FacebookTwitterg+Mail

ਰਣਵੀਰ-ਦੀਪਿਕਾ ਦੇ ਨਿੱਜੀ ਸੰਬੰਧਾਂ 'ਤੇ ਕਰਨ ਜੌਹਰ ਦਾ ਵੱਡਾ ਖੁਲਾਸਾ, ਪ੍ਰਸ਼ੰਸਕ ਹੋ ਜਾਣਗੇ ਹੈਰਾਨ

deepika and ranveer breakup
17 March, 2018 12:16:58 PM

ਮੁੰਬਈ(ਬਿਊਰੋ)— ਬਾਲੀਵੁੱਡ 'ਚ ਇਨ੍ਹੀਂ ਦਿਨੀਂ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਦੀ ਜੋੜੀ ਨੂੰ ਪ੍ਰਸ਼ੰਸਕ ਰੀਲ ਲਾਈਫ ਦੇ ਨਾਲ-ਨਾਲ ਰੀਅਲ ਲਾਈਫ 'ਚ ਵੀ ਪਸੰਦ ਕਰ ਰਹੇ ਹਨ। ਪਿਛਲੇ ਦਿਨਾਂ ਤੋਂ ਇਸ ਜੋੜੇ ਦੇ ਜਲਦ ਵਿਆਹ ਦੇ ਬੰਧਨ 'ਚ ਬੱਝ ਜਾਣ ਦੀਆਂ ਖਬਰਾਂ ਵੀ ਆ ਰਹੀਆਂ ਹਨ ਪਰ ਇਸ ਕੱਪਲ ਨੂੰ ਲੈ ਕੇ ਕਰਨ ਜੌਹਰ ਨੇ ਇਕ ਵੱਡਾ ਖੁਲਾਸਾ ਕਰ ਦਿੱਤਾ ਹੈ।

Punjabi Bollywood Tadka

ਉਨ੍ਹਾਂ ਦਾ ਕਹਿਣਾ ਹੈ ਕਿ ਇਸ ਬਾਲੀਵੁੱਡ ਕੱਪਲ ਦੇ ਲਾਂਗ ਡਿਸਟੈਂਸ ਰਿਲੇਸ਼ਨਸ਼ਿੱਪ ਕਾਰਨ ਬ੍ਰੇਕਅੱਪ ਹੋ ਸਕਦਾ ਹੈ। ਰਣਵੀਰ-ਦੀਪਿਕਾ ਦੇ ਰਿਲੇਸ਼ਨ 'ਤੇ ਕਰਨ ਜੌਹਰ ਨੇ ਰੇਡੀਓ ਸ਼ੋਅ 'ਤੇ ਗੱਲ ਕੀਤੀ। ਹਾਲ ਹੀ 'ਚ ਉਨ੍ਹਾਂ ਦੇ ਰੇਡੀਓ ਸ਼ੋਅ 'ਚ 'reverse rapid fire' ਰਾਊਂਡ ਸ਼ੁਰੂ ਹੋਇਆ।

Punjabi Bollywood Tadka

ਉਸੇ ਸਮੇਂ ਇਕ ਕਾਲਰ ਨੇ ਕਰਨ ਤੋਂ ਸਵਾਲ ਕੀਤਾ ਕਿ ਕਿਹੜਾ ਬਾਲੀਵੁੱਡ ਕੱਪਲ ਦਾ ਲਾਂਗ ਡਿਸਟੈਂਸ ਰਿਲੇਸ਼ਨਸ਼ਿੱਪ ਦਾ ਬ੍ਰੇਕਅੱਪ ਹੋ ਸਕਦਾ ਹੈ? ਇਸ ਸਵਾਲ ਦੇ ਜਵਾਬ 'ਚ ਕਰਨ ਨੇ ਕਿਹਾ, ''ਰਣਵੀਰ ਸਿੰਘ ਤੇ ਦੀਪਿਕਾ ਪਾਦੂਕੋਣ ਨੂੰ ਦੇਖ ਕੇ ਮੈਨੂੰ ਅਜਿਹਾ ਲੱਗਦਾ ਹੈ ਕਿ ਦੋਹਾਂ ਨੂੰ ਹਮੇਸ਼ਾ ਇਕ-ਦੂਜੇ ਦੀ ਜ਼ਰੂਰਤ ਹੁੰਦੀ ਹੈ ਪਰ ਕੰਮ 'ਚ ਰੁੱਝੇ ਹੋਣ ਕਾਰਨ ਇਕ-ਦੂਜੇ ਨੂੰ ਟਾਈਮ ਦੇ ਪਾਉਣਾ ਦੋਹਾਂ ਲਈ ਮੁਸ਼ਕਿਲ ਹੈ।'' 

Punjabi Bollywood Tadka

ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਰਣਵੀਰ-ਦੀਪਿਕਾ ਬਾਲੀਵੁੱਡ ਸਟਾਰਜ਼ ਹੇਲੋ ਹਾਲ ਆਫ ਫੇਮ ਐਵਾਰਡਜ਼ 2018 ਦੇ ਬਲਿਊ ਕਾਰਪੇਟ 'ਤੇ ਦਿਖੇ ਸਨ। ਇਸ ਇਵੈਂਟ 'ਚ ਦੀਪਿਕਾ ਪਾਦੂਕੋਣ ਤੇ ਰਣਵੀਰ ਸਿੰਘ ਨੂੰ 'ਐਂਟਰਟੇਨ ਆਫ ਦਿ ਈਅਰ' ਐਵਾਰਡ ਦਿੱਤਾ ਗਿਆ।

Punjabi Bollywood Tadka 
ਪਿਛਲੇ ਦਿਨੀਂ ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਦੇ ਵਿਆਹ ਤੋਂ ਬਾਅਦ ਖਬਰਾਂ ਆਈਆਂ ਸਨ ਕਿ ਇਸੇ ਸਾਲ ਦੀਪਿਕਾ ਪਾਦੂਕੋਣ ਤੇ ਰਣਵੀਰ ਸਿੰਘ ਵੀ ਵਿਆਹ ਦੇ ਬੰਧਨ 'ਚ ਬੱਝ ਜਾਣਗੇ। ਮੀਡੀਆ ਰਿਪੋਰਟਸ ਮੁਤਾਬਕ ਦੀਪਿਕਾ ਦੇ ਮਾਤਾ-ਪਿਤਾ ਨੂੰ ਮਿਲਣ ਰਣਵੀਰ ਬੈਂਗਲੁਰੂ ਵੀ ਗਏ ਸਨ।

Punjabi Bollywood Tadka 
ਫਿਲਮਾਂ ਦੀ ਗੱਲ ਕਰੀਏ ਤਾਂ ਰਣਵੀਰ 'ਗਲੀ ਬੁਆਏ' ਤੇ ਦੀਪਿਕਾ ਜਲਦ ਇਰਫਾਨ ਖਾਨ ਨਾਲ ਫਿਲਮ ਦੀ ਸ਼ੂਟਿੰਗ ਕਰਨਗੇ।

Punjabi Bollywood Tadka 
ਦੀਪਿਕਾ ਅੱਜਕਲ ਆਪਣੀ ਪਿੱਠ ਦਰਦ ਦਾ ਇਲਾਜ ਕਰਵਾ ਰਹੀ ਹੈ। 'ਪਦਮਾਵਤ' ਦੀ ਸ਼ੂਟਿੰਗ ਦੌਰਾਨ ਉਨ੍ਹਾਂ ਨੂੰ ਇਹ ਤਕਲੀਫ ਹੋਈ ਸੀ। ਡਾਕਟਰਜ਼ ਨੇ ਉਨ੍ਹਾਂ ਨੂੰ ਲੰਬੇ ਸਮੇਂ ਲਈ ਰੈਸਟ ਦੀ ਸਲਾਹ ਦਿੱਤੀ ਹੈ।

Punjabi Bollywood Tadka


Tags: Deepika PadukoneRanveer SinghBreakupKaran JoharReverse Rapid Fireਦੀਪਿਕਾ ਪਾਦੂਕੋਣਰਣਵੀਰ ਸਿੰਘ

Edited By

Chanda Verma

Chanda Verma is News Editor at Jagbani.