FacebookTwitterg+Mail

'ਛਪਾਕ' ਲਈ ਦੀਪਿਕਾ ਪਾਦੁਕੋਣ ਨੇ ਬਦਲੀ ਆਪਣੀ ਰੁਟੀਨ

deepika changed her routine for chhapaak
05 April, 2019 06:34:23 PM

ਜਲੰਧਰ (ਬਿਊਰੋ)— ਹਾਲ ਹੀ 'ਚ ਬਾਲੀਵੁੱਡ ਫਿਲਮ 'ਛਪਾਕ' ਦਾ ਪੋਸਟਰ ਰਿਲੀਜ਼ ਹੋਇਆ ਸੀ। ਇਸ ਫਿਲਮ 'ਚ ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ ਐਸਿਡ ਅਟੈਕ ਦਾ ਸ਼ਿਕਾਰ ਹੋਈ ਲੜਕੀ ਲਕਸ਼ਮੀ ਦੇ ਕਿਰਦਾਰ 'ਚ ਨਜ਼ਰ ਆ ਰਹੀ ਹੈ। ਅਗਲੇ ਸਾਲ 10 ਜਨਵਰੀ ਨੂੰ ਰਿਲੀਜ਼ ਹੋਣ ਵਾਲੀ ਇਸ ਫਿਲਮ ਨੂੰ ਲੈ ਕੇ ਦੀਪਿਕਾ ਕਾਫੀ ਤਿਆਰੀ ਕਰ ਰਹੀ ਹੈ। ਇਸ ਚੁਣੌਤੀਪੂਰਨ ਕਿਰਦਾਰ ਨੂੰ ਨਿਭਾਉਣ ਲਈ ਦੀਪਿਕਾ ਨੇ ਆਪਣੀ ਰੁਟੀਨ 'ਚ ਤਬਦੀਲੀ ਕੀਤੀ ਹੈ।

PunjabKesari,deepika padukone,chhapaak,

ਉਹ ਰੋਜ਼ ਰਾਤ ਨੂੰ ਮਾਰਵਲਸ ਮਿਸੇਜ਼ ਮੈਸੇਲ ਵੈੱਬ ਸੀਰੀਜ਼ ਦਾ ਇਕ ਐਪੀਸੋਡ ਦੇਖਦੀ ਹੈ, ਜਿਸ ਨਾਲ ਉਸ ਦੇ ਦਿਲ ਤੇ ਦਿਮਾਗ ਨੂੰ ਸ਼ਾਂਤੀ ਮਿਲਦੀ ਹੈ। ਦੀਪਿਕਾ ਪਾਦੁਕੋਣ ਬਾਲੀਵੁੱਡ ਦੀ ਉਹ ਹਿੱਟ ਹੀਰੋਇਨ ਹੈ, ਜਿਸ ਦੀ ਫਿਲਮ 'ਪਦਮਾਵਤ' ਨੇ 300 ਕਰੋੜ ਦਾ ਕਾਰੋਬਾਰ ਕੀਤਾ ਸੀ। ਦੀਪਿਕਾ ਮੁਤਾਬਕ ਐਸਿਡ ਅਟੈਕ ਪੀੜਤਾ 'ਤੇ ਫਿਲਮ ਬਣਾਉਣਾ ਬਹੁਤ ਜ਼ਰੂਰੀ ਸੀ। ਇਸ ਨਾਲ ਇਕ ਮਜ਼ਬੂਤ ਤੇ ਦ੍ਰਿੜ੍ਹ ਇਰਾਦੇ ਵਾਲੀ ਆਜ਼ਾਦ ਮਹਿਲਾ ਦਾ ਕਿਰਦਾਰ ਉੱਭਰ ਕੇ ਸਾਹਮਣੇ ਆਵੇਗਾ।


Tags: deepika padukonechhapaakacid attacklaxmibollywood newsਛਪਾਕਦੀਪਿਕਾ ਪਾਦੁਕੋਣਐਸਿਡ ਅਟੈਕਲਕਸ਼ਮੀ

Edited By

Rahul Singh

Rahul Singh is News Editor at Jagbani.