ਮੁੰਬਈ (ਬਿਊਰੋ) — ਫਰਾਂਸ 'ਚ '72ਵਾਂ ਕਾਨਸ ਫਿਲਮ ਫੈਸਟੀਵਲ 2019' ਦੀ ਸ਼ੁਰੂਆਤ 14 ਮਈ ਤੋਂ ਹੋ ਚੁੱਕੀ ਹੈ ਅਤੇ ਬਾਲੀਵੁੱਡ ਅਦਾਕਾਰਾਂ ਇਸ 'ਚ ਇਕ ਤੋਂ ਬਾਅਦ ਇਕ ਲੁੱਕ ਬਦਲਦੀ ਨਜ਼ਰ ਆ ਰਹੀ ਹੈ। ਦੀਪਿਕਾ ਪਾਦੂਕੋਣ ਤੋਂ ਲੈ ਕੇ ਕੰਗਨਾ ਰਣੌਤ, ਪ੍ਰਿਯੰਕਾ ਚੋਪੜਾ, ਨਿੱਕ ਜੋਨਸ, ਮੱਲਿਕਾ ਸ਼ੇਰਾਵਤ, ਹੁਮਾ ਕੁਰੈਸ਼ੀ, ਹਿਨਾ ਖਾਨ ਵਰਗੇ ਨਾਮੀ ਸਿਤਾਰਿਆਂ ਦੇ ਨਾਂ ਸ਼ਾਮਲ ਹਨ।
ਹਾਲ ਹੀ 'ਚ ਦੀਪਿਕਾ ਪਾਦੂਕੋਣ ਨੇ ਆਪਣੇ ਇੰਸਟਾਗਰਾਮ ਅਕਾਊਂਟ 'ਤੇ ਕਾਨਸ ਦੇ ਦੂਜੇ ਦਿਨ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਸ ਚੌਥਾ ਲੁੱਕ ਕੈਰੀ ਕੀਤਾ ਹੈ।
ਮੇਕਅੱਪ ਤੇ ਫੋਟੋਸ਼ੂਟ ਕਰਵਾਉਂਦੀ ਦੀਆਂ ਕਾਫੀ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
ਦੱਸ ਦਈਏ ਕਿ '72ਵਾਂ ਕਾਨਸ ਫਿਲਮ ਫੈਸਟੀਵਲ' ਦੀ ਰੈੱਡ ਕਾਰਪੇਟ ਤੋਂ ਦੀਪਿਕਾ ਨੇ ਲਗਾਤਾਰ ਆਪਣੇ ਸਾਰੇ ਲੁੱਕਸ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਸ ਦਾ ਬੋਲਡ ਲੁੱਕ ਵੀ ਦੇਖਣ ਨੂੰ ਮਿਲ ਰਿਹਾ ਹੈ।
ਉਸ ਦਾ ਇਹ ਲੁੱਕ ਪੈਨਜ਼ ਵਲੋਂ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ।