍ਹਾਂ ਸਪੋਟਿੰਗ ਕਿਰਦਾਰ ਨਿਭਾਅ ਚੁੱਕੇ ਹਨ।ਹਾਲਾਕਿ ਇਸ ਤੋਂ ਬਾਅਦ ਦੀਪਕ ਤਿਜੋਰੀ ਨਿਰਦੇਸ਼ਕ ਬਣ ਗਏ ਪਰ ਉਨ੍ਹਾਂ ਦੇ ਮੰਨ ਦੀ ਇਹ ਰੀਝ ਰਹਿ ਗਈ ਕਿ ਉਹ ਹੀਰੋ ਨਹੀਂ ਬਣ ਸਕੇ।
Punjabi Bollywood Tadka
ਦੀਪਕ ਤਿਜੋਰੀ ਨੇ ਅਜਿਹਾ ਇਕ ਸੁਪਨਾ ਦੇਖਿਆ ਸੀ ਪਰ ਉਨ੍ਹਾਂ ਦੀ ਜ਼ਿੰਦਗੀ ਇਸ ਤਰ੍ਹਾਂ ਪਲਟੀ ਕਿ ਉਨ੍ਹਾਂ ਨੂੰ ਸਿਰਫ ਸਪੋਟਿੰਗ ਹੀਰੋ ਦਾ ਕਿਰਦਾਰ ਮਿਲਿਆ ਅਤੇ ਉਸ ਦੀ ਪਛਾਣ ਸਪੋਟਿੰਗ ਅਭਿਨੇਤਾ ਦੇ ਤੌਰ 'ਤੇ ਬਣ ਗਈ। ਉਨ੍ਹਾਂ ਆਪਣੇ ਕਰੀਅਰ ਦੀ ਸ਼ੁਰੂਆਤ 'ਤੇਰਾ ਨਾਮ ਮੇਰਾ ਨਾਮ' ਵਰਗੀ ਫਿਲਮ 'ਚ ਇਕ ਛੋਟਾ ਜਿਹਾ ਕਿਰਦਾਰ ਨਿਭਾਇਆ ਸੀ ਪਰ ਇਸ ਤੋਂ ਬਾਅਦ ਸਪੋਟਿੰਗ ਕਿਰਦਾਰ ਦੇ ਤੌਰ 'ਤੇ ਦੀਪਕ ਤਿਜੋਰੀ ਦੀ ਵੱਖਰੀ ਪਛਾਣ ਬਣ ਗਈ। ਫਿਲਮ 'ਚ ਲੀਡ ਅਭਿਨੇਤਾ ਦੇ ਤੌਰ 'ਤੇ ਕੰਮ ਕਰਨ ਦੀ ਇੱਛਾ 'ਪਹਿਲਾ ਨਸ਼ਾ' ਨਾਲ ਪੂਰੀ ਹੋ ਗਈ। ਫਿਲਮ 'ਚ ਦੀਪਕ ਤਿਜੋਰੀ ਲੀਡ ਕਿਰਦਾਰ 'ਚ ਸਨ ਜਦਕਿ ਆਮਿਰ ਖਾਨ, ਸ਼ਾਹਰੁਖ ਖਾਨ ਅਤੇ ਜੂਹੀ ਚਾਵਲਾ ਸਪੋਟਿੰਗ ਕਿਰਦਾਰ 'ਚ ਨਜ਼ਰ ਆਏ ਸਨ।
Punjabi Bollywood Tadka
ਫਿਲਮ 'ਚ ਦੀਪਕ ਤਿਜੋਰੀ ਨਾਲ ਲੀਡ ਅਭਿਨੇਤਰੀ ਪੂਜਾ ਭੱਟ ਅਤੇ ਰਵੀਨਾ ਟੰਡਨ ਨਜ਼ਰ ਆਈਆਂ ਸਨ ਪਰ ਇੰਨੀ ਜ਼ਬਰਦਸਤ ਕਾਸਟ ਹੋਣ ਦੇ ਬਾਵਜੂਦ ਫਿਲਮ ਬਾਕਸ ਆਫਿਸ 'ਤੇ ਅਸਫਲ ਰਹੀ। ਇਸ ਤੋਂ ਬਾਅਦ ਹੀਰੋ ਬਣਨ ਦਾ ਸੁਪਨਾ ਦੀਪਕ ਤਿਜੋਰੀ ਦਾ ਪੂਰੀ ਤਰ੍ਹਾਂ ਟੁੱਟ ਚੁਕਿਆ ਸੀ। ਦੀਪਕ ਤਿਜੋਰੀ ਨੇ ਨਿਰਦੇਸ਼ਕ ਬਣਨ ਦਾ ਫੈਸਲਾ ਕਰ ਲਿਆ ਅਤੇ 2003 'ਚ ਅਡਲਟ ਹਿੰਦੀ ਫਿਲਮ ਨਾਲ ਨਿਰਦੇਸ਼ਨ ਦੀ ਪਾਰੀ ਦੀ ਸ਼ੁਰੂਆਤ ਕੀਤੀ। ਫਿਲਮ ਨੂੰ ਕ੍ਰਿਟਕਸ ਤੋਂ ਲੈ ਕੇ ਪ੍ਰਸ਼ੰਸਕਾਂ ਨੇ ਨਕਾਰ ਦਿੱਤਾ।
Punjabi Bollywood Tadka
ਇੱਥੋ ਕਿ ਸੈਂਸਰ ਬੋਰਡ ਕੋਲ ਇਹ ਫਿਲਮ ਬੋਲਡ ਕੰਟੈਂਟ ਅਤੇ ਸੀਨਜ਼ ਦੀ ਵਜ੍ਹਾ ਕਰਕੇ ਫਸੀ ਰਹੀ। ਫਿਲਮਾਂ 'ਚ ਲਗਾਤਾਰ ਫਲਾਪ ਹੋਣ ਤੋਂ ਬਾਅਦ ਉਨ੍ਹਾਂ ਫਿਲਮ ਦਾ ਸੀਕਵਲ ਪਲਾਨ ਕੀਤਾ ਪਰ ਫਿਲਮ ਦਾ ਸੀਕਵਲ ਕੋਈ ਖਾਸ ਕਮਾਲ ਨਹੀਂ ਦਿਖਾ ਪਾਇਆ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਜਿਸ ਫਿਲਮ ਦੇ ਸੀਕਵਲ ਦੀ ਗੱਲ ਸਾਹਮਣੇ ਆਈ ਤਾਂ ਉਹ ਵੀ ਫਲਾਪ ਰਹੀ। ਅਸਲ 'ਚ ਫਲਾਟ ਫਿਲਮ ਦਾ ਸੀਕਵਲ ਲਿਆਉਣ ਦਾ ਜਜ਼ਬਾ ਸਿਫਰ ਉਹ ਹੀ ਕਰ ਸਕਦਾ ਹੈ ਜੋ ਸਫਲਤਾ ਅਤੇ ਅਸਲਫਤਾ ਦੇ ਚੱਕਰ ਤੋਂ ਦੂਰ ਹੋਵੇ। ਅਜਿਹਾ ਖਾਨ ਅਤੇ ਕਪੂਰ ਤੱਕ ਕੋਈ ਨਹੀਂ ਕਰ ਸਕਦਾ ਹੈ।
Punjabi Bollywood Tadka


Tags: Deepak TijoriHappy BirthdayJo Jeeta Wohi SikandarKabhi Haan Kabhi NaaBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari