FacebookTwitterg+Mail

ਦੀਪਿਕਾ ਨੇ ਈਦ 'ਤੇ ਇੰਝ ਲਗਾਈ ਮਹਿੰਦੀ, ਵਿਆਹ ਤੋਂ ਬਾਅਦ ਅਪਣਾਇਆ ਸੀ ਇਸਲਾਮ

deepika after marriage
15 June, 2018 03:41:05 PM

ਨਵੀਂ ਦਿੱਲੀ (ਬਿਊਰੋ)— ਟੀ. ਵੀ. ਅਦਾਕਾਰਾ ਦੀਪਿਕਾ ਕੱਕੜ ਨੇ ਵਿਆਹ ਤੋਂ ਬਾਅਦ ਇਸਲਾਮ ਕਬੂਲਿਆ ਸੀ। ਐਕਟਰ ਸ਼ੋਏਬ ਇਬ੍ਰਾਹਿਮ ਦੇ ਨਾਲ ਕੁਝ ਮਹੀਨੇ ਪਹਿਲਾਂ ਉਨ੍ਹਾਂ ਦਾ ਵਿਆਹ ਹੋਇਆ ਸੀ। ਵਿਆਹ ਤੋਂ ਬਾਅਦ ਦੀਪਿਕਾ ਆਪਣੀ ਲਾਈਫ ਬੇਹੱਦ ਇੰਜੁਆਏ ਕਰ ਰਹੀ ਹੈ। ਇਸਲਾਮ ਕਬੂਲ ਕਰਨ ਦੇ ਬਾਅਦ ਉਹ ਸ਼ਨੀਵਾਰ ਨੂੰ ਪਹਿਲੀ ਵਾਰ ਈਦ ਮਨਾਏਗੀ। ਉਨ੍ਹਾਂ ਨੇ ਰੋਜ਼ੇ ਵੀ ਰੱਖੇ ਹਨ। ਪਹਿਲੀ ਵਾਰ ਈਦ ਮਨਾਉਣ 'ਤੇ ਦੀਪਿਕਾ ਕਾਫੀ ਉਤਸ਼ਾਹਿਤ ਵੀ ਹੈ। ਉਨ੍ਹਾਂ ਨੇ ਈਦ ਤੋਂ ਪਹਿਲਾਂ ਮਹਿੰਦੀ ਵੀ ਲਗਾਈ ਜਿਸ ਦੀ ਵੀਡੀਓ ਅਤੇ ਫੋਟੋ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ।
Punjabi Bollywood Tadka
ਤਸਵੀਰਾਂ 'ਚ ਦੀਪਿਕਾ ਕਾਫੀ ਖੁਸ਼ ਦਿਖਾਈ ਦੇ ਰਹੀ ਹੈ। ਦੀਪਿਕਾ ਦੀ ਪਹਿਲੀ ਈਦ ਦੀ ਪਹਿਲੀ ਮਹਿੰਦੀ ਦੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ। ਈਦ ਦੇ ਖਾਸ ਦਿਨ ਲਈ ਦੀਪਿਕਾ ਨੇ ਸਾਰੀਆਂ ਤਿਆਰੀਆਂ ਕਰ ਲਈਆਂ ਹਨ ਉਹ ਗ੍ਰੀਨ ਕਲਰ ਦਾ ਸ਼ਰਾਰਾ ਸੂਟ ਪਹਿਣੇਗੀ, ਜਿਸ 'ਚ ਉਹ ਬਹੁਤ ਹੀ ਖੂਬਸੂਰਤ ਨਜ਼ਰ ਆਵੇਗੀ।
Punjabi Bollywood Tadka
ਇਹ ਈਦ ਦੀਪਿਕਾ ਦੇ ਲਈ ਬਹੁਤ ਹੀ ਸਪੈਸ਼ਲ ਹੈ ਇਸ ਲਈ ਉਹ ਹਰ ਮੂਮੈਂਟ ਨੂੰ ਦਿਲ ਖੋਲ੍ਹ ਕੇ ਇੰਜੁਆਏ ਕਰ ਰਹੀ ਹੈ। ਦੀਪਿਕਾ ਨੇ ਇਕ ਇੰਟਰਵਿਊ 'ਚ ਕਿਹਾ 'ਵਿਆਹ ਦੇ ਬਾਅਦ ਜ਼ਿੰਦਗੀ 'ਚ ਸੁਕੂਨ ਆ ਗਿਆ ਹੈ। ਮੈਂ ਸ਼ੋਏਬ ਦੇ ਲਈ ਖਾਣਾ ਬਣਾਉਂਦੀ ਹਾਂ ਘਰ 'ਚ ਸ਼ੋਏਬ ਦੀ ਮਾਂ ਅਤੇ ਭੈਣ ਦੇ ਨਾਲ ਸਮਾਂ ਬਿਤਾਉਂਦੀ ਹਾਂ।

 

A post shared by Dipika (@ms.dipika) on


ਦੀਪਿਕਾ ਇਨੀਂ ਦਿਨੀਂ ਟੀ.ਵੀ. ਇੰਡਸਟਰੀ ਤੋਂ ਦੂਰ ਆਪਣੀ ਫੈਮਿਲੀ ਨਾਲ ਸਮਾਂ ਬਿਤਾ ਰਹੀ ਹੈ। ਉਨ੍ਹਾਂ ਨੇ ਹਾਲ ਹੀ 'ਚ ਪਰਿਵਾਰ ਨਾਲ ਇਫਤਾਰ ਦੌਰਾਨ ਦੀ ਤਸਵੀਰ ਵੀ ਸ਼ੇਅਰ ਕੀਤੀ ਸੀ। ਦੀਪਿਕਾ ਰਮਜ਼ਾਨ ਦੇ ਮਹੀਨੇ 'ਚ ਰੋਜ਼ੇ ਵੀ ਰੱਖ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ 'ਰੋਜ਼ਾ ਰੱਖਣਾ ਇੰਨਾ ਮੁਸ਼ਕਿਲ ਨਹੀਂ ਹੈ, ਜਿੰਨਾ ਮੈਂ ਵਿਆਹ ਤੋਂ ਪਹਿਲਾਂ ਸੋਚਦੀ ਸੀ।''
Punjabi Bollywood Tadka
ਧਰਮ ਬਦਲਣ ਨੂੰ ਲੈ ਕੇ ਦੀਪਿਕਾ ਦੀ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ ਵੀ ਹੋਈ ਸੀ। ਬਾਅਦ 'ਚ ਇਕ ਇੰਟਰਵਿਊ 'ਚ ਉਨ੍ਹਾਂ ਨੇ ਕਿਹਾ ਸੀ, ''ਉਨ੍ਹਾਂ ਨੂੰ ਆਪਣੇ ਫੈਸਲੇ 'ਤੇ ਮਾਣ ਹੈ। ਮੇਰਾ ਪਰਿਵਾਰ ਮੇਰੇ ਨਾਲ ਹੈ, ਇਹ ਮੇਰੀ ਜ਼ਿੰਦਗੀ ਦਾ ਨਿਜੀ ਮਾਮਲਾ ਹੈ ਕਿਸੇ ਨੂੰ ਇਸ 'ਚ ਦਖਲ ਦੇਣ ਦੀ ਹੱਕ ਨਹੀਂ ਹੈ।''
Punjabi Bollywood Tadka


Tags: Deepika KakkarSimarIslamEid CelebrationShoaib IbrahimSocial Media ਦੀਪਿਕਾ ਕੱਕੜਸਿਮਰ ਇਸਲਾਮ

Edited By

Neha Meniya

Neha Meniya is News Editor at Jagbani.