ਜਲੰਧਰ (ਵੈੱਬ ਡੈਸਕ) - 'ਰਾਮਾਇਣ' ਵਿਚ ਸੀਤਾ ਦਾ ਕਿਰਦਾਰ ਨਿਭਾਉਣ ਵਾਲੀ ਦੀਪਿਕਾ ਚਿਖਲਿਆ ਇਕ ਵਾਰ ਮੁੜ ਸੁਰਖੀਆਂ ਵਿਚ ਆ ਗਈ ਹੈ। ਇਸ ਵਾਰ ਦੀਪਿਕਾ ਦਾ ਸੁਰਖੀਆਂ ਵਿਚ ਆਉਣ ਦਾ ਕਾਰਨ 'ਰਾਮਾਇਣ' ਦਾ ਮੁੜ ਪ੍ਰਸਾਰਣ ਹੋਣਾ ਹੈ। 'ਲ਼ੋਕ ਡਾਊਨ' ਕਰਕੇ ਇਸ ਨੂੰ ਟੀ.ਵੀ. 'ਤੇ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਆਮ ਤੌਰ 'ਤੇ ਜਦੋਂ ਵੀ ਲੋਕ ਸੀਤਾ ਨੂੰ ਯਾਦ ਕਰਦੇ ਹਨ ਤਾਂ ਉਨ੍ਹਾਂ ਦੇ ਦਿਮਾਗ ਵਿਚ ਸਿੰਪਲ ਸੋਬਰ ਇਮੇਜ਼ ਆਉਂਦਾ ਹੈ।
ਸਾਦੀ ਜਿਹੀ ਸਾੜ੍ਹੀ ਤੇ ਸਿਰ 'ਤੇ ਪੱਲੂ ਵਾਲਾ ਲੁੱਕ ਹੀ ਜ਼ਿਆਦਾਤਰ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦਾ ਹੈ ਪਰ ਇਸ ਆਰਟੀਕਲ ਵਿਚ ਤੁਹਾਨੂੰ ਦਿਖਾਉਂਦੇ ਹਾਂ ਕਿ 'ਰਾਮਾਇਣ' ਵਿਚ ਸੀਤਾ ਦਾ ਕਿਰਦਾਰ ਨਿਭਾਉਣ ਵਾਲੀ ਦੀਪਿਕਾ ਅਸਲ ਜ਼ਿੰਦਗੀ ਵਿਚ ਕਿੰਨੀ ਮਾਡਰਨ ਹੈ ਅਤੇ ਇਸ ਦੇ ਨਾਲ ਹੀ ਉਨ੍ਹਾਂ ਦੇ ਕਰੀਅਰ ਦੀਆਂ ਕੁਝ ਅਣਸੁਣੀਆਂ ਗੱਲਾਂ ਦੱਸਦੇ ਹਾਂ।
ਦੱਸਣਯੋਗ ਹੈ ਕਿ ਹਿੰਦੀ ਫ਼ਿਲਮਾਂ ਤੋਂ ਇਲਾਵਾ ਦੀਪਿਕਾ ਨੇ ਕੰਨੜ, ਬੰਗਾਲੀ, ਤਮਿਲ ਅਤੇ ਮਲਿਆਲਮ ਫ਼ਿਲਮਾਂ ਵਿਚ ਵੀ ਕੰਮ ਕਰ ਚੁੱਕੀ ਹੈ। ਹਾਲ ਹੀ ਵਿਚ ਦੀਪਿਕਾ 'ਬਾਲਾ' ਫਿਲਮ ਵਿਚ ਨਜ਼ਰ ਆਏ ਸਨ। ਦੀਪਿਕਾ ਦੇ ਪਤੀ ਹੇਮੰਤ ਟੋਪੀਵਾਲਾ ਦੀ ਇਕ ਕਾਸਮੈਟਿਕ ਕੰਪਨੀ ਹੈ। ਦੀਪਿਕਾ ਇਸੇ ਕੰਪਨੀ ਵਿਚ ਰਿਸਰਚ ਅਤੇ ਮਾਰਕੀਟਿੰਗ ਟੀਮ ਨੂੰ ਹੈੱਡ ਕਰਦੀ ਹੈ। ਉਨ੍ਹਾਂ ਦੀਯਾ 2 ਬੇਟੀਆਂ ਹਨ, ਜਿਨ੍ਹਾਂ ਦੇ ਨਾਂ ਨਿੰਦੀ ਅਤੇ ਜੂਹੀ ਹੈ।