FacebookTwitterg+Mail

B'Day Spl: ਬੀ-ਗਰੇਡ ਫਿਲਮਾਂ ਦੀ ਇਸ ਅਦਾਕਾਰਾ ਨੇ 'ਸੀਤਾ' ਬਣ ਕਦੇ ਰਚਿਆ ਸੀ ਇਤਿਹਾਸ

deepika chikhalia
29 April, 2019 01:07:56 PM

ਮੁੰਬਈ(ਬਿਊਰੋ)— ਟੀ.ਵੀ. ਦਾ ਮਸ਼ਹੂਰ ਸੀਰੀਅਲ 'ਰਾਮਾਇਣ' ਅੱਜ ਵੀ ਪੁਰਾਣੇ ਲੋਕਾਂ ਨੂੰ ਅੱਜ ਵੀ ਯਾਦ ਹੋਵੇਗਾ। ਇਸ 'ਚ ਅਰੁਣ ਗੋਵਿਲ ਨੇ ਰਾਮ ਤੇ ਦੀਪਿਕਾ ਚਿਖਲਿਆ ਨੇ ਸੀਤਾ ਦਾ ਕਿਰਦਾਰ ਨਿਭਾਇਆ ਸੀ। ਦੋਵਾਂ ਦੇ ਇਹ ਕਿਰਦਾਰ ਛੋਟੇ ਪਰਦੇ ਲਈ ਇਕ ਇਤਿਹਾਸ ਬਣ ਚੁੱਕਿਆ ਹੈ। ਸੀਤਾ ਦਾ ਕਿਰਦਾਰ ਨਿਭਾ ਚੁੱਕੀ ਦੀਪਿਕਾ ਅੱਜ ਆਪਣਾ 54ਵਾਂ ਜਨਮਦਿਨ ਮਨਾ ਰਹੀ ਹੈ। ਉਨ੍ਹਾਂ ਦਾ ਜਨਮ 1965 ਨੂੰ ਮੁੰਬਈ 'ਚ ਹੋਇਆ ਸੀ। ਧਿਆਨ ਯੋਗ ਹੈ ਕਿ ਦੀਪਿਕਾ ਨੂੰ ਫਿਲਮਾਂ ਤਾਂ ਮਿਲੀਆਂ ਪਰ ਉਹ ਜ਼ਿਆਦਾਤਰ ਬੀ-ਗਰੇਡ ਫਿਲਮਾਂ 'ਚ ਹੀ ਨਜ਼ਰ ਆਈ।
Punjabi Bollywood Tadka
ਉਥੇ ਹੀ, ਦੀਪਿਕਾ ਨੇ 2017 'ਚ ਟੀ.ਵੀ. ਦੀ ਦੁਨੀਆ 'ਚ ਵਾਪਸੀ ਕੀਤੀ ਸੀ। ਟੀ.ਵੀ. 'ਤੇ ਉਨ੍ਹਾਂ ਦੀ ਇਹ ਵਾਪਸੀ 25 ਸਾਲ ਬਾਅਦ ਹੋਈ ਸੀ। ਉਹ ਗੁਜਰਾਤੀ ਸ਼ੋਅ 'ਛੋਟਾ ਝੇੜਾ' ਨਾਲ ਛੋਟੇ ਪਰਦੇ 'ਤੇ ਨਜ਼ਰ ਆਈ ਸੀ। ਦੀਪਿਕਾ ਟੀ.ਵੀ. ਨਾਲ ਕਈ ਬਾਲੀਵੁੱਡ ਫਿਲਮਾਂ 'ਚ ਵੀ ਕੰਮ ਕਰ ਚੁੱਕੀ ਹੈ। ਇੰਨਾ ਹੀ ਨਹੀਂ ਸ਼ੁਰੂਆਤੀ ਦੌਰ 'ਚ ਦੀਪਿਕਾ ਬੀ-ਗਰੇਡ ਫਿਲਮਾਂ ਵੀ ਕਰਦੀ ਸੀ।
Punjabi Bollywood Tadka
ਦੀਪਿਕਾ ਨੇ 'ਭਗਵਾਨ ਦਾਦਾ' (1986), 'ਰਾਤ ਦੇ ਅੰਧੇਰੇ ਮੇਂ' (1987), 'ਖੁਦਾਈ' (1994), 'ਸੁਣ ਮੇਰੀ ਲੈਲਾ' (1985), 'ਚੀਖ' (1986), 'ਆਸ਼ਾ ਓ ਭਾਲੋਬਾਸ਼ਾ' (ਬੰਗਾਲੀ, 1989) ਅਤੇ 'ਨਾਂਗਲ' (ਤਾਮਿਲ, 1992) 'ਚ ਬਤੌਰ ਅਦਾਕਾਰਾ ਨਜ਼ਰ ਆਈ। ਇਨ੍ਹਾਂ 'ਚੋਂ ਜ਼ਿਆਦਾਤਰ ਫਿਲਮਾਂ ਬੀ-ਗਰੇਡ ਸਨ।
Punjabi Bollywood Tadka
ਹਾਲਾਂਕਿ 'ਰਾਮਾਇਣ' 'ਚ ਸੀਤਾ ਦਾ ਕਿਰਦਾਰ ਨਿਭਾਉਣ ਤੋਂ ਬਾਅਦ ਦੀਪਿਕਾ ਨੇ ਆਪਣੇ ਅਭਿਨੈ ਕਰੀਅਰ 'ਚ ਅਜਿਹੇ ਦ੍ਰਿਸ਼ਾਂ ਨੂੰ ਕਰਨ ਤੋਂ ਮਨਾ ਕਰ ਦਿੱਤਾ ਸੀ।
Punjabi Bollywood Tadka
ਦੀਪਿਕਾ ਨੇ ਹੇਮੰਤ ਟੋਪੀਵਾਲਾ ਨਾਲ ਵਿਆਹ ਕੀਤਾ ਸੀ। ਹੇਮੰਤ 'ਸ਼੍ਰਿਗਾਰ ਬਿੰਦੀ' ਅਤੇ 'ਟਿਪਸ ਐਂਡ ਟੋਜ ਨੇਲਪਾਲਿਸ਼' ਦੇ ਮਾਲਕ ਹਨ। ਦੀਪਿਕਾ ਅਤੇ ਹੇਮੰਤ ਦੀਆਂ ਦੋ ਧੀਆਂ ਹਨ।


Tags: Deepika ChikhaliaRamayanSun Meri LailaLuv KushFilm Star Birthdayਫ਼ਿਲਮ ਸਟਾਰ ਜਨਮਦਿਨ

Edited By

Manju

Manju is News Editor at Jagbani.