FacebookTwitterg+Mail

ਪ੍ਰਿਯੰਕਾ-ਨਿਕ ਦੀ ਰਾਹ 'ਤੇ ਚੱਲਣਗੇ ਦੀਪਿਕਾ-ਰਣਵੀਰ, ਪੂਜਾ ਤੋਂ ਬਾਅਦ ਹੋਵੇਗਾ ਰੋਕਾ

deepika and ranveer to fly down to bengaluru for a grand pre wedding puja
25 August, 2018 09:12:55 AM

ਮੁੰਬਈ(ਬਿਊਰੋ)— ਬਾਲੀਵੁੱਡ ਤੇ ਹਾਲੀਵੁੱਡ ਅਦਾਕਾਰਾ ਪ੍ਰਿਅੰਕ ਚੋਪੜਾ ਅਤੇ ਨਿਕ ਜੋਨਸ ਦੇ ਨਾਲ-ਨਾਲ ਹੁਣ ਬਾਜੀਰਾਓ-ਮਸਤਾਨੀ ਦੀਪਿਕਾ ਪਾਦੂਕੋਣ ਦਾ ਵਿਆਹ ਲਗਾਤਾਰ ਸੁਰਖੀਆਂ 'ਚ ਬਣਿਆ ਹੋਇਆ ਹੈ। ਦੋਵਾਂ ਦੇ ਵਿਆਹ ਦੀਆਂ ਤਿਆਰੀਆਂ 'ਤੇ ਸਭ ਦੀਆਂ ਨਜ਼ਰਾਂ ਟਿੱਕੀਆਂ ਹੋਇਆਂ ਹਨ।

Punjabi Bollywood Tadka

ਇਸ ਖੂਬਸੂਰਤ ਕੱਪਲ ਦੇ ਵਿਆਹ ਦੇ ਐਲਾਨ ਦਾ ਹਰ ਕੋਈ ਇਤਜ਼ਾਰ ਕਰ ਰਿਹਾ ਹੈ। ਹਾਲ ਹੀ 'ਚ ਖਬਰ ਆਈ ਹੈ ਕਿ ਦੀਪਿਕਾ ਪਾਦੁਕੋਣ ਦੀ ਮਾਂ, ਉਜਾਲਾ ਪਾਦੁਕੋਣ ਨੇ ਵਿਆਹ ਤੋਂ ਠੀਕ 10 ਦਿਨ ਪਹਿਲਾਂ ਘਰ 'ਚ ਪੁੱਜਾ ਕਰਵਾਉਣ ਦੀ ਤਿਆਰੀ ਕਰ ਲਈ ਹੈ। ਇਹ ਪੂਜਾ ਦੀਪਿਕਾ ਦੇ ਬੈਂਗਲੌਰ ਵਾਲੇ ਘਰ 'ਚ ਹੀ ਹੋਣੀ ਹੈ। ਇਸ 'ਚ ਰਣਵੀਰ ਸਿੰਘ ਤੇ ਉਨ੍ਹਾਂ ਦਾ ਪੂਰਾ ਪਰਿਵਾਰ ਵੀ ਇਸ ਪੂਜਾ 'ਚ ਸ਼ਾਮਲ ਹੋਵੇਗਾ।

Punjabi Bollywood Tadka
ਦੱਸ ਦੇਈਏ ਕਿ ਦੀਪਿਕਾ ਦੇ ਘਰ ਮਾਂ ਨੰਦੀ ਦੀ ਪੂਜਾ ਹੋਣੀ ਹੈ, ਜਿਸ ਲਈ ਮੰਦਰ ਦੇ ਪੰਡਿਤਾਂ ਨਾਲ ਵੀ ਗੱਲ ਹੋ ਚੁੱਕੀ ਹੈ। ਦੀਪਿਕਾ ਨੂੰ ਪੂਜਾ ਤੋਂ ਬਾਅਦ ਪੂਰੇ ਰੀਤੀ ਰਿਵਾਜਾਂ ਨਾਲ ਕੱਚ ਦੀਆਂ ਚੂੜੀਆਂ ਪਾਈਆਂ ਜਾਣਗੀਆਂ। ਖਬਰਾਂ ਇਹ ਵੀ ਹਨ ਕਿ ਦੋਵਾਂ ਦਾ ਵਿਆਹ 20 ਨਵੰਬਰ ਨੂੰ ਹੋਣਾ ਹੈ। ਇਸ ਲਈ ਦੋਵਾਂ ਨੇ ਆਪਣੀ ਪਸੰਦ ਦੀ ਥਾਂ ਚੁਣੀ ਹੈ। ਵਿਆਹ ਸਿੰਪਲ ਹੋਵੇਗਾ ਅਤੇ ਇਸ 'ਚ ਸਿਰਫ 30 ਦੇ ਕਰੀਬ ਖਾਸ ਮਹਿਮਾਨ ਹੀ ਸ਼ਾਮਲ ਹੋਣਗੇ। ਵਿਆਹ ਲਈ ਦੋ ਪਾਰਟੀਆਂ ਰੱਖੀਆਂ ਜਾਣਗੀਆਂ।

Punjabi Bollywood Tadka


Tags: Deepika PadukoneRanveer SinghBengaluruGrand Pre Wedding PujaPriyanka ChopraRokaNick JonasBollywood Celebrity

Edited By

Sunita

Sunita is News Editor at Jagbani.